ETV Bharat / bharat

ਲੱਦਾਖ ਝੜਪ: ਬੀਜੇਪੀ ਨੇ ਡਾ. ਮਨਮੋਹਨ ਸਿੰਘ ਉੱਤੇ ਕੀਤਾ ਪਲਟਵਾਰ

ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੋਦੀ ਆਪਣੇ ਸ਼ਬਦਾਂ ਨੂੰ ਲੈ ਕੇ ਸਾਵਧਾਨ ਹੀ ਹਨ। ਨੱਢਾ ਨੇ ਸਿੰਘ ਦਾ ਮਜ਼ਾਕ ਉੜਾਉਂਦੇ ਹੋ ਕਿ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਮਨਮੋਹਨ ਸਿੰਘ ਨੇ ਬਿਨ੍ਹਾਂ ਲੜਾਈ ਦੇ ਚੀਨ ਨੂੰ ਭਾਰਤ ਦੀ ਕਈ ਕਿਲੋਮੀਟਰ ਜ਼ਮੀਨ ਦੇ ਲਈ ਅਚਾਨਕ ਸਮਪਰਣ ਕਰ ਦਿੱਤਾ ਸੀ।

ਲੱਦਾਖ ਝੜਪ: ਬੀਜੇਪੀ ਨੇ ਡਾ. ਮਨਮੋਹਨ ਸਿੰਘ ਉੱਤੇ ਕੀਤਾ ਪਲਟਵਾਰ
ਲੱਦਾਖ ਝੜਪ: ਬੀਜੇਪੀ ਨੇ ਡਾ. ਮਨਮੋਹਨ ਸਿੰਘ ਉੱਤੇ ਕੀਤਾ ਪਲਟਵਾਰ
author img

By

Published : Jun 22, 2020, 4:34 PM IST

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਤੇ ਹਮਲਾ ਬੋਲਦੇ ਹੋਏ ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਮਨਮੋਹਨ ਸਿੰਘ ਨੇ ਭਾਰਤ ਦੀ ਸੈਂਕੜੇ ਕਿਲੋਮੀਟਰ ਜ਼ਮੀਨ, ਲੜਾਈ ਦਾ ਸਾਹਮਣਾ ਕੀਤੇ ਬਿਨ੍ਹਾਂ ਹੀ ਚੀਨ ਨੂੰ ਅਚਾਨਕ ਸਮਰਪਣ ਕਰ ਦਿੱਤੀ ਸੀ।

ਮਨਮੋਹਨ ਸਿੰਘ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਨਾਲ ਚੱਲ ਰਹੇ ਵਿਵਾਦ ਨੂੰ ਰੋਕਣ ਦੇ ਲਈ ਕਿਹਾ ਸੀ। ਜਿਸ ਦਾ ਜਵਾਬ ਦਿੰਦੇ ਹੋਏ ਨੱਢਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪਾਰਟੀ ਨੂੰ ਵਾਰ-ਵਾਰ ਸਾਡੀਆਂ ਤਾਕਤਾਂ ਉੱਤੇ ਉਂਗਲੀ ਚੁੱਕਣੀ ਬੰਦ ਕਰ ਦੇਣੀ ਚਾਹੀਦੀ ਹੈ।

  • One only wishes that Dr. Singh was as worried about Chinese designs when, as PM, he abjectly surrendered hundreds of square kilometres of India’s land to China. He presided over 600 incursions made by China between 2010 to 2013!

    — Jagat Prakash Nadda (@JPNadda) June 22, 2020 " class="align-text-top noRightClick twitterSection" data=" ">

ਬੀਜੇਪੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਕੌਮੀ ਏਕਤਾ ਦੇ ਅਸਲ ਅਰਥ ਨੂੰ ਸਮਝਣਾ ਚਾਹੀਦਾ ਹੈ, ਖ਼ਾਸ ਕਰ ਕੇ ਅਜਿਹੇ ਔਖੇ ਸਮੇਂ ਵਿੱਚ।

ਨੱਢਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਉਸ ਪਾਰਟੀ ਨਾਲ ਸਬੰਧਿਤ ਹਨ, ਜਿਸ ਨੇ ਬੇਵੱਸ ਢੰਗ ਨਾਲ 43,000 ਕਿ.ਮੀ ਤੋਂ ਵੀ ਜ਼ਿਆਦਾ ਭਾਰਤੀ ਖੇਤਰ ਨੂੰ ਚੀਨੀਆਂ ਨਾਲ ਲੜਾਈ ਲੜੇ ਬਿਨ੍ਹਾਂ ਹੀ ਸਮਰਪਿਤ ਕਰ ਦਿੱਤਾ।

  • Dr. Manmohan Singh belongs to the same party which:

    Helplessly surrendered over 43,000 KM of Indian territory to the Chinese!

    During the UPA years saw abject strategic and territorial surrender without a fight.

    Time and again belittles our forces.

ਨੱਢਾ ਨੇ ਟਵੀਟ ਕਰ ਕੇ ਕਿਹਾ ਕਿ ਸਿਰਫ਼ ਇੱਕ ਇਹੀ ਇੱਛਾ ਹੈ ਕਿ ਡਾ. ਸਿੰਘ ਨੇ ਚੀਨੀ ਡਿਜ਼ਾਇਨ ਬਾਰੇ ਬਹੁਤ ਚਿੰਤਤ ਸਨ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਸ ਨੇ ਗ਼ਲਤ ਤਰੀਕੇ ਨਾਲ ਭਾਰਤ ਦੀ ਸੈਂਕੜੇ ਵਰਗ ਕਿਲੋਮੀਟਰ ਜ਼ਮੀਨ ਚੀਨ ਨੂੰ ਦੇ ਦਿੱਤੀ। ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਚੀਨ ਨੇ 2010 ਤੋਂ 2013 ਦੇ ਦਰਮਿਆਨ 600 ਤੋਂ ਵੱਧ ਘੁਸਪੈਠਾਂ ਕੀਤੀਆਂ ਸਨ।

ਨੱਢਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਸਿਰਫ਼ ਸ਼ਬਦੀ ਡਰਾਮਾ ਹੈ, ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਬਿਆਨ ਉੱਤੇ ਕੋਈ ਵੀ ਭਾਰਤੀ ਭਰੋਸਾ ਨਹੀਂ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.