ਮੁੰਬਈ: ਅੰਬਾਨੀ ਨੇ ਰਿਲਾਇੰਸ (reliance) ਜਿਓ ਅਤੇ ਗੂਗਲ ਦੀ ਸਾਂਝੇਦਾਰੀ ਵਿੱਚ ਇੱਕ ਨਵਾਂ ਸਮਾਰਟਫੋਨ ਜੀਓਫੋਨ-ਨੈਕਸਟ, ਆਰ.ਆਈ.ਐੱਲ. ਦੀ 44ਵੀਂ ਸਲਾਨਾ ਜਨਰਲ ਮੀਟਿੰਗ ਵਿੱਚ ਘੋਸ਼ਿਤ ਕੀਤਾ। ਨਵਾਂ ਸਮਾਰਟਫੋਨ ਜੀਓ ਅਤੇ ਗੂਗਲ ਦੀਆਂ ਵਿਸ਼ੇਸ਼ਤਾਵਾਂ ਅਤੇ ਐਪਸ ਨਾਲ ਲੈਸ ਹੋਵੇਗਾ।
ਇੱਕ ਅਧਿਕਾਰੀ ਬੁਲਾਰੇ ਮੁਤਾਬਿਕ, ਅੰਬਾਨੀ ਨੇ ਕਿਹਾ ਕਿ ਨਵਾਂ ਸਮਾਰਟਫੋਨ ਬਹੁਤ ਹੀ ਲਾਭਦਾਇਕ ਹੋਵੇਗਾ, ਅਤੇ 10 ਸਤੰਬਰ ਗਣੇਸ਼ ਚਤੁਰਥੀ ਤੋਂ ਬਾਜ਼ਾਰ ਵਿੱਚ ਉਪਲੱਬਧ ਹੋਵੇਗਾ। ਰਿਲੀਜ਼ ਦੇ ਅਨੁਸਾਰ, ਇਹ ਸਮਾਰਟਫੋਨ ਵਿਸ਼ੇਸ਼ ਤੌਰ 'ਤੇ ਭਾਰਤੀ ਬਾਜ਼ਾਰ ਲਈ ਬਣਾਇਆ ਗਿਆ ਹੈ, ਅਤੇ ਵਧੀਆ ਕੈਮਰਾ ਅਤੇ ਐਂਡਰਾਇਡ ਅਪਡੇਟਸ ਵੀ ਪ੍ਰਾਪਤ ਕਰੇਗਾ। ਪਿਛਲੇ ਸਾਲ, ਰਿਲਾਇੰਸ ਜਿਓ ਨੇ ਗੂਗਲ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਸੀ।
ਇਸ ਮੌਕੇ ਬੋਲਦਿਆਂ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ, ਕਿ ਗੂਗਲ ਅਤੇ ਜੀਓ ਦਾ ਇਹ ਸਮਾਰਟਫੋਨ ਵਿਸ਼ੇਸ਼ ਤੌਰ 'ਤੇ ਭਾਰਤ ਲਈ ਤਿਆਰ ਕੀਤਾ ਗਿਆ ਹੈ। ਲੱਖਾਂ ਨਵੇਂ ਉਪਭੋਗਤਾਵਾਂ ਲਈ ਨਵੀਂ ਸੰਭਾਵਨਾਵਾਂ ਖੋਲ੍ਹਣਗੀਆਂ, ਜੋ ਪਹਿਲੀ ਵਾਰ ਇੰਟਰਨੈਟ ਦਾ ਅਨੁਭਵ ਕਰਨਗੇ। ਗੂਗਲ ਕਲਾਉਡ ਅਤੇ ਜੀਓ ਦੇ ਵਿਚਕਾਰ ਇੱਕ ਨਵੀਂ 5ਜੀ ਸਾਂਝੇਦਾਰੀ ਇੱਕ ਅਰਬ ਤੋਂ ਵੱਧ ਭਾਰਤੀਆਂ ਨੂੰ ਤੇਜ਼ ਇੰਟਰਨੈਟ ਨਾਲ ਜੁੜਨ ਵਿੱਚ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ:ਰਿਲਾਇੰਸ ਇੰਡਸਟਰੀਜ਼ ਬੋਰਡ 'ਚ ਸ਼ਾਮਿਲ ਹੋਵੇਗਾ, ਸਾਉਦੀ ਅਰਾਮਕੋ ਦਾ ਪ੍ਰਤੀਨਿਧੀ