ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਹੇ ਭਾਰਤ ਦੀ ਮਦਦ ਦੇ ਲਈ ਦਿੱਗਜ਼ ਕਾਰੋਬਾਰੀ ਆਨੰਦ ਮਹਿੰਦਰਾ ਅੱਗੇ ਆਈ ਹੈ। ਉਨ੍ਹਾਂ ਨੇ ਟਵਿਟਰ ਉੱਤੇ ਲਿਖਿਆ ਹੈ ਕਿ ਛੁੱਟੀ ਦੌਰਾਨ ਮਹਿੰਦਰਾ ਆਪਣੇ ਰਿਜ਼ਾਰਟਜ਼ ਨੂੰ ਅਸਥਾਈ ਦੇਖਭਾਲ ਸੁਵਿਧਾਵਾਂ ਦੇ ਰੂਪ ਵਿੱਚ ਪੇਸ਼ ਕਰਨ ਦੇ ਲਈ ਤਿਆਰ ਹੈ।
ਉਨ੍ਹਾਂ ਨੇ ਟਵਿਟਰ ਉੱਤੇ ਲਿਖਿਆ ਹੈ ਕਿ ਲਗਭਗ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਜਿਸ ਵਿੱਚ ਇਲਾਜ ਦੇ ਬੁਨਿਆਦੀ ਢਾਂਚੇ ਉੱਤੇ ਭਾਰੀ ਦਬਾਅ ਪਵੇਗਾ। ਅਗਲੇ ਕੁੱਝ ਹਫ਼ਤਿਆਂ ਵਿੱਚ ਲੌਕਡਾਊਨ ਨਾਲ ਇਸ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਮਹਿੰਦਰਾ ਛੁੱਟੀ ਦੌਰਾਨ ਆਪਣੇ ਰਿਜ਼ਾਰਟਜ਼ ਨੂੰ ਅਸਥਾਈ ਦੇਖਭਾਲ ਸੁਵਿਧਾਵਾਂ ਦੇ ਰੂਪ ਵਿੱਚ ਪੇਸ਼ ਕਰਨ ਦੇ ਲਈ ਤਿਆਰ ਹੈ। ਮਹਿੰਦਰਾ ਸਮੂਹ ਵੈਂਟੀਲੇਟਰ ਬਣਾਉਣ ਦਾ ਕੰਮ ਸ਼ੁਰੂ ਕਰੇਗੀ। ਸਾਡੀਆਂ ਪ੍ਰੋਜੈਕਟ ਟੀਮਾਂ ਅਸਥਾਈ ਦੇਖਭਾਲ ਸੁਵਿਧਾਵਾਂ ਦੇ ਨਿਰਮਾਣ ਵਿੱਚ ਸਰਕਾਰ ਅਤੇ ਫ਼ੌਜ ਦੀ ਸਹਾਇਤਾ ਦੇ ਲਈ ਤਿਆਰ ਹਨ।
ਉਨ੍ਹਾਂ ਨੇ ਕਿਹਾ ਕਿ ਮਹਿੰਦਰਾ ਫ਼ਾਉਂਡੇਸ਼ਨ ਛੋਟੇ ਉਦਯੋਗਾਂ ਅਤੇ ਸਵੈ-ਰੁਜ਼ਗਾਰ ਜੋ ਸਭ ਤੋਂ ਜ਼ਿਆਦਾ ਇਸ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੇ ਲਈ ਇੱਕ ਰਾਹਤ ਫ਼ੰਡ ਬਣਾਏਗਾ। ਅਸੀਂ ਸਹਿਯੋਗੀਆਂ ਨੂੰ ਫ਼ੰਡ ਵਿੱਚ ਸਵੈਇੱਛਾ ਨਾਲ ਯੋਗਦਾਨ ਦੇਣ ਦੇ ਲਈ ਉਤਸ਼ਾਹਿਤ ਕਰਾਂਗੇ।
ਮਹਿੰਦਰਾ ਨੇ ਕਿਹਾ ਕਿ ਉਹ ਇਸ ਵਿੱਚ ਆਪਣੀ ਤਨਖ਼ਾਹ ਦਾ 100 ਫ਼ੀਸਦੀ ਯੋਗਦਾਨ ਦੇਣਗੇ ਅਤੇ ਅਗਲੇ ਕੁੱਝ ਮਹੀਨਿਆਂ ਵਿੱਚ ਇਸ ਨੂੰ ਹੋਰ ਵਧਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਵੱਖ-ਵੱਖ ਉਦਯੋਗਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਵੀ ਉਨ੍ਹਾਂ ਲੋਕਾਂ ਦੇ ਲਈ ਅਲੱਗ ਤੋਂ ਯੋਗਦਾਨ ਦੇਣ।