ETV Bharat / bharat

ਪਾਕਿ ਦੀ ਨਵੀਂ ਚਾਲ, J&K ਰਾਹੀਂ ਨਸ਼ਾ ਭੇਜ ਘੁਸਪੈਠ ਦੀ ਕਰ ਰਿਹਾ ਕੋਸ਼ਿਸ਼

ਭਾਰਤ ਦੀ ਨੈਸ਼ਨਲ ਬਾਰਡਰ ਅਤੇ ਕੌਮਾਂਤਰੀ ਬਾਰਡਰ ਉੱਤੇ ਅੱਤਾਵਾਦੀ ਘੁਸਪੈਠ ਕਰਨ ਵਿੱਚ ਪਾਕਿਸਤਾਨ ਨਾਕਾਮ ਹੋ ਰਿਹਾ ਹੈ। ਇਸ ਨਾਕਾਮੀ ਤੋਂ ਬਾਅਦ ਪਾਕਿਸਤਾਨ ਵੱਲੋਂ ਦੇਸ਼ ਵਿੱਚ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਨਸ਼ਿਆਂ ਰਾਹੀਂ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜੰਮੂ ਕਸ਼ਮੀਰ 'ਚ ਨਸ਼ਿਆਂ ਰਾਹੀਂ ਘੁਸਪੈਠ ਕਰ ਰਿਹਾ ਪਾਕਿਸਤਾਨ
author img

By

Published : Jun 22, 2019, 11:23 AM IST

ਸ੍ਰੀਨਗਰ : ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੀ ਸਰਹਦੀ ਸੀਮਾਵਾਂ 'ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਕੋਸ਼ਿਸ਼ 'ਚ ਨਾਕਾਮ ਰਹਿਣ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਸਰਹਦੀ ਇਲਾਕਿਆਂ 'ਚ ਨਸ਼ਾ ਸਪਲਾਈ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਕੌਮਾਂਤਰੀ ਅਤੇ ਐਲਓਸੀ ਦੋਹਾਂ ਪਾਸੇ ਵੱਡੇ ਪੈਮਾਨੇ 'ਤੇ ਪਾਕਿਸਤਾਨ ਵੱਲੋਂ ਹੈਰੋਇਨ ਦੀ ਸਪਲਾਈ ਆ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ਲਗਭਗ 2500 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ਚੋਂ 1500 ਕਰੋੜ ਰੁਪਏ ਦੀ ਹੈਰੋਇਨ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਬਰਾਮਦ ਕੀਤੀ ਗਈ ਹੈ।

ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਵੱਲੋਂ ਸਖ਼ਤੀ ਵਰਤੇ ਜਾਣ ਮਗਰੋਂ ਪਕਿਸਤਾਨ ਤਸਕਰਾਂ ਵੱਲੋਂ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁੰਦਰਬਨੀ ਅਤੇ ਸੁਚੇਤਗੜ੍ਹ ਦੋ ਅਜਿਹੇ ਸਰਹਦੀ ਇਲਾਕੇ ਹਨ ਜਿਥੇ ਇੱਕ ਸਾਲ ਦੇ ਅੰਦਰ ਹੀ ਦੋ ਤੋਂ ਵੱਧ ਵਾਰ ਨਸ਼ਾ ਤਸਕਰੀ ਦੀ ਕੋਸ਼ਿਸ਼ ਕੀਤੀ ਗਈ ਹੈ। ਤਸਕਰਾਂ ਵੱਲੋਂ ਇੱਕ ਪਲਾਸਟਿਕ ਕੈਨ ਨੂੰ ਫਾੜ ਕੇ ਉਸ ਵਿੱਚ ਹੈਰੋਇਨ ਪਾ ਕੇ ਮੁੜ ਉਸ ਦੀ ਪੈਕਿੰਗ ਕਰਨ ਤੋਂ ਬਾਅਦ ਭਾਰਤ ਦੀ ਸਰਹਦੀ ਸੀਮਾਂ ਅੰਦਰ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਘੁਸਪੈਠ 'ਚ ਨਾਕਾਮ ਹੋਣ ਮਗਰੋਂ ਪਾਕਿਸਤਾਨ ਲਗਾਤਾਰ ਨਸ਼ਾ ਤਸਕਰੀ ਰਾਹੀਂ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਘੁਸਪੈਠ ਲਈ ਤਸਕਰਾਂ ਨੂੰ ਪਾਕਿਸਤਾਨ ਰੇਂਜਰਸ ਵੱਲੋਂ ਮਦਦ ਪ੍ਰਾਪਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

Intro:Body:

jammu 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.