ETV Bharat / bharat

ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਬੀਐਚਯੂ ਦੇ ਵਿਦਿਆਰਥੀ ਦਾ ਕੀਤਾ ਕਤਲ

author img

By

Published : Apr 3, 2019, 1:41 PM IST

ਕਾਸ਼ੀ ਵਿਸ਼ਵ ਹਿੰਦੂ ਯੂਨੀਵਰਸਿਟੀ ਵਿਖੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਵਿਦਿਆਰਥੀ ਦੀ ਗੋਲੀ ਮਾਰੇ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਵਿਦਿਆਰਥੀਆਂ ਦੀ ਮੌਤ ਹੋ ਗਈ। ਵਿਦਿਆਰਥੀ ਨੂੰ ਯੂਨੀਵਰਸਿਟੀ ਦੇ ਹਾਸਟਲ ਦੇ ਬਾਹਰ ਗੋਲੀ ਮਾਰੀ ਗਈ ਅਤੇ ਮੌਕੇ ਮੁਲਜ਼ਮ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਗੋਲੀ ਮਾਰ ਕੇ ਬੀਐਚਯੂ ਦੇ ਵਿਦਿਆਰਥੀ ਦਾ ਕੀਤਾ ਕਤਲ

ਵਾਰਾਣਸੀ : ਕਾਸ਼ੀ ਵਿਸ਼ਵ ਹਿੰਦੂ ਯੂਨੀਵਰਸਿਟੀ ਵਿਖੇ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਇੱਕ ਵਿਦਿਆਰਥੀ ਦਾ ਕਤਲ ਕਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਣਛਾਤੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਗੌਰਵ ਸਿੰਘ ਵਜੋਂ ਹੋਈ ਹੈ। ਉਸ ਇਸ ਯੂਨੀਵਰਸਿਟੀ ਵਿੱਚ ਐਮਸੀਏ ਦਾ ਵਿਦਿਆਰਥੀ ਸੀ। ਬੀਤੇ ਸਾਲ ਬੀਐਚਯੂ ਵਿਖੇ ਹੋਈ ਹਿੰਸਾ ਦੇ ਵਿੱਚ ਉਸ ਦਾ ਨਾਂਅ ਆਉਣ ਮਗਰੋਂ ਉਸ ਨੂੰ ਯੂਨੀਵਰਸਿਟੀ ਤੋਂ ਕੱਡ ਦਿੱਤਾ ਗਿਆ ਸੀ।

  • Varanasi: MCA student at Banaras Hindu University (BHU), Gaurav Singh, who was shot at in front of Birla hostel yesterday, has succumbed to his injuries. Anil Kumar Singh, Circle Officer, Varanasi Cantt says, "we have arrested 4 people. It was a case of personal enmity" pic.twitter.com/pqsJTg8xI1

    — ANI UP (@ANINewsUP) April 2, 2019 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਗੌਰਵ ਮੰਗਲਵਾਰ ਦੀ ਸ਼ਾਮ ਆਪਣੇ ਦੋਸਤਾਂ ਦੇ ਨਾਲ ਬਿੜਲਾ ਹੋਸਟਲ ਦੇ ਸਾਹਮਣੇ ਖੜ੍ਹਾ ਸੀ। ਅਚਨਾਕ ਉਥੇ ਕੁਝ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਬਦਮਾਸ਼ ਆਏ ਅਤੇ ਉਨ੍ਹਾਂ ਨੇ ਗੌਰਵ ਨੂੰ ਗੋਲੀਆਂ ਮਾਰ ਦਿੱਤੀਆਂ। ਹਮਲਾਵਾਰਾਂ ਨੇ ਉਸ ਦੀ ਛਾਤੀ ਅਤੇ ਢਿੱਡ ਵਿੱਚ ਤਿੰਨ ਗੋਲੀਆਂ ਮਾਰੀਆਂ। ਜ਼ਖ਼ਮੀ ਵਿਦਿਆਰਥੀ ਨੂੰ ਪਹਿਲਾਂ ਇਲਾਜ ਲਈ ਟ੍ਰਾਮਾ ਸੈਂਟਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ। ਇਲਾਜ ਦੇ ਦੌਰਾਨ ਵਿਦਿਆਰਥੀ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਐਫ਼.ਆਈ.ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਕਾਲਜ਼ ਦੇ ਹੋਰਨਾ ਵਿਦਿਆਰਥੀਆਂ ਨੇ ਯੂਨੀਵਰਸਿਟੀ ਅਤੇ ਟ੍ਰਾਮਾ ਸੈਂਟਰ ਦੇ ਬਾਹਰ ਵਿਰੋਧ ਕੀਤਾ। ਫਿਲਹਾਲ ਇਸ ਮਾਮਲੇ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

Intro:Body:

new s 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.