ਨਵੀਂ ਦਿੱਲੀ: ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ 'ਸੰਵਿਧਾਨ' ਸ਼ਬਦ ਨੂੰ 2019 ਦਾ ਆਕਸਫੋਰਡ ਹਿੰਦੀ ਵਰਡ ਆਫ ਦਿ ਈਅਰ ਐਲਾਨਿਆ ਹੈ। ਆਕਸਫੋਰਡ ਨੇ ਕਿਹਾ ਕਿ ਇਸ ਸ਼ਬਦ ਨੇ ਪਿਛਲੇ ਸਾਲ ਵੱਡੇ ਪੱਧਰ ਉੱਤੇ ਧਿਆਨ ਆਪਣੇ ਵੱਲ ਖਿੱਚਿਆ ਹੈ।
ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਕਿਹਾ 'ਸੰਵਿਧਾਨ' ਸ਼ਬਦ ਇਸ ਲਈ ਚੁਣਿਆ ਗਿਆ ਹੈ ਕਿ 2019 ਵਿੱਚ ਲੋਕਤੰਤਰ, ਧਰਮ ਨਿਰਪੱਖਤਾ, ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਸੰਵਿਧਾਨ ਦੀ ਕਸੌਟੀ ਉੱਤੇ ਪਰਖਿਆ ਗਿਆ।
ਇਹ ਵੀ ਪੜ੍ਹੋ: ਸ਼ਰਜੀਲ ਇਮਾਮ ਨੂੰ ਪਟਨਾ ਤੋਂ ਦਿੱਲੀ ਲੈ ਕੇ ਜਾ ਰਹੀ ਪੁਲਿਸ
ਸਾਲ ਦਾ ਆਕਸਫੋਰਡ ਸ਼ਬਦ ਇੱਕ ਅਜਿਹਾ ਸ਼ਬਦ ਹੈ ਜਿਸ ਨੇ ਆਪਣੇ ਵੱਲ ਕਾਫੀ ਧਿਆਨ ਖਿੱਚਿਆ ਹੋਵੇ ਅਤੇ ਜੋ ਬੀਤੇ ਸਾਲ ਦੇ ਰੁਝਾਨ, ਮਿਜਾਜ਼ ਨੂੰ ਪ੍ਰਦਰਸ਼ਿਤ ਕਰਦਾ ਹੈ। ਆਕਸਫੋਰਡ ਮੁਤਾਬਕ, "ਸੰਵਿਧਾਨ ਦਾ ਅਰਥ ਹੈ, ਇਕਾਈ ਜਾਂ ਬੁਨਿਆਦੀ ਸਿਧਾਂਤਾਂ ਦੀ ਸਥਾਪਨਾ ਦੀ ਮਿਸਾਲ ਜਿਸ ਦੇ ਅਨੁਸਾਰ ਇੱਕ ਦੇਸ਼ ਜਾਂ ਹੋਰ ਸੰਗਠਨ ਸ਼ਾਸਨ ਕਰਦਾ ਹੈ।"
ਆਕਸਫੋਰਡ ਸ਼ਬਦਕੋਸ਼ਾਂ ਦੀ ਟੀਮ ਨੇ ਆਪਣੇ ਫੇਸਬੁੱਕ ਪੇਜ ਦੁਆਰਾ ਹਿੰਦੀ ਸ਼ਬਦ ਆਕਸਫੋਰਡ ਲਈ ਸ਼ਬਦ ਮੰਗੇ ਸਨ ਅਤੇ ਉਸ ਨੂੰ ਹਜ਼ਾਰਾਂ ਹੀ ਸ਼ਬਦ ਮਿਲੇ। ਸਾਲ ਦਾ ਆਕਸਫੋਰਡ ਹਿੰਦੀ ਸ਼ਬਦ ਭਾਰਤ ਵਿੱਚ ਆਕਸਫੋਰਡ ਸ਼ਬਦਕੋਸ਼ ਦੀ ਟੀਮ ਵੱਲੋਂ ਭਾਸ਼ਾ ਮਾਹਰਾਂ ਦੀ ਸਲਾਹਕਾਰ ਕਮੇਟੀ ਦੀ ਮਦਦ ਨਾਲ ਚੁਣਿਆ ਗਿਆ। ਇਸ ਤੋਂ ਪਹਿਲਾਂ 2018 ਵਿੱਚ, 'ਨਾਰੀ ਸ਼ਕਤੀ' ਨੂੰ ਹਿੰਦੀ ਦਾ ਵਰਡ ਆਫ ਦਿ ਈਅਰ ਚੁਣਿਆ ਗਿਆ ਸੀ। ਇਸ ਸਾਲ ਅੰਗਰੇਜ਼ੀ ਦਾ ਵਰਡ ਆਫ ਦਿ ਈਅਰ ਸੀ 'ਕਲਾਈਮੇਟ ਐਮਰਜੈਂਸੀ'।