ਨਵੀਂ ਦਿੱਲੀ: ਅਮਰੀਕਾ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਕੰਪਨੀ ਆਈਬੀਐੱਮ (ਇੰਟਰਨੈਸ਼ਨਲ ਬਿਜਨਸ ਮਸ਼ੀਨਜ਼) ਨੇ ਆਪਣਾ ਨਵਾਂ ਮਾਲਕ ਚੁਣਿਆ ਹੈ।
ਜਾਣਕਾਰੀ ਮੁਤਾਬਕ ਇਹ ਨਵਾਂ ਮਾਲਕ ਅਰਵਿੰਦ ਕ੍ਰਿਸ਼ਣਾ ਹੈ, ਜੋ ਕਿ ਇੱਕ ਭਾਰਤੀ ਹੈ। ਅਰਵਿੰਦ ਕ੍ਰਿਸ਼ਣਾ ਆਈਬੀਐੱਮ ਦੇ ਸੀਈਓ ਦੇ ਰੂਪ ਵਿੱਚ ਵਰਜੀਨਿਆ ਰੋਮੇਟੀ ਦੀ ਥਾਂ ਲੈਣਗੇ।
ਆਈਬੀਐੱਮ ਨੇ ਦੱਸਿਆ ਕਿ 57 ਸਾਲਾ ਅਰਵਿੰਦ ਕ੍ਰਿਸ਼ਣਾ ਅਪ੍ਰੈਲ ਦੀ 6 ਤਾਰੀਖ਼ ਨੂੰ 12,588 ਕਰੋੜ ਡਾਲਰ ਲਗਭਗ 8.93 ਕਰੋੜ ਰੁਪਏ ਦੀ ਕੰਪਨੀ ਦੇ ਸੀਈਓ ਵਜੋਂ ਅਹੁਦਾ ਸਾਂਭਣਗੇ।
ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕ੍ਰਿਸ਼ਣਾ ਫ਼ਿਲਹਾਲ ਆਈਬੀਐੱਮ ਵਿੱਚ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਵੱਜੋਂ ਕੰਮ ਕਰ ਰਹੇ। ਇਸ ਦੌਰਾਨ ਉਹ ਆਈਬੀਐੱਮ ਕਲਾਉਡ, ਆਈਬੀਐੱਮ ਸਿਕਓਰਟੀ ਅਤੇ ਕਾਗਨਿਟਿਵ ਐਪਲੀਕੇਸ਼ਨ ਬਿਜਨਸ ਅਤੇ ਆਈਬੀਐੱਮ ਰਿਸਰਚ ਦੇ ਕੰਮ ਦੀ ਦੇਖ-ਰੇਖ ਰਹੇ ਹਨ।
ਅਰਵਿੰਦ ਕ੍ਰਿਸ਼ਣਾ ਦਾ ਪਿਛੋਕੜ
57 ਸਾਲਾ ਅਰਵਿੰਦ ਕ੍ਰਿਸ਼ਣਾ ਨੇ ਸਾਲ 1985 ਵਿੱਚ ਭਾਰਤ ਦੇ ਕਾਨਪੁਰ ਵਿਖੇ ਸਥਿਤ ਆਈਆਈਟੀ (ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ) ਤੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਬਰਾਨਾ ਸੈਂਪੇਨ ਤੋਂ ਪੀਐੱਚਡੀ ਦੀ ਡਿਗਰੀ ਕੀਤੀ।
ਤੁਹਾਨੂੰ ਦੱਸ ਦਈਏ ਕਿ ਕ੍ਰਿਸ਼ਣਾ ਨੇ ਸੰਨ 1990 ਵਿੱਚ ਆਈਬੀਐੱਮ ਵਿੱਚ ਪੈਰ ਧਰਿਆ ਸੀ ਅਤੇ ਉਨ੍ਹਾਂ ਨੇ ਡਾਟਾ ਨਾਲ ਸਬੰਧਿਤ ਕਈ ਬਿਜ਼ਨਸਾਂ ਵਿੱਚ ਕੰਪਨੀ ਦੀ ਅਗਵਾਈ ਕੀਤੀ ਹੈ।