ਨਵੀਂ ਦਿੱਲੀ : ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਵਰ ਦੇ ਰੁੱਕਣ ਕਾਰਨ ਵੱਡੀ ਗਿਣਤੀ ਵਿੱਚ ਹਵਾਈ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਇਨਾਂ ਲੱਗੀਆਂ ਹੋਈਆਂ ਹਨ। ਇੰਡੀਗੋ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਕਿ ਜਲਦ ਤੋਂ ਜਲਦ ਇਸ ਮੁੱਦੇ ਨੂੰ ਸੁਲਝਾਇਆ ਜਾਵੇਗਾ।
ਕੰਪਨੀ ਨੇ ਟਵੀਟ ਨੇ ਕੀਤਾ ਕਿ ਪੂਰੇ ਨੈੱਟਵਰਕ ਉੱਤੇ ਸਾਡਾ ਸਰਵਰ ਡਾਊਨ ਹੈ। ਕਾਉਂਟਰਾਂ ਉੱਤੇ ਕਾਫ਼ੀ ਭੀੜ ਹੋ ਸਕਦੀ ਹੈ। ਅਸੀਂ ਸਮੱਸਿਆ ਤੋਂ ਉੱਭਰਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਹਾਇਤਾ ਲਈ ਤੁਸੀਂ ਟਵੀਟਰ ਅਤੇ ਫ਼ੇਸਬੁੱਕ ਰਾਹੀਂ ਸੰਪਰਕ ਕਰ ਸਕਦੇ ਹੋ।
ਇੰਡੀਗੋ ਏਅਰਲਾਈਨ ਲਗਭਗ 1,500 ਦਿਨ ਦੀਆਂ ਉਡਾਨਾਂ ਭਰਦੀ ਹੈ ਅਤੇ 60 ਘਰੇਲੂ ਸਥਾਨਾਂ ਅਤੇ 23 ਕੌਮਾਂਤਰੀ ਸਥਾਨਾਂ ਨੂੰ ਜੋੜਦੀ ਹੈ। ਇਸ ਵਿੱਚ ਲਗਭਗ 245 ਜਹਾਜ਼ਾਂ ਦਾ ਸਮੂਹ ਹੈ।
ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਅਜਿਹੀ ਸਥਿਤੀ ਹੋਈ ਸੀ, ਉਸ ਸਮੇਂ ਵੀ ਸੈਂਕੜੇ ਸਵਾਰੀਆਂ ਨੂੰ ਇੰਡੀਗੋ ਦਾ ਸਰਵਰ ਖ਼ਰਾਬ ਹੋਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਬੈਂਗਲੁਰੂ ਵਿੱਚ ਲਗਭਗ 63 ਫਲਾਇਟਾਂ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਦੀ ਦੇਰੀ ਦੇ ਨਾਲ ਉੜੀਆਂ ਸਨ।