ਹੈਦਰਾਬਾਦ: ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਜੰਗਲੀ ਜੀਵਨ ਕਾਰਕੁਨਾਂ ਨੇ ਦੱਸਿਆ ਕਿ ਕੈਂਪਸ ਵਿੱਚ ਬੁੱਧਵਾਰ ਰਾਤ ਨੂੰ ਲੱਗੀ ਭਿਆਨਕ ਅੱਗ ਨਾਲ ਕਈ ਜੰਗਲੀ ਜਾਨਵਰਾਂ ਦੀ ਮੌਤ ਹੋ ਗਈ।
ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਅਮਲੇ ਨੇ 2 ਘੰਟਿਆਂ ਤੱਕ ਅੱਗ ਬੁਝਾਉਣ ਲਈ ਜੱਦੋ-ਜਹਿਦ ਕੀਤੀ। ਜਾਣਕਾਰੀ ਮੁਤਾਬਕ ਅੱਗ ਇਕੋ ਸਮੇਂ 'ਚ 3 ਥਾਵਾਂ ਤੋਂ ਸ਼ੁਰੂ ਹੋਈ ਅਤੇ 8-10 ਏਕੜ ਖੇਤਰ ਦੇ ਜੰਗਲੀ ਜਾਨਵਰਾਂ ਨੂੰ ਮਾਰ ਸੁੱਟਿਆ।
15 ਦਿਨਾਂ ਵਿੱਚ ਦੂਜੀ ਅੱਗ ਨੇ ਵਿਦਿਆਰਥੀਆਂ ਨੂੰ ਇਸ ਦੇ ਕਾਰਨ ਬਾਰੇ ਹੈਰਾਨੀ 'ਚ ਪੈ ਦਿੱਤਾ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਅਧਿਕਾਰੀ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਖ਼ਰੀਦ ਕਰਨ ਅਤੇ ਦੋਸ਼ੀਆਂ 'ਤੇ ਨਜ਼ਰ ਰੱਖਣ ਲਈ ਹੋਰ ਸੁਰੱਖਿਆ ਗਾਰਡ ਤਾਇਨਾਤ ਕਰਨ।
ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 9:30 ਵਜੇ ਨਾਲਾਗਾਂਡਲਾ ਵਾਲੇ ਪਾਸੇ ਵੱਲ ਦੀ ਹੱਦ ਦੇ ਨੇੜੇ ਲੱਗੀ। ਤਕਰੀਬਨ 20 ਸਿਕਿਓਰਿਟੀ ਗਾਰਡ ਅਤੇ 15-20 ਵਿਦਿਆਰਥੀ ਮੌਕੇ 'ਤੇ ਪਹੁੰਚੇ ਅਤੇ ਪੋਰਟੇਬਲ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਰਾਤ 11:15 ਵਜੇ ਅੱਗ ਬੁਝਾ ਦਿੱਤੀ। ਗਾਚੀਬੋਵਾਲੀ ਤੋਂ ਅੱਗ ਬੁਝਾਉਣ ਵਾਲੇ ਇੰਜਨ ਨੂੰ ਵੀ ਬੁਲਾਇਆ ਗਿਆ ਜਿਸ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 1,935 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ
ਯੂਨੀਵਰਸਿਟੀ ਅਧਿਕਾਰੀਆਂ ਨੇ ਕਿਹਾ ਕਿ ਉਹ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਅੱਗ ਬੁਝਾਉਣ ਦੇ ਵਾਧੂ ਉਪਕਰਣ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੇਂਦਰੀ ਯੂਨੀਵਰਸਿਟੀ ਵਿੱਚ ਹਰ ਸਾਲ 6-7 ਵਾਰ ਅੱਗ ਲਗਦੀ ਹੈ ਪਰ 2 ਹਫ਼ਤਿਆਂ 'ਚ ਦੂਜੀ ਘਟਨਾ ਨੇ ਜੰਗਲੀ ਜੀਵਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।