ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੰਦੌਰ 'ਚ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਹਲਕੇ ਜਿਹੇ ਅੰਦਾਜ਼ 'ਚ ਕਹਿ ਦਿੱਤਾ ਕਿ ਬੀਜੇਪੀ 'ਚ ਸਿਰਫ਼ ਮੁਮਿੱਤਰਾ ਮਹਾਜਨ ਹੀ ਹੈ ਜੋ ਉਨ੍ਹਾਂ ਨੂੰ ਡਾਂਟ ਸਕਦੀ ਹੈ।
ਉਨ੍ਹਾਂ ਕਿਹਾ, "ਲੋਕ ਸਭਾ ਸਪੀਕਰ ਦੇ ਤੌਰ 'ਤੇ ਤਾਈ (ਸੁਮਿੱਤਰਾ ਮਹਾਜਨ) ਨੇ ਬੜੀ ਕੁਸ਼ਲਤਾ ਅਤੇ ਧੀਰਜ ਨਾਲ ਕੰਮ ਕੀਤੇ ਹਨ। ਇਸੇ ਲਈ ਉਨ੍ਹਾਂ ਸਾਰੇ ਲੋਕਾਂ ਦੇ ਮਨ 'ਤੇ ਅਮਿੱਟ ਛਾਪ ਛੱਡੀ ਹੈ।"
ਇਸ ਮੌਕੇ ਸੁਮਿੱਤਰਾ ਮਹਾਜਨ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਸੁਮਿੱਤਰਾ ਮਹਾਜਨ ਦੀ ਮੌਜੂਦਗੀ 'ਚ ਕਿਹਾ, "ਤੁਸੀਂ ਸਾਰੇ ਤਾਂ ਮੈਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਜਾਣਦੇ ਹੋ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਾਡੀ ਪਾਰਟੀ ਵਿੱਚ ਜੇ ਮੈਨੂੰ ਕੋਈ ਡਾਂਟ ਸਕਦਾ ਹੈ ਤਾਂ ਉਹ ਤਾਈ (ਸੁਮਿੱਤਰਾ ਮਹਾਜਨ) ਹੀ ਹੈ।"
ਦੱਸ ਦਈਏ ਕਿ ਇੰਦੌਰ ਸੀਟ ਤੋਂ ਸਾਲ 1989 ਤੋਂ 2014 ਵਿਚਕਾਰ ਸੁਮਿੱਤਰਾ ਮਹਾਜਨ ਲਗਾਤਾਰ ਅੱਠ ਵਾਰ ਚੋਣਾਂ ਜਿੱਤ ਚੁੱਕੀ ਹੈ। ਪਰ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਨੂੰ ਚੋਣ ਨਾ ਲੜਨ ਦੀ ਭਾਜਪਾ ਦੀ ਨੀਤੀ ਦੇ ਫ਼ੈਸਲਿਆਂ ਬਾਰੇ ਮੀਡੀਆ 'ਚ ਖ਼ਬਰ ਆਉਣ ਤੋਂ ਬਾਅਦ ਉਨ੍ਹਾਂ 5 ਅਪ੍ਰੈਲ ਨੂੰ ਖੁਦ ਐਲਾਨ ਕੀਤਾ ਸੀ ਕਿ ਉਹ ਬਤੌਰ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਰੇਗੀ।