ਅੰਮ੍ਰਿਤਸਰ: ਈਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਗਿਆ। ਜਿਸ ਤੋਂ ਮਗਰੋਂ ਇੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਿਆਨ ਜਾਰੀ ਕੀਤਾ ਹੈ ਜਿਸ ’ਚ ਪੰਜਾਬ ਦੀ ਵੱਡੇ ਪੱਧਰ ’ਤੇ ਨਿਖੇਧੀ ਕੀਤੀ ਗਈ ਹੈ। ਯੋਗੀ ਆਦਿੱਤਿਆਨਾਥ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਉਥੇ ਹੀ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਿਸੇ ਵੀ ਮੁੱਖ ਮੰਤਰੀ ਨੂੰ ਦੂਜੇ ਸੂਬੇ ’ਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤਾਂ ਧਰਮ ਦੇ ਅਧਾਰ ’ਤੇ ਵੰਡਿਆ ਹੋਇਆ ਹੈ ਜਿਥੇ ਹਰ ਰੋਜ਼ ਦੰਗੇ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਪਹਿਲਾਂ ਯੋਗੀ ਆਪਣੇ ਘਰ ਝਾਤੀ ਮਾਰਨ ਤੇ ਫੇਰ ਹੀ ਗੱਲ ਕਰਨ।
ਇਹ ਵੀ ਪੜੋ: 4 ਮਹੀਨਿਆਂ ਦੀ ਗਰਭਵਤੀ ਡਾਕਟਰ ਨੂੰ ਜਾਨ ਨਾਲ ਵੱਧ ਫਰਜ ਪਿਆਰਾ...
ਉਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਯੋਗੀ ਆਦਿੱਤਿਆਨਾਥ ਦੇ ਬਿਆਨ ਦੀ ਨਿਖੇਧੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਯੋਗੀ ਜੀ ਨੂੰ ਮਲੇਰਕੋਟਲਾ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ, ਤੇ ਉਹਨਾਂ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਦੱਸ ਦੇਈਏ ਕਿ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣਾ ਕਾਂਗਰਸ ਦੀ ਵਿਭਾਜਨ ਕਰਨ ਦੀ ਨੀਤੀ ਦਾ ਸੰਕੇਤ ਹੈ।
ਇਹ ਵੀ ਪੜੋ: ਮਲੇਰਕੋਟਲਾ ਜਿਲ੍ਹੇ ਨੂੰ ਲੈ ਯੋਗੀ ਨੇ ਕੈਪਟਨ ਨਾਲ ਫਸਾਏ ਸਿੰਗ