ਚੰਡੀਗੜ੍ਹ: ਏਡੀਜੀਪੀ ਅਸਥਾਨਾ (ADGP Asthana) ਸ਼ਨੀਵਾਰ ਨੂੰ ਅਚਾਨਕ ਮੈਡੀਕਲ ਛੁੱਟੀ 'ਤੇ ਚਲੇ ਗਏ। ਇਸ ਕਾਰਨ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਦੋਸ਼ ਲਗਾ ਰਹੀ ਸੀ ਕਿ ਡਰੱਗ ਮਾਮਲੇ (Drug cases) ਦੇ ਦਬਾਅ ਕਾਰਨ ਅਧਿਕਾਰੀ ਛੁੱਟੀ 'ਤੇ ਜਾ ਰਹੇ ਹਨ। ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਐਸਕੇ ਅਸਥਾਨਾ ਐਤਵਾਰ ਰਾਤ ਨੂੰ ਅਚਾਨਕ ਹਸਪਤਾਲ ਵਿੱਚ ਭਰਤੀ ਹੋ ਗਏ। ਉਨ੍ਹਾਂ ਦਾ ਇਲਾਜ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਚੱਲ ਰਿਹਾ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਬੁਲਾਈ ਸੀ ਸਮੀਖਿਆ ਮੀਟਿੰਗ
ਚਰਚਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸਮੀਖਿਆ ਮੀਟਿੰਗ ਬੁਲਾਈ ਸੀ। ਜਿਸ ਵਿੱਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਅਸਥਾਨਾ (ADGP Asthana) ਨੂੰ ਵੀ ਬੁਲਾਇਆ ਗਿਆ ਸੀ। ਮੀਟਿੰਗ ਐਤਵਾਰ ਸਵੇਰੇ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਅਸਥਾਨਾ ਸ਼ਨੀਵਾਰ ਨੂੰ ਅਚਾਨਕ ਮੈਡੀਕਲ ਛੁੱਟੀ 'ਤੇ ਚਲੇ ਗਏ। ਇਸ ਤੋਂ ਬਾਅਦ ਸੂਬੇ ਦੀ ਰਾਜਨੀਤੀ 'ਚ ਖਲਬਲੀ ਮਚ ਗਈ ਅਤੇ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।
ਸੁਖਬੀਰ ਬਾਦਲ ਨੇ ਕਿਹਾ, ਨਹੀਂ ਝੱਲ ਸਕਿਆ ਦਬਾਅ
ਨਸ਼ਿਆਂ ਵਿਰੁੱਧ ਕਾਰਵਾਈ 'ਤੇ ਪਾਬੰਦੀ
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਅਧਿਕਾਰੀਆਂ 'ਤੇ ਦਬਾਅ ਪਾ ਕੇ ਨਸ਼ਿਆਂ ਖਿਲਾਫ ਕਾਰਵਾਈ ਨੂੰ ਰੋਕ ਰਹੀ ਹੈ। ਜਿਸ ਕਾਰਨ ਅਧਿਕਾਰੀ ਛੁੱਟੀ 'ਤੇ ਜਾ ਰਹੇ ਹਨ।
ਬਚਾਅ 'ਚ ਆਏ ਡਿਪਟੀ ਸੀ.ਐੱਮ
ਉੱਧਰ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਏਡੀਜੀਪੀ ਦੇ ਛੁੱਟੀ 'ਤੇ ਜਾਣ ਨਾਲ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ 24 ਲੱਖ ਬੱਚਿਆਂ ਦਾ ਬਣਾਵਾਂਗੇ ਸੁਨਹਿਰੀ ਭਵਿੱਖ : ਕੇਜਰੀਵਾਲ