ETV Bharat / bharat

ਕੋਰੋਨਾ ਦਵਾਈ 'ਰੈਮਡੇਸਿਵਰ' ਦੀ ਸ਼ੁਰੂ ਹੋਈ ਕਾਲਾਬਾਜ਼ਾਰੀ, ਸੋਨੇ ਵਾਂਗ ਵਧੀਆਂ ਕੀਮਤਾਂ

author img

By

Published : Jul 18, 2020, 10:47 PM IST

ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਪ੍ਰਭਾਵਿਤ ਰੋਗੀਆਂ ਦੇ ਲਈ ਕੋਵਿਡ-19 ਵਾਇਰਸ ਵਿਰੁੱਧ ਸਭ ਤੋਂ ਪ੍ਰਭਾਵੀ ਰੱਖਿਅਕ ਦਵਾਈਆਂ ਵਿੱਚੋਂ ਇੱਕ 'ਰੈਮਡੇਸਿਵਰ' ਦੀ ਆਪਾਤਕਾਲੀਨ ਵਰਤੋਂ ਦੇ ਲਈ ਮੰਨਜ਼ੂਰੀ ਮਿਲੀ, ਪਰ ਇਸ ਦੇ ਕੁੱਝ ਹਫ਼ਤਿਆਂ ਬਾਅਦ ਅਧਿਕਾਰੀਆਂ ਦੀ ਢਿੱਲੇਪਣ ਕਾਰਨ ਡਰੱਗ ਡੀਲਰਾਂ ਦੇ ਲਈ ਪੈਸਾ ਕਮਾਉਣ ਦਾ ਇੱਕ ਜ਼ਰੀਆ ਬਣ ਗਈ ਹੈ। ਇਸ ਸਬੰਧ ਵਿੱਚ ਇੱਕ ਕੋਵਿਡ ਮਰੀਜ਼ ਦੀ ਰਿਸ਼ਤੇਦਾਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਈਟੀਵੀ ਭਾਰਤ ਨੂੰ ਦੱਸਿਆ ਕਿ ਸਾਨੂੰ ਹਸਪਤਾਲਾਂ ਵੱਲੋਂ ਰੈਮਡੇਸਿਵਰ ਦੀਆਂ 2 ਸ਼ੀਸ਼ੀਆਂ ਦੀ ਵਿਵਸਥਾ ਕਰਨ ਦੇ ਲਈ ਕਿਹਾ ਗਿਆ ਸੀ, ਪਰ ਇਹ ਕਾਲਾ ਬਾਜ਼ਾਰ ਵਿੱਚ ਉਪਲੱਭਧ ਸੀ ਅਤੇ ਇਸ ਦੀ ਕੀਮਤ ਉੱਪਰ ਜਾ ਰਹੀ ਸੀ, ਜਿਵੇਂ ਕਿ ਇਹ ਸੋਨੇ ਦੀ ਬਣੀ ਹੈ।

ਕੋਰੋਨਾ ਦਵਾਈ 'ਰੈਮਡੇਸਿਵਰ' ਦੀ ਸ਼ੁਰੂ ਹੋਈ ਕਾਲਾਬਾਜ਼ਾਰੀ, ਸੋਨੇ ਵਾਂਗ ਵਧੀਆਂ ਕੀਮਤਾਂ
ਕੋਰੋਨਾ ਦਵਾਈ 'ਰੈਮਡੇਸਿਵਰ' ਦੀ ਸ਼ੁਰੂ ਹੋਈ ਕਾਲਾਬਾਜ਼ਾਰੀ, ਸੋਨੇ ਵਾਂਗ ਵਧੀਆਂ ਕੀਮਤਾਂ

ਨਵੀਂ ਦਿੱਲੀ: ਆਪਾਤਕਾਲੀਨ ਵਰਤੋਂ ਦੀ ਮਨਜ਼ੂਰੀ ਮਿਲਣ ਦੇ ਕੁੱਝ ਹਫ਼ਤਿਆਂ ਦੇ ਅੰਦਰ ਹੀ ਕੋਵਿਡ-19 ਵਾਇਰਸ ਦੇ ਵਿਰੁੱਧ 'ਰੈਮਡੇਸਿਵਰ' ਦੀ ਆਪਾਤਕਾਲੀਨ ਵਰਤੋਂ ਦੇ ਲਈ ਮਨਜ਼ੂਰੀ ਮਿਲੀ, ਪਰ ਇਸ ਦੇ ਕੁੱਝ ਹਫ਼ਤਿਆਂ ਬਾਅਦ ਅਧਿਕਾਰੀਆਂ ਦੀ ਢਿੱਲੇਪਣ ਕਾਰਨ ਡਰੱਗ ਡੀਲਰਾਂ ਦੇ ਲਈ ਪੈਸਾ ਕਮਾਉਣ ਦਾ ਇੱਕ ਜ਼ਰੀਆ ਬਣ ਗਈ ਹੈ। ਇਸ ਸਬੰਧ ਵਿੱਚ ਇੱਕ ਕੋਵਿਡ ਮਰੀਜ਼ ਦੀ ਰਿਸ਼ਤੇਦਾਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਈਟੀਵੀ ਭਾਰਤ ਨੂੰ ਦੱਸਿਆ ਕਿ ਸਾਨੂੰ ਹਸਪਤਾਲਾਂ ਵੱਲੋਂ ਰੈਮਡੇਸਿਵਰ ਦੀਆਂ 2 ਸ਼ੀਸ਼ੀਆਂ ਦੀ ਵਿਵਸਥਾ ਕਰਨ ਦੇ ਲਈ ਕਿਹਾ ਗਿਆ ਸੀ, ਜੋ ਦਿੱਲੀ ਵਿੱਚ ਦੋ ਅਧਿਕਾਰਕ ਵਿਕੇਰਾਤਾਵਾਂ ਦੇ ਕੋਲ ਉਪਲੱਭਧ ਨਹੀਂ ਸੀ ਪਰ ਇਹ ਕਾਲਾ ਬਾਜ਼ਾਰ ਵਿੱਚ ਉਪਲੱਭਧ ਸੀ ਅਤੇ ਇਸ ਦੀ ਕੀਮਤ ਉੱਪਰ ਜਾ ਰਹੀ ਸੀ ਜਿਵੇਂ ਕਿ ਇਹ ਸੋਨਾ ਬਣ ਗਈ ਹੋਵੇ।

ਦੇਸ਼ ਜਦੋਂ ਤੋਂ ਕੋਰੋਨਾ ਵਾਇਰਸ ਵਿਰੁੱਧ ਇੱਕ ਔਖੀ ਲੜਾਈ ਲੜ ਰਿਹਾ ਹੈ, ਉਦੋਂ ਦਿੱਲੀ ਦੇ ਇੱਕ ਵਪਾਰੀ ਦਾ ਅਨੁਭਵ, ਜੋ ਦਿੱਲੀ ਦੇ ਇੱਕ ਉੱਚ ਨਿੱਜੀ ਹਸਪਤਾਲ (ਰਾਸ਼ਟਰੀ ਰਾਜਧਾਨੀ ਵਿੱਚ ਇੱਕ ਪ੍ਰਸਿੱਧ ਕੋਵਿਡ ਦੇਖਭਾਲ ਕੇਂਦਰ) ਵਿੱਚ ਆਪਣੇ ਕੋਵਿਡ ਸੰਕ੍ਰਮਿਤ ਚਚੇਰੇ ਭਰਾ ਦੇ ਇਲਾਜ ਦੀ ਦੇਖ-ਰੇਖ ਕਰ ਰਿਹਾ ਹੈ, ਅਧਿਕਾਰੀਆਂ ਦੀਆਂ ਅੱਖ ਖੋਲ੍ਹਣ ਵਾਲਾ ਹੈ।

ਇਸ ਵਾਇਰਸ ਨੇ ਹੁਣ ਤੱਕ 26,000 ਲੋਕਾਂ ਦੀ ਜਾਨ ਲੈ ਲਈ ਹੈ ਅਤੇ 10 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਗ੍ਰਸਤ ਹਨ। ਉੱਥੇ ਹੀ ਦੁਨੀਆ ਭਰ ਵਿੱਚ ਹੁਣ ਤੱਕ ਲਗਭਗ 6 ਲੱਖ ਲੋਕ ਮਰ ਚੁੱਕੇ ਹਨ ਅਤੇ 1 ਕਰੋੜ 41 ਲੱਖ ਤੋਂ ਜ਼ਿਆਦਾ ਲੋਕ ਗ੍ਰਸਤ ਹਨ।

ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਕੋਵਿਡ-19 ਸੰਕਰਮਣ ਦੇ ਇਲਾਜ਼ ਵਿੱਚ ਆਪਾਤਕਾਲੀਨ ਵਰਤੋਂ ਦੇ ਲਈ ਦੇਸ਼ ਵਿੱਚ ਕੁੱਝ ਦਵਾਈਆਂ ਨੂੰ ਮੰਨਜ਼ੂਰੀ ਮਿਲੀ ਸੀ, ਜਦਕਿ ਸਿਪਲਾ ਨੂੰ, ਹੇਟੇਰੋ ਅਤੇ ਮਾਇਲਾਨ ਨੂੰ ਗਿਲਿਅਡ ਸਾਇੰਸਜ਼ ਤੋਂ ਲਾਇਸੈਂਸ ਦੇ ਤਹਿਤ ਰੈਮਡੇਸਿਵਰ ਦੇ ਨਿਰਮਾਣ ਅਤੇ ਵਿਕਰੀ ਦੇ ਲਈ ਮੰਨਜ਼ੂਰੀ ਮਿਲ ਗਈ ਹੈ। ਗਲੈਮਾਰਕ ਨੂੰ ਫ਼ੈਬੀਫਿਰੁਵ ਨਾਂਅ ਦੇ ਬ੍ਰਾਂਡ ਦੇ ਤਹਿਤ ਫੈਵਿਪਰਵੀਰ ਦਾ ਉਤਪਾਦਨ ਅਤੇ ਵਿਕਰੀ ਕਰਨ ਦੀ ਮੰਨਜ਼ੂਰੀ ਮਿਲੀ ਹੈ।

ਕੋਵਿਡ ਰੋਗੀ ਦੇ ਇੱਕ ਚਚੇਰੇ ਭਰਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਸੀਂ ਹਸਪਤਾਲ ਦੇ ਡਾਕਟਰਾਂ ਵਿੱਚੋੰ ਇੱਕ ਨੂੰ ਫ਼ੋਨ ਮਿਲਾਇਆ ਕਿ ਮਰੀਜ਼ ਨੂੰ ਇਲਾਜ਼ ਦੇ ਲਈ ਦਵਾਈ ਦੀ ਲੋੜ ਹੈ। ਅਸਲ ਵਿੱਚ ਉਨ੍ਹਾਂ ਨੇ ਸਾਨੂੰ ਸੂਚਿਤ ਕੀਤਾ ਕਿ ਇਹ ਪਹਿਲਾਂ ਤੋਂ ਹੀ ਉਸ ਨੂੰ ਦਿੱਤੀ ਗਈ ਸੀ, ਪਰ ਹੁਣ ਉਸ ਦੇ ਕੋਲ ਇਹ ਖ਼ਤਮ ਹੋ ਗਈ ਹੈ। ਉਹ ਚਾਹੁੰਦੇ ਸਨ ਕਿ ਅਸੀਂ ਦਵਾਈ ਦੀਆਂ ਦੋ ਸ਼ੀਸ਼ੀਆਂ ਦੀ ਵਿਵਸਥਾ ਬਾਹਰ ਤੋਂ ਕਰੀਏ, ਕਿਉਂਕਿ ਉਹ ਇਸ ਨੂੰ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਸਨ।

ਹਸਪਤਾਲ ਨੂੰ ਫ਼ੋਨ ਮਿਲਾਉਣ ਉੱਤੇ ਉਨ੍ਹਾਂ ਨੇ ਦਵਾਈ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿੱਲੀ ਵਿੱਚ ਦੋ ਡੀਲਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਰੀਜ਼ਾਂ ਦਾ ਆਧਾਰ ਕਾਰਡ, ਡਾਕਟਰ ਦੀ ਪਰਚੀ ਅਤੇ ਕੋਵਿਡ ਪੌਜ਼ੀਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ, ਤਾਂ ਹੀ ਉਨ੍ਹਾਂ ਨੂੰ ਰੈਮਡੇਸਿਵਰ ਦੀ ਇੱਕ ਸ਼ੀਸ਼ੀ 4,500 ਰੁਪਏ ਵਿੱਚ ਮਿਲੇਗੀ।

ਰਿਸ਼ਤੇਦਾਰ ਨੇ ਇਸ ਬਾਰੇ ਦੱਸਿਆ ਕਿ ਬਦਕਿਸਮਤੀ ਨਾਲ ਇਨ੍ਹਾਂ ਦੋਵੇਂ ਥਾਵਾਂ ਉੱਤੇ ਦਵਾਈ ਨਹੀਂ ਸੀ ਅਤੇ ਸਪਲਾਈ ਦੀ ਕਮੀ ਸੀ। ਉਸ ਦਾ ਚਚੇਰਾ ਭਰਾ ਹਸਪਤਾਲ ਵਿੱਚ ਵੈਂਟੀਲੇਟਰ ਉੱਤੇ ਸੀ। ਕਿਉਂਕਿ ਇਹ ਜੀਵਨ ਅਤੇ ਮੌਤ ਦਾ ਮਾਮਲਾ ਸੀ, ਇਸ ਲਈ ਅਸੀਂ ਤਾਲਾਸ਼ ਸ਼ੁਰੂ ਕਰ ਦਿੱਤੀ, ਅਸੀਂ ਕੁੱਝ ਕੈਮਿਸਟਾਂ ਨੂੰ ਬੇਨਤੀ ਵੀ ਕੀਤੀ ਕਿ ਉਹ ਕੋਈ ਰਸਤਾ ਕੱਢਣ।

ਉਨ੍ਹਾਂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਹੁੰਦਾ ਇਹ ਹੈ ਜਦੋਂ ਤੁਸੀਂ ਇੱਕ ਕੈਮਿਸਟ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਦੱਸੇਗਾ ਕਿ ਬਲੈਕ ਮਾਰਕਿਟ ਵਿੱਚ ਕੀਮਤ 15,000 ਤੋਂ 60,000 ਰੁਪਏ ਤੱਕ ਹੈ। ਉਹ 2 ਘੰਟਿਆਂ ਦੇ ਅੰਦਰ ਬੰਦੋਬਸਤ ਕਰ ਦੇਣਗੇ। ਜੇ ਤੁਸੀਂ ਰਜਿਸਟਰਡ ਡੀਲਰਾਂ ਕੋਲ ਜਾਂਦੇ ਹੋ ਤਾਂ ਉਨ੍ਹਾਂ ਕੋਲ ਇਹ ਦਵਾਈ ਉਪਲੱਭਧ ਨਹੀਂ ਹੋਵੇਗੀ।

ਸਥਾਨਕ ਸਰਕਲ ਦੀ ਸ਼ਿਕਾਇਤ ਤੋਂ ਬਾਅਦ, ਡਰੱਗ ਕੰਟਰੋਲਰ ਜਨਰਲ ਆਫ ਇੰਡੀਆ, ਵੀ.ਜੀ. ਸੋਮਾਨੀ ਨੇ ਸੂਬਾ ਅਧਿਕਾਰੀਆਂ ਨੂੰ ਰੈਮਡੇਸਿਵਰ ਦੀ ਕਾਲਾ ਬਾਜ਼ਾਰੀ ਦੀ ਜਾਂਚ ਕਰਨ ਲਈ ਕਿਹਾ। ਵੀ ਜੀ ਸੋਮਾਨੀ ਨੇ ਸੋਮਵਾਰ ਨੂੰ ਭੇਜੇ ਇੱਕ ਪੱਤਰ ਵਿੱਚ ਰਾਜ ਦੇ ਅਧਿਕਾਰੀਆਂ ਨੂੰ ਲਿਖਿਆ ਕਿ ਦਫ਼ਤਰ ਨੂੰ ਸਿਹਤ ਮੰਤਰਾਲੇ ਰਾਹੀਂ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਕਾਲੇ ਮਾਰਕੀਟਿੰਗ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਸੀ ਅਤੇ ਕੁੱਝ ਵਿਅਕਤੀਆਂ ਵੱਲੋਂ ਰੈਮਡੇਸਿਵਰ ਨੂੰ ਬਾਜ਼ਾਰੀ ਕੀਮਤਾਂ ਨਾਲੋਂ ਜ਼ਿਆਦਾ ਉੱਤੇ ਵੇਚਦੇ ਹਨ।

ਵੀ.ਜੀ. ਸੋਮਾਨੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿਓ ਕਿ ਕਾਲਾਬਾਜ਼ਾਰੀ ਅਤੇ ਵਿਕਰੀ ਨੂੰ ਰੋਕਣ ਦੇ ਲਈ ਇਸ ਮਾਮਲੇ ਬਾਰੇ ਸਖ਼ਤੀ ਵਰਤਣ।

(ਕ੍ਰਿਸ਼ਨਾਨੰਦ ਤ੍ਰਿਪਾਠੀ, ਈਟੀਵੀ ਭਾਰਤ)

ETV Bharat Logo

Copyright © 2024 Ushodaya Enterprises Pvt. Ltd., All Rights Reserved.