ਪ੍ਰਯਾਗਰਾਜ: ਵਿਦਿਆਰਥਣ 'ਤੇ ਪਿਆਰ ਦਾ ਜਨੂੰਨ ਇੰਨਾ ਹਾਵੀ ਹੋ ਗਿਆ ਕਿ ਉਸ ਨੇ ਆਪਣਾ ਲਿੰਗ ਬਦਲ ਲਿਆ। ਚਾਰ ਮਹੀਨੇ ਪਹਿਲਾਂ SRN ਹਸਪਤਾਲ ਵਿੱਚ ਉਸ ਦੀ ਸਰਜਰੀ ਹੋਈ ਸੀ ਅਤੇ ਉਸ ਦਾ ਉਪਰਲਾ ਸਰੀਰ ਬਦਲਿਆ ਗਿਆ ਸੀ। ਹਾਲ ਹੀ 'ਚ ਹਸਪਤਾਲ ਦੇ ਮਹਿਲਾ ਅਤੇ ਪ੍ਰਸੂਤੀ ਵਿਭਾਗ 'ਚ ਕੀਤੀ ਗਈ ਸਰਜਰੀ 'ਚ ਉਸ ਦੀ ਬੱਚੇਦਾਨੀ ਵੀ ਕੱਢ ਦਿੱਤੀ ਗਈ ਸੀ।
ਡਾਕਟਰਾਂ ਦਾ ਕਹਿਣਾ ਹੈ ਕਿ ਕੁੱਝ ਮਹੀਨਿਆਂ ਬਾਅਦ ਉਸ ਦੀ ਆਖ਼ਰੀ ਸਰਜਰੀ ਹੋਵੇਗੀ, ਜਿਸ ਵਿੱਚ ਉਸ ਦੇ ਸਰੀਰ ਦਾ ਜਿਨਸੀ ਅੰਗ ਵੀ ਬਦਲਿਆ ਜਾਵੇਗਾ। ਇਸ ਤਰ੍ਹਾਂ ਇੱਕ ਤੋਂ ਡੇਢ ਸਾਲ ਬਾਅਦ ਉਹ ਪੂਰੀ ਤਰ੍ਹਾਂ ਨਾਲ ਪੁਰਸ਼ ਬਣ ਜਾਵੇਗੀ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਲਿੰਗ ਬਦਲਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮੇਰਠ 'ਚ ਇੱਕ ਲੜਕੀ ਨੇ ਅਜਿਹਾ ਕਰਵਾਇਆ ਸੀ।
ਫਾਫਾਮਊ ਦੀ ਰਹਿਣ ਵਾਲੀ 20 ਸਾਲਾ ਬੀਏ ਦੀ ਵਿਦਿਆਰਥਣ ਨੂੰ ਆਪਣੇ ਸਹੇਲੀ ਨਾਲ ਪਿਆਰ ਹੋ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਇਸ ਪਿਆਰ ਬਾਰੇ ਦੱਸਿਆ ਅਤੇ ਉਸ ਨਾਲ ਵਿਆਹ ਕਰਕੇ ਜ਼ਿੰਦਗੀ ਬਤੀਤ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਵਿਦਿਆਰਥਣ ਸਵਰੂਪਾਣੀ ਨਹਿਰੂ ਹਸਪਤਾਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰ ਮੋਹਿਤ ਜੈਨ ਕੋਲ ਪਹੁੰਚੀ ਅਤੇ ਆਪਣਾ ਲਿੰਗ ਬਦਲਣ ਦੀ ਇੱਛਾ ਪ੍ਰਗਟਾਈ।
ਇਸ 'ਤੇ ਡਾਕਟਰਾਂ ਨੇ ਪਹਿਲਾਂ ਵਿਦਿਆਰਥਣ ਨੂੰ ਮਨੋਵਿਗਿਆਨੀ ਡਾਕਟਰ ਕੋਲ ਭੇਜ ਕੇ ਉਸ ਦੀ ਕਾਊਂਸਲਿੰਗ ਕਰਵਾਈ। ਜਿੱਥੇ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਪਾਈ ਗਈ। ਇਸ ਨਾਲ ਹੀ ਮਨੋਵਿਗਿਆਨੀ ਡਾਕਟਰਾਂ ਨੇ ਪਾਇਆ ਕਿ ਲੜਕੀ ਨੂੰ ਲਿੰਗ ਆਈਡੈਂਟਿਟੀ ਡਿਸਆਡਰ (gender identity disorder) ਹੈ। ਇਸ ਵਿੱਚ ਲੋਕਾਂ ਨੂੰ ਕੁਦਰਤ ਤੋਂ ਮਿਲੇ ਆਪਣੇ ਸਰੀਰ ਦੇ ਲਿੰਗ ਨੂੰ ਲੈ ਕੇ ਘੁੱਟਣ ਹੋਣ ਲਗਦੀ ਹੈ। ਇਸ 'ਤੇ ਹਸਪਤਾਲ ਦੇ ਡਾਕਟਰਾਂ ਨੇ ਬਾਲਗ ਹੋਣ ਕਾਰਨ ਵਿਦਿਆਰਥਣ ਤੋਂ ਹਲਫੀਆ ਬਿਆਨ ਲੈ ਕੇ ਉਸ ਦੇ ਆਪ੍ਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਵਿਦਿਆਰਥਣ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਮੋਹਿਤ ਜੈਨ ਨੇ ਦੱਸਿਆ ਕਿ ਲੜਕੀ ਦੇ ਮਰਦ ਬਣਨ ਦੀ ਪ੍ਰਕਿਰਿਆ 'ਚ ਨਾ ਸਿਰਫ ਸਰੀਰਕ ਬਦਲਾਅ ਹੋਣਗੇ। ਉਸ ਦੇ ਹਾਵ-ਭਾਵ ਵੀ ਬਦਲ ਜਾਣਗੇ। ਉਸ ਦੀਆਂ ਦਾੜ੍ਹੀ ਮੁੱਛਾਂ ਵੀ ਵਧੀਆਂ ਹੋਣਗੀਆਂ। ਇਸ ਲਈ ਉਸ ਨੂੰ ਟੈਸਟੋਸਟ੍ਰੋਨ ਹਾਰਮੋਨ ਥੈਰੇਪੀ ਦਿੱਤੀ ਜਾਵੇਗੀ। ਜਿਸ ਨਾਲ ਉਸਦੇ ਅੰਦਰ ਮਰਦਾਨਗੀ ਜਾਗ ਜਾਵੇਗੀ ਅਤੇ ਉਸਦੇ ਅੰਦਰ ਪੁਰਸ਼ਾਂ ਵਾਲਾ ਪੂਰਾ ਬਦਲਾਅ ਆ ਜਾਵੇਗਾ। ਫਿਲਹਾਲ ਪ੍ਰਕਿਰਿਆ ਚੱਲ ਰਹੀ ਹੈ। ਡਾਕਟਰ ਵਿਦਿਆਰਥੀ ਦੀ ਇੱਛਾ ਪੂਰੀ ਕਰਨ 'ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਗਿਆਨਵਾਪੀ ਮਾਮਲਾ: 4 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ, ਅਦਾਲਤ ਨੇ ਸਾਰੀਆਂ ਧਿਰਾਂ ਤੋਂ ਮੰਗੇ ਹਲਫ਼ਨਾਮੇ