ਨਵੀਂ ਦਿੱਲੀ: ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਰਾਜਧਾਨੀ ਦਿੱਲੀ ਵਿੱਚ ਜਿੱਥੇ ਇੱਕ ਪਾਸੇ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਪੁਲਿਸ ਨੂੰ ਹਵਾਈ ਹਮਲੇ ਦਾ ਅਲਰਟ ਮਿਲਿਆ ਹੈ। ਇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਵੱਲੋਂ ਨਿਰਦੇਸ਼ ਵੀ ਜਾਰੀ ਹੋਏ ਹਨ।
ਹਵਾਈ ਹਮਲੇ ਦੇ ਅਲਰਟ ਨੂੰ ਮੁੱਖ ਰੱਖਦੇ ਹੋਏ ਹਵਾ ਵਿੱਚ ਉੱਡਣ ਵਾਲੀ ਸਾਰੀ ਚੀਜ਼ਾਂ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਧਾਰਾ 144 ਵੀ ਲਗਾ ਦਿੱਤੀ ਗਈ ਹੈ ਤੇ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਆਈਪੀਸੀ ਧਾਰਾ 188 ਦੇ ਤਹਿਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਪੁਲਿਸ ਕਮਿਸ਼ਨਰ ਐਸ.ਐਨ ਸ੍ਰੀਵਾਸਤਵ ਨੇ ਜਾਰੀ ਕੀਤੇ ਆਰਡਰ ਵਿੱਚ ਦੱਸਿਆ ਕਿ ਕੁਝ ਮੁਲਜ਼ਮ ਜਾ ਅੱਤਵਾਦੀ ਆਮ ਲੋਕਾਂ VVIP ਤੇ ਪ੍ਰਮੁੱਖ ਥਾਵਾਂ ਉੱਤੇ ਹਵਾਈ ਹਮਲਾ ਕਰ ਸਕਦੇ ਹਨ। ਇਸ ਦੌਰਾਨ ਹਵਾ ਵਿੱਚ ਉੱਡਣ ਵਾਲੀਆਂ ਚੀਜ਼ਾਂ ਜਿਵੇਂ ਕਿ ਹੈਂਗ ਗਲਾਇਡਰ, ਪੈਰਾ ਰਿੱਗਲਾਇਡਰ, ਪੈਰਾ ਮੋਟਰਜ਼, ਯੂਏਵੀ, ਯੂਐਸ, ਮਾਈਕ੍ਰੋਲਾਇਟ ਏਅਰਕ੍ਰਾਫਟ, ਰਿਮੋਟ ਤੋਂ ਚੱਲਣ ਵਾਲੇ ਕ੍ਰਾਫਟ, ਹੌਟ ਏਅਰ ਬੈਲੂਨ, ਛੋਟੇ ਏਅਰਕ੍ਰਾਫਟ, ਪੈਰਾ ਜੰਪਿੰਗ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਾ 144 ਲਾਗੂ ਕਰਨ ਦਾ ਫੈਸਲਾ ਲਿਆ ਹੈ।
ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਨਿਰਦੇਸ਼ ਵਿੱਚ ਕਿਹਾ ਜੇਕਰ ਕੋਈ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਇਸ ਆਦੇਸ਼ ਨੂੰ ਜਾਰੀ ਕਰਨ ਲਈ ਸਾਰੇ ਜ਼ਿਲ੍ਹੇ ਦੇ ਡੀਐਸਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਇਲਾਕੇ ਵਿੱਚ ਚੌਕਸ ਰਹਿਣ।
ਇਹ ਵੀ ਪੜ੍ਹੋ:ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਯਾ ਸਿੰਘ ਜੀ ਦਾ ਹੋਇਆ ਦੇਹਾਂਤ