ਨਵੀਂ ਦਿੱਲੀ : ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ ਨੇ ਪਹਿਲਾ ਬਜਟ ਪੇਸ਼ ਕੀਤਾ। ਖ਼ਜ਼ਾਨਾ ਮੰਤਰੀ ਦੇ ਐਲਾਨ ਤੋਂ ਬਾਅਦ ਹੀ ਭਾਰਤੀ ਬਾਜ਼ਾਰ ਹੇਠਾਂ ਗਿਰ ਗਿਆ। ਨਿਫ਼ਟੀ 100 ਅੰਕ ਤੇ ਸੈਂਸੈਕਸ 300 ਅੰਕ ਹੇਠਾਂ ਆਇਆ।
ਤੁਹਾਨੂੰ ਦੱਸ ਦਈਏ ਕਿ ਬੀਐੱਸਈ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 68.81 ਅੰਕ ਜਾਂ 0.17 ਫ਼ੀਸਦੀ ਚੜ੍ਹ ਕੇ 39,908.06 ਅੰਕ ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਵੱਧ ਤੋਂ ਵੱਧ 39,979.10 ਅੰਕ ਅਤੇ ਘੱਟ ਤੋਂ ਘੱਟ 39,858.33 ਅੰਕ ਦੇ ਦਾਇਰੇ ਵਿੱਚ ਰਿਹਾ।
ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 30 ਅੰਕ ਭਾਵ 0.25 ਫ਼ੀਸਦੀ ਵੱਧ ਕੇ 11,946.75 ਅੰਕ ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਨਿਫ਼ਟੀ ਵੱਧ ਤੋਂ ਵੱਧ 11,969.25 ਅੰਕ ਤੱਕ ਗਿਆ ਜਦਕਿ ਘੱਟ ਤੋਂ ਘੱਟ 11,923 ਅੰਕ ਤੱਕ ਗਿਆ।