ਚੰਡੀਗੜ੍ਹ: ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ (Haryana Sports Minister Sandeep Singh) ਨੇ ਆਪਣਾ ਵਿਭਾਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੌਂਪ ਦਿੱਤਾ (Sandeep Singh handed over his department to the CM) ਹੈ। ਇਸ ਦੇ ਨਾਲ ਹੀ ਸੰਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਜਾਂਚ ਰਿਪੋਰਟ ਨਹੀਂ ਆਉਂਦੀ, ਮੈਂ ਆਪਣਾ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਸੰਦੀਪ ਸਿੰਘ ਨੇ ਕਿਹਾ ਕਿ ਮੇਰਾ ਅਕਸ ਖਰਾਬ ਕਰਨ ਲਈ ਮਾਹੌਲ ਬਣਾਇਆ ਗਿਆ ਹੈ। ਮੈਂ ਚਾਹਾਂਗਾ ਕਿ ਜੂਨੀਅਰ ਕੋਚ ਵੱਲੋਂ ਲਗਾਏ ਗਏ ਗਲਤ ਦੋਸ਼ਾਂ ਦੀ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।
ਇਹ ਵੀ ਪੜੋ: Coronavirus Update: ਭਾਰਤ ਵਿੱਚ ਕੋਰੋਨਾ ਦੇ 226 ਨਵੇਂ ਮਾਮਲੇ, ਜਦਕਿ ਪੰਜਾਬ 'ਚ 5 ਨਵੇਂ ਮਾਮਲੇ ਦਰਜ
ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ (Haryana Sports Minister Sandeep Singh) ਖਿਲਾਫ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ (fir against haryana sports minister sandeep singh) ਕੀਤਾ ਹੈ। ਚੰਡੀਗੜ੍ਹ ਪੁਲੀਸ ਨੇ ਕੌਮੀ ਅਥਲੀਟ ਅਤੇ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।
ਇਹ ਹੈ ਪੂਰਾ ਮਾਮਲਾ: ਹਰਿਆਣਾ 'ਚ ਨਿਯੁਕਤ ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ 'ਤੇ ਗੰਭੀਰ ਦੋਸ਼ ਲਗਾਏ (National athlete accuses Haryana Sports Minister) ਹਨ। ਅਥਲੀਟ ਦਾ ਦੋਸ਼ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਛੇੜਛਾੜ ਕੀਤੀ। ਪੀੜਤਾ ਦਾ ਦੋਸ਼ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ।
ਨੈਸ਼ਨਲ ਅਥਲੀਟ ਦਾ ਕਹਿਣਾ ਹੈ, 'ਖੇਡ ਮੰਤਰੀ ਸੰਦੀਪ ਸਿੰਘ ਨੇ ਮੈਨੂੰ ਕਿਹਾ ਕਿ ਮੇਰਾ ਕਹਿਣਾ ਮੰਨਣ 'ਤੇ ਸਾਰੀਆਂ ਸਹੂਲਤਾਂ ਅਤੇ ਪੋਸਟਿੰਗ ਮਨਚਾਹੀ ਜਗ੍ਹਾ 'ਤੇ (Haryana Sports Minister Sandeep Singh accused of molestation) ਮਿਲੇਗੀ। ਜਦੋਂ ਮੈਂ ਮੰਤਰੀ ਸੰਦੀਪ ਸਿੰਘ ਦੀ ਗੱਲ ਨਾ ਸੁਣੀ ਤਾਂ ਉਸ ਤੋਂ ਬਾਅਦ ਮੇਰੀ ਬਦਲੀ ਕਰ ਦਿੱਤੀ ਗਈ ਅਤੇ ਟ੍ਰੇਨਿੰਗ ਵੀ ਬੰਦ ਕਰ ਦਿੱਤੀ ਗਈ। ਮੈਂ ਇਸ ਘਟਨਾ ਦੀ ਸ਼ਿਕਾਇਤ ਡੀਜੀਪੀ ਦਫ਼ਤਰ, ਸੀਐਮ ਹਾਊਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕਰਨ ਦੀ ਹਰ ਪੱਧਰ 'ਤੇ ਕੋਸ਼ਿਸ਼ ਕੀਤੀ ਪਰ ਕੋਈ ਸੁਣਵਾਈ (National athlete accuses Sandeep Singh) ਨਹੀਂ ਹੋਈ।
ਇਹ ਵੀ ਪੜੋ: ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਕਾਂਗਰਸ ਨੇ ਇਸ ਨੂੰ ਕਿਹਾ 'ਨਵੇਂ ਸਾਲ ਦਾ ਤੋਹਫਾ'