ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਇੱਕ ਵਾਰ ਫੇਰ ਤੋਂ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਹੈ। ਦਰਅਸਲ, ਉਹ ਟ੍ਰੋਲ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰ ਰਹੀ ਸੀ ਪਰ ਲੋਕਾਂ ਨੇ ਉਨ੍ਹਾਂ ਨੂੰ ਹੀ ਬੁਰੀ ਤਰ੍ਹਾਂ ਟ੍ਰੋਲ ਕੀਤਾ।
ਸਵਰਾ ਭਾਸਕਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਨਿਊਜ਼ ਲਿੰਕ ਸ਼ੇਅਰ ਕੀਤਾ ਸੀ। ਇਸ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਮੋਦੀ ਏਅਰ ਸਟ੍ਰਾਈਕ ਦੌਰਾਨ ਪੂਰੀ ਰਾਤ ਨਹੀਂ ਸੁੱਤੇ ਸਨ ਤੇ ਉਹ ਇਸ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ।
ਟਵੀਟ ਕਰਦੇ ਹੋਏ ਸਵਰਾ ਨੇ ਲਿਖਿਆ, "ਇਹ ਤਾਂ ਤੁਹਾਡੇ ਕੰਮ ਦਾ ਹੀ ਹਿੱਸਾ ਹੈ ਨਾ? ਜਾਂ ਇਸ ਦੇ ਵੱਖ ਤੋਂ ਨੰਬਰ ਮਿਲਣੇ ਚਾਹੀਦੇ ਹਨ।"
ਹਾਲਾਂਕਿ ਸਵਰਾ ਭਾਸਕਰ ਨੇ ਜਿਸ ਲਿੰਕ ਨੂੰ ਟਵੀਟ ਕੀਤਾ ਸੀ, ਉਸ ਨੂੰ ਹਟਾ ਦਿੱਤਾ ਗਿਆ ਹੈ ਪਰ ਇਸ ਤੋਂ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਉਨ੍ਹਾਂ ਨੂੰ ਕਰਾਰੇ ਜਵਾਬ ਦਿੱਤੇ।