ਭਾਗਵਤ ਗੀਤਾ ਦਾ ਸੰਦੇਸ਼
" ਜੋ ਵਿਅਕਤੀ ਨਾ ਤਾਂ ਪਿਆਰੀ ਵਸਤੂ ਨੂੰ ਪਾ ਕੇ ਖ਼ੁਸ ਹੁੰਦਾ ਹੈ ਅਤੇ ਨਾ ਹੀ ਘਟੀਆਂ ਚੀਜ਼ ਨੂੰ ਪਾ ਕੇ ਦੁਖੀ ਹੁੰਦਾ ਹੈ। ਜੋ ਸਥਿਰ ਬੁੱਧੀ ਹੈ, ਉਹ ਭਗਵਦ ਵਿੱਦਿਆ ਨੂੰ ਜਾਨਣ ਵਾਲਾ ਹੈ। ਉਹ ਪਹਿਲਾਂ ਹੀ ਬ੍ਰਹਮ ਵਿੱਚ ਸਥਿਤ ਰਹਿੰਦਾ ਹੈ। ਜੋ ਯੋਗੀ ਪਰਮਾਤਮਾ ਨੂੰ ਅਭਿੰਨ ਮੰਨਦੇ ਹੋਏ ਭਗਤੀਪੁਰਣ ਸੇਵਾ ਕਰਦਾ ਹੈ, ਉਹ ਹਰ ਪ੍ਰਕਾਰ ਨਾਲ ਪ੍ਰਮਾਤਮਾ ਵਿੱਚ ਸਦਾ ਸਥਿਤ ਰਹਿੰਦਾ ਹੈ। ਜਿਸਦਾ ਮਨ ਵਿਆਕੁਲ ਹੈ ਉਸਦੇ ਲਈ ਆਤਮ-ਸਾਖਸ਼ਾਤਕਾਰ ਔਖਾ ਕੰਮ ਹੁੰਦਾ ਹੈ ਪਰ ਜਿਸਦਾ ਮਨ ਸੰਯਮਿਤ ਹੈ ਅਤੇ ਜੋ ਸਮੁਚਿਤ ਉਪਾਅ ਕਰਦਾ ਹੈ ਉਸਦੀ ਸਫ਼ਲਤਾ ਨਿਸਚਿਤ ਹੈ। ਕਲਿਆਣ ਕਾਰਜਾਂ ਵਿੱਚ ਨਿਰਤ ਯੋਗੀ ਦਾ ਨਾ ਤਾਂ ਇਸ ਲੋਕ ਵਿੱਚ ਅਤੇ ਨਾਂ ਹੀ ਪਰਲੋਕ ਵਿੱਚ ਹੀ ਖ਼ਾਤਮਾ ਹੁੰਦਾ ਹੈ। ਭਲਾਈ ਕਰਨ ਵਾਲੇ ਕਦੇ ਵੀ ਬੁਰਾਈ ਨਾਲ ਨਹੀਂ ਜਿੱਤਦੇ। "