ETV Bharat / bharat

iPhone 15 Sales: iPhone 15 ਨੇ ਤੋੜਿਆ iPhone 14 ਦੀ ਵਿਕਰੀ ਦਾ ਰਿਕਾਰਡ, ਪਹਿਲੇ ਦਿਨ ਹੀ ਪਾਈ ਧਮਾਲ

author img

By ETV Bharat Punjabi Team

Published : Sep 23, 2023, 11:40 AM IST

ਭਾਰਤ 'ਚ ਬਣੇ 'iPhone 15' ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। 'ਆਈਫੋਨ-14' ਦੇ ਮੁਕਾਬਲੇ 'iPhone 15' ਦੀ ਪਹਿਲੇ ਦਿਨ ਦੀ ਵਿਕਰੀ 'ਚ 100 ਫੀਸਦੀ ਦਾ ਵਾਧਾ ਹੋਇਆ ਹੈ। (iPhone 15 Sales)

iPhone 15 Sales: iPhone 15 broke the sales record, this much percentage more sales were done on the first day
iPhone 15 Sales: iPhone 15 ਨੇ ਤੋੜਿਆ iPhone 14 ਦੀ ਵਿਕਰੀ ਦਾ ਰਿਕਾਰਡ,ਪਹਿਲੇ ਦਿਨ ਲੋਕਾਂ ਨੇ ਦਿਖਾਇਆ ਰੁਝਾਨ

ਨਵੀਂ ਦਿੱਲੀ: ਭਾਰਤ 'ਚ ਬਣੇ 'ਆਈਫੋਨ-15' ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਆਈਫੋਨ-14' ਦੇ ਮੁਕਾਬਲੇ ਇਸ ਦੀ ਪਹਿਲੇ ਦਿਨ ਦੀ ਵਿਕਰੀ 'ਚ 100 ਫੀਸਦੀ ਦਾ ਵਾਧਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਲੱਗੀ ਸੇਲ ਵਿੱਚ ਇਹ ਰਿਕਾਰਡ ਟੁੱਟਿਆ ਹੈ ਜਿੱਥੇ ਐਪਲ ਨੇ ਪਹਿਲੀ ਵਾਰ 'ਮੇਡ-ਇਨ-ਇੰਡੀਆ' ਆਈਫੋਨ ਉਪਲਬਧ ਕਰਾਇਆ, ਜਿਸ ਦਿਨ ਇਸ ਨੇ ਦੇਸ਼ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਸ ਫੋਨ ਦੀ ਵਿਕਰੀ ਸ਼ੁਰੂ ਕੀਤੀ ਸੀ। ਸੂਤਰ ਦੱਸਦੇ ਹਨ ਕਿ “ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ, iPhone 15 ਸੀਰੀਜ਼ ਦੇ ਫ਼ੋਨਾਂ ਨੇ ਵਿਕਰੀ ਦੇ ਪਹਿਲੇ ਦਿਨ iPhone 14 ਦੇ ਮੁਕਾਬਲੇ 100 ਪ੍ਰਤੀਸ਼ਤ ਵਾਧਾ ਦਰਜ ਕੀਤਾ। ਹਰ ਪਾਸੇ ਲੰਬੀਆਂ ਕਤਾਰਾਂ ਲੱਗ ਕੇ ਲੋਕਾਂ ਨੇ ਫੋਨ ਖਰੀਦੇ ਹਨ ਅਤੇ ਦਫਤਰੀ ਸਮਾਂ ਖਤਮ ਹੋਣ ਤੋਂ ਬਾਅਦ ਲੋਕਾਂ ਦੀ ਗਿਣਤੀ ਹੋਰ ਵੀ ਵਾਧਾ ਹੋ ਗਿਆ।

ਐਪਲ ਨੇ ਨਹੀਂ ਦਿੱਤਾ ਕੋਈ ਜਵਾਬ : ਹਾਲਾਂਕਿ ਇੱਕ ਈਮੇਲ ਰਾਹੀਂ ਐਪਲ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਹੈ। ਕੰਪਨੀ ਨੇ 'ਮੇਡ-ਇਨ-ਇੰਡੀਆ' 'iPhone-15' ਅਤੇ 'iPhone-15 Plus' ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਹ ਫੋਨ ਗੁਲਾਬੀ, ਪੀਲੇ, ਹਰੇ, ਨੀਲੇ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਹਨ। ਇਨ੍ਹਾਂ ਦੇ 128 ਜੀਬੀ (ਗੀਗਾ ਬਾਈਟ), 256 ਜੀਬੀ ਅਤੇ 512 ਜੀਬੀ ਸੰਸਕਰਣਾਂ ਦੀ ਕੀਮਤ ਕ੍ਰਮਵਾਰ 79900 ਰੁਪਏ ਅਤੇ 89900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਈਫੋਨ 15 ਪ੍ਰੋ ਮੈਕਸ ਦੀ ਕੀਮਤ 134900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 128 ਜੀਬੀ, 256 ਜੀਬੀ, 512 ਜੀਬੀ ਅਤੇ 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਿੱਚ ਪੇਸ਼ ਕੀਤੀ ਜਾਂਦੀ ਹੈ।

  • #WATCH | Maharashtra | Long queues of people seen outside Apple store at Mumbai's BKC - India's first Apple store.

    Apple's iPhone 15 series to go on sale in India from today. pic.twitter.com/QH5JBAIOhs

    — ANI (@ANI) September 22, 2023 " class="align-text-top noRightClick twitterSection" data="

#WATCH | Maharashtra | Long queues of people seen outside Apple store at Mumbai's BKC - India's first Apple store.

Apple's iPhone 15 series to go on sale in India from today. pic.twitter.com/QH5JBAIOhs

— ANI (@ANI) September 22, 2023 ">

1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ iPhone-15 Pro Max : ਆਈਫੋਨ 15 ਪ੍ਰੋ ਮੈਕਸ ਕੀਮਤ 1,59,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 256 ਜੀਬੀ, 512 ਜੀਬੀ ਅਤੇ 1 ਟੀਬੀ (ਟੇਰਾ ਬਾਈਟ) ਮੈਮੋਰੀ ਸਟੋਰੇਜ ਸਮਰੱਥਾ ਵਿੱਚ ਉਪਲਬਧ ਹੈ। 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਾਲਾ 'ਆਈਫੋਨ-15 ਪ੍ਰੋ ਮੈਕਸ' ਮਾਡਲ ਭਾਰਤ ਵਿੱਚ 1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਆਈਫੋਨ-15 ਸੀਰੀਜ਼ ਦੀ ਵਿਕਰੀ ਦੇ ਨਾਲ-ਨਾਲ ਕਈ ਪਹਿਲਕਦਮੀਆਂ ਕੀਤੀਆਂ ਗਈਆਂ। ਪਹਿਲੀ ਵਾਰ, ਗਾਹਕ ਦਿੱਲੀ ਅਤੇ ਮੁੰਬਈ ਸਥਿਤ ਐਪਲ ਸਟੋਰਾਂ ਤੋਂ ਵੀ ਆਈਫੋਨ ਖਰੀਦ ਸਕਦੇ ਹਨ।

ਨਵੀਂ ਦਿੱਲੀ: ਭਾਰਤ 'ਚ ਬਣੇ 'ਆਈਫੋਨ-15' ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਆਈਫੋਨ-14' ਦੇ ਮੁਕਾਬਲੇ ਇਸ ਦੀ ਪਹਿਲੇ ਦਿਨ ਦੀ ਵਿਕਰੀ 'ਚ 100 ਫੀਸਦੀ ਦਾ ਵਾਧਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਲੱਗੀ ਸੇਲ ਵਿੱਚ ਇਹ ਰਿਕਾਰਡ ਟੁੱਟਿਆ ਹੈ ਜਿੱਥੇ ਐਪਲ ਨੇ ਪਹਿਲੀ ਵਾਰ 'ਮੇਡ-ਇਨ-ਇੰਡੀਆ' ਆਈਫੋਨ ਉਪਲਬਧ ਕਰਾਇਆ, ਜਿਸ ਦਿਨ ਇਸ ਨੇ ਦੇਸ਼ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਸ ਫੋਨ ਦੀ ਵਿਕਰੀ ਸ਼ੁਰੂ ਕੀਤੀ ਸੀ। ਸੂਤਰ ਦੱਸਦੇ ਹਨ ਕਿ “ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ, iPhone 15 ਸੀਰੀਜ਼ ਦੇ ਫ਼ੋਨਾਂ ਨੇ ਵਿਕਰੀ ਦੇ ਪਹਿਲੇ ਦਿਨ iPhone 14 ਦੇ ਮੁਕਾਬਲੇ 100 ਪ੍ਰਤੀਸ਼ਤ ਵਾਧਾ ਦਰਜ ਕੀਤਾ। ਹਰ ਪਾਸੇ ਲੰਬੀਆਂ ਕਤਾਰਾਂ ਲੱਗ ਕੇ ਲੋਕਾਂ ਨੇ ਫੋਨ ਖਰੀਦੇ ਹਨ ਅਤੇ ਦਫਤਰੀ ਸਮਾਂ ਖਤਮ ਹੋਣ ਤੋਂ ਬਾਅਦ ਲੋਕਾਂ ਦੀ ਗਿਣਤੀ ਹੋਰ ਵੀ ਵਾਧਾ ਹੋ ਗਿਆ।

ਐਪਲ ਨੇ ਨਹੀਂ ਦਿੱਤਾ ਕੋਈ ਜਵਾਬ : ਹਾਲਾਂਕਿ ਇੱਕ ਈਮੇਲ ਰਾਹੀਂ ਐਪਲ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਹੈ। ਕੰਪਨੀ ਨੇ 'ਮੇਡ-ਇਨ-ਇੰਡੀਆ' 'iPhone-15' ਅਤੇ 'iPhone-15 Plus' ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਹ ਫੋਨ ਗੁਲਾਬੀ, ਪੀਲੇ, ਹਰੇ, ਨੀਲੇ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਹਨ। ਇਨ੍ਹਾਂ ਦੇ 128 ਜੀਬੀ (ਗੀਗਾ ਬਾਈਟ), 256 ਜੀਬੀ ਅਤੇ 512 ਜੀਬੀ ਸੰਸਕਰਣਾਂ ਦੀ ਕੀਮਤ ਕ੍ਰਮਵਾਰ 79900 ਰੁਪਏ ਅਤੇ 89900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਈਫੋਨ 15 ਪ੍ਰੋ ਮੈਕਸ ਦੀ ਕੀਮਤ 134900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 128 ਜੀਬੀ, 256 ਜੀਬੀ, 512 ਜੀਬੀ ਅਤੇ 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਿੱਚ ਪੇਸ਼ ਕੀਤੀ ਜਾਂਦੀ ਹੈ।

  • #WATCH | Maharashtra | Long queues of people seen outside Apple store at Mumbai's BKC - India's first Apple store.

    Apple's iPhone 15 series to go on sale in India from today. pic.twitter.com/QH5JBAIOhs

    — ANI (@ANI) September 22, 2023 " class="align-text-top noRightClick twitterSection" data=" ">

1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ iPhone-15 Pro Max : ਆਈਫੋਨ 15 ਪ੍ਰੋ ਮੈਕਸ ਕੀਮਤ 1,59,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 256 ਜੀਬੀ, 512 ਜੀਬੀ ਅਤੇ 1 ਟੀਬੀ (ਟੇਰਾ ਬਾਈਟ) ਮੈਮੋਰੀ ਸਟੋਰੇਜ ਸਮਰੱਥਾ ਵਿੱਚ ਉਪਲਬਧ ਹੈ। 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਾਲਾ 'ਆਈਫੋਨ-15 ਪ੍ਰੋ ਮੈਕਸ' ਮਾਡਲ ਭਾਰਤ ਵਿੱਚ 1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਆਈਫੋਨ-15 ਸੀਰੀਜ਼ ਦੀ ਵਿਕਰੀ ਦੇ ਨਾਲ-ਨਾਲ ਕਈ ਪਹਿਲਕਦਮੀਆਂ ਕੀਤੀਆਂ ਗਈਆਂ। ਪਹਿਲੀ ਵਾਰ, ਗਾਹਕ ਦਿੱਲੀ ਅਤੇ ਮੁੰਬਈ ਸਥਿਤ ਐਪਲ ਸਟੋਰਾਂ ਤੋਂ ਵੀ ਆਈਫੋਨ ਖਰੀਦ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.