ETV Bharat / bharat

ਵਿਸ਼ਾਖਾਪਟਨਮ 'ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 10 ਦੀ ਮੌਤ, ਮੁੱਖ ਮੰਤਰੀ ਨੇ ਕੀਤਾ ਰਾਹਤ ਦਾ ਐਲਾਨ

author img

By

Published : May 7, 2020, 1:07 PM IST

Updated : May 7, 2020, 4:01 PM IST

ਐੱਲਜੀ ਪੋਲੀਮਰ ਕੰਪਨੀ ਵਿੱਚ ਗੈਸ ਲੀਕ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਸੈਂਕੜੇ ਪਿੰਡ ਵਾਸੀਆਂ ਨੂੰ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਦੀ ਸ਼ਿਕਾਇਤ ਨਾਲ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਹਲਾਤਾਂ ਦੇ ਜਾਇਜ਼ਾ ਲੈ ਲਈ ਵਿਸ਼ਾਖਾਪਟਨਮ ਪਹੁੰਚ ਚੁੱਕੇ ਹਨ।

ਵਿਸ਼ਾਖਾਪਟਨਮ 'ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ ਘੱਟੋ ਘੱਟ 9 ਦੀ ਮੌਤ ਹੋ ਗਈ, ਬਚਾਅ ਤੇ ਰਾਹਤ ਕਾਰਜ ਜਾਰੀ

ਵਿਸ਼ਾਖਾਪਟਨਮ: ਐੱਲਜੀ ਪੋਲੀਮਰ ਕੰਪਨੀ ਵਿੱਚ ਗੈਸ ਲੀਕ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਸੈਂਕੜੇ ਪਿੰਡ ਵਾਸੀਆਂ ਨੂੰ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਦੀ ਸ਼ਿਕਾਇਤ ਨਾਲ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਹਾਲਾਤ ਹਾਲੇ ਵੀ ਕਾਬੂ ਵਿੱਚ ਨਹੀਂ ਹਨ। ਸਥਾਨਕ ਪ੍ਰਸ਼ਾਸਨ ਅਤੇ ਸਮੁੰਦਰੀ ਫੌਜ ਨੇ ਫੈਕਟਰੀ ਦੇ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਡੀਕਲ ਅਤੇ ਬਚਾਅ ਲਈ ਪੁਖ਼ਤਾ ਪ੍ਰਬੰਧ ਕਰਨ ਲਈ ਹੁਕਮ ਦਿੱਤੇ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਹਲਾਤਾਂ ਦੇ ਜਾਇਜ਼ਾ ਲੈ ਲਈ ਵਿਸ਼ਾਖਾਪਟਨਮ ਪਹੁੰਚ ਚੁੱਕੇ ਹਨ। ਸੂਬਾ ਸਰਕਾਰ ਨੇ ਹਰ ਪੀੜਤ ਪਰਿਵਾਰ ਲਈ 1 ਕਰੋੜ ਦੀ ਰਾਹਤ ਦਾ ਐਲਾਨ ਕੀਤਾ ਹੈ।

ਜੀਵ-ਜੰਤੂਆਂ ਦੀ ਵੀ ਹੋਈ ਮੌਤ

ਆਂਧਰਾ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਕੀਤਾ ਰਾਹਤ ਦਾ ਐਲਾਨ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਗੈਸ ਕਾਂਡ ਵਿੱਚ ਹਰ ਪੀੜਤ ਪਰਿਵਾਰ ਦੀ ਮਦਦ ਲਈ ਇੱਕ ਕਰੋੜ ਰੁਪਏ ਦੇ ਰਾਹਤ ਪੈਕਜ ਦਾ ਐਲਾਨ ਕੀਤਾ ਹੈ। ਇਸੇ ਨਾਲ ਹੀ ਮੁੱਖ ਮੰਤਰੀ ਨੇ ਮਾਮੂਲੀ ਇਲਾਜ ਲਈ 25,000 ਅਤੇ 10 ਲੱਖ ਰੁਪਏ ਗੰਭੀਰ ਇਲਾਜ ਲਈ ਦੇਣ ਦਾ ਵੀ ਐਲਾਨ ਕੀਤਾ ਹੈ। ਖੇਤਰੀ ਲੋਕਾਂ ਜੋ ਕਿ ਫੈਕਟਰੀ ਦੇ ਨਜ਼ਦੀਕ ਰਹਿੰਦੇ ਹਨ ਲਈ ਵੀ ਮੁੱਖ ਮੰਤਰੀ ਨੇ 10,000 ਰੁਪਏ ਦੀ ਰਾਹਤ ਦਾ ਐਲਾਨ ਕੀਤਾ ਹੈ।

ਵੱਡੀ ਗਿਣਤੀ 'ਚ ਲੋਕਾਂ ਦਾ ਚੱਲ ਰਿਹਾ ਹੈ ਇਲਾਜ

ਦੱਸਿਆ ਜਾ ਰਿਹਾ ਹੈ ਕਿ ਆਰਆਰ ਵੈਂਕਟਾਪੁਰਮ ਵਿੱਚ ਸਥਿਤ ਵਿਸ਼ਾਖਾ ਐਲਜੀ ਪੋਲੀਮਰ ਕੰਪਨੀ ਤੋਂ ਖਤਰਨਾਕ ਜ਼ਹਿਰੀਲੀ ਗੈਸ ਦੀ ਲੀਕ ਹੋਣ ਦੀ ਖ਼ਬਰ ਮਿਲੀ ਹੈ। ਇਸ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ।

ਵਿਸ਼ਾਖਾਪਟਨਮ 'ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 9 ਦੀ ਮੌਤ, ਬਚਾਅ ਤੇ ਰਾਹਤ ਕਾਰਜ ਜਾਰੀ

ਇਸ ਘਟਨਾ ਨੂੰ ਲੈ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੀ ਹੈ।

ਇਸ ਘਟਨਾ ਮਗਰੋਂ ਬਚਾਅ ਅਤੇ ਰਾਹਤ ਕਾਰਜਾਂ ਲਈ ਕੌਮੀ ਆਪਦਾ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੂੰ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਨਡੀਐੱਮਏ ਨਾਲ ਇਸ ਘਟਨਾ ਨੂੰ ਲੈ ਕੇ ਮੀਟਿੰਗ ਕਰ ਰਹੇ ਹਨ।

ਇੱਕ ਸਰਕਾਰੀ ਹਸਪਤਾਲ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਵਿੱਚ ਜਿਆਦਾਤਰ ਬਜ਼ੁਰਗ ਅਤੇ ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 150-170 ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਗੋਪਾਲਪੁਰਮ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਹੈ। 1500-2000 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਫਿਲਹਾਲ ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।

  • Saddened by the news of gas leak in a plant near Visakhapatnam which has claimed several lives. My condolences to the families of the victims. I pray for the recovery of the injured and the safety of all.

    — President of India (@rashtrapatibhvn) May 7, 2020 " class="align-text-top noRightClick twitterSection" data=" ">
  • Spoke to officials of MHA and NDMA regarding the situation in Visakhapatnam, which is being monitored closely.

    I pray for everyone’s safety and well-being in Visakhapatnam.

    — Narendra Modi (@narendramodi) May 7, 2020 " class="align-text-top noRightClick twitterSection" data=" ">

ਗੈਸ ਲੀਕ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਵੱਖ-ਵੱਖ ਆਗਅੂਾਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

  • Shocking to read about #VizagGasLeak. I hope & pray it won't affect many people. NDRF operation is on & I will urge everyone in Vizag to stay safe & take necessary precautions. My condolences to the families who have lost their loved ones. Praying for the well-being of all.

    — Capt.Amarinder Singh (@capt_amarinder) May 7, 2020 " class="align-text-top noRightClick twitterSection" data=" ">

ਇਸੇ ਨਾਲ ਹੀ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਨੇ ਵੀ ਘਟਨਾ ਬਾਰੇ ਆਪਣਾ ਦੁੱਖ ਜਤਾਉਂਦੇ ਹੋਏ ਪੀੜਤਾਂ ਨਾਲ ਹਮਦਰਦੀ ਜਾਹਿਰ ਕੀਤੀ ਹੈ।

  • Deeply pained to hear about the tragic gas leak in Vishakhapatnam. I pray for the well being of all. My deepest condolences to the families of the deceased.#Vishakhapatnam

    — Sunny Deol (@iamsunnydeol) May 7, 2020 " class="align-text-top noRightClick twitterSection" data=" ">

ਆਂਧਰਾ ਪ੍ਰਦੇਸ਼ ਦੇ ਸ਼ਹਿਰੀ ਪ੍ਰਬੰਧਨ ਅਤੇ ਸ਼ਹਿਰੀ ਵਿਕਾਸ ਮੰਤਰੀ ਕੇਟੀ ਰਾਮਾ ਰਾਓ ਨੇ ਵੀ ਟਵਿਟ ਕਰ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵੀ ਇਸ ਘਟਨਾ ਨੂੰ ਲੈ ਕੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ ਅਤੇ ਉਨ੍ਹਾਂ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਜਾਹਿਰ ਕੀਤੀ ਹੈ।

  • Been in touch with TDP MLA Ganababu who is personally overseeing the rescue ops since early morning. My heartfelt condolences go to all those who have lost their loved ones and those affected by this terrible tragedy #VizagGasLeak #Visakhapatnam pic.twitter.com/3knevzeemM

    — N Chandrababu Naidu #StayHomeSaveLives (@ncbn) May 7, 2020 " class="align-text-top noRightClick twitterSection" data=" ">

ਵਿਸ਼ਾਖਾਪਟਨਮ ਦੀ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਘਰਾਂ ਵਿੱਚ ਰਹਿਣ ਅਤੇ ਮੂੰਹ 'ਤੇ ਮਾਸਕ ਜਾਂ ਕਪੜਾ ਬੰਨ੍ਹਣ ਦੀ ਸਾਲਹ ਦਿੱਤੀ ਹੈ।

Last Updated : May 7, 2020, 4:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.