ਰਾਜਸਥਾਨ:ਰਾਜਸਥਾਨ ਬੋਰਡ 12ਵੀਂ ਦੇ ਆਰਟਸ, ਸਾਇੰਸ ਅਤੇ ਕਾਮਰਸ ਸਟਰੀਮ ਦਾ ਰਿਜ਼ਲਟ ਜਾਰੀ ਕਰਨ ਦੀ ਮਿਤੀ ਘੋਸ਼ਿਤ ਕੀਤੀ ਹੈ। ਰਾਜਸਥਾਨ ਸਿੱਖਿਆ ਵਿਭਾਗ ਦੇ ਅਨੁਸਾਰ ਰਿਜ਼ਲਟ 24 ਜੁਲਾਈ ਸ਼ਾਮ ਨੂੰ ਘੋਸ਼ਿਤ ਕੀਤਾ ਜਾਵੇਗਾ। ਰਿਜ਼ਲਟ ਦੀ ਘੋਸ਼ਣਾ ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਸਰਾ ਕਰਨਗੇ।
ਇਸ ਦੌਰਾਨ ਰਾਜਸਥਾਨ ਬੋਰਡ ਦੇ ਚੇਆਰਮੈਨ ਡੀਪੀ ਜਾਰੋਲੀ ਵੀ ਮੋਜੂਦ ਰਹਿਣਗੇ। ਹੇੋਰ ਸਿੱਖਿਆ ਬੋਰਡ ਦੀ ਤਰ੍ਹਾ ਰਾਜਸਥਾਨ ਸਿੱਖਿਆ ਬੋਰਡ ਨੇ ਵੀ ਕੋਰੋਨਾ ਮਹਾਂਮਾਰੀ ਕਾਰਨ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਇੰਨਟਰਨਲ ਅਸੈਸਮਿੰਟ ਦੇ ਆਧਾਰ ਤੇ ਰਿਜ਼ਲਟ ਤਿਆਰ ਕਰਨ ਦਾ ਫਾਰਮੂਲਾ ਅਪਨਾਇਆ ਗਿਆ ਹੈ।
ਬੋੇਰਡ ਪ੍ਰਇਵੇਟ ਵਿਦਿਆਰਥੀਆਂ ਦੀ ਪ੍ਰੈਕਟੀਕਲ ਪ੍ਰੀਖਿਆਂ 26 ਤੋ 1 ਜੁਲਾਈ ਤੱਕ ਕਰਵਾਏਗਾ। ਕੋਰੋੇਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆਂ ਕੇਦਰਾਂ ਵਿੱਚ ਕੋਵਿਡ 19 ਪੋਟੋਕਾਲ ਦਾ ਪਾਲਨ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਪ੍ਰੀਖਿਆਂ ਕੇਂਦਰ ਅਤੇ ਪ੍ਰੀਖਿਆ ਮਿਤੀ ਬੋਰਡ ਨੇ ਆਪਣੀ ਅਧਿਕਾਰਿਤ ਵੈਬਸਾਇਟ ਤੇ ਪਾ ਦਿੱਤੀ ਹੈ।
ਵਿਦਿਆਰਥੀ ਆਪਣਾ ਨਾਮ ਅਤੇ ਜਿਲ੍ਹੇ ਦਾ ਨਾਮ ਵੈਬਸਾਇਟ ਤੇ ਦਰਜ ਕਰਕੇ ਆਪਣਾ ਰੋਲ ਨੰਬਰ, ਪ੍ਰੀਖਿਆ ਦੀ ਮਿਤੀ ਅਤੇ ਪ੍ਰੀਖਿਆ ਕੇਂਦਰ ਹੋਰ ਡਟੇਲ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ :- FARMERS PROTEST LIVE UPDATES:ਜੰਤਰ ਮੰਤਰ ਤੋਂ ਲੈ ਕੇ ਸੰਸਦ ਤੱਕ ਪ੍ਰਦਰਸ਼ਨ