ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਆਏ ਤਣਾਅ ਦਾ ਅਸਰ ਮਾਲਦੀਵ ਦੀ ਸੰਸਦ ਵਿੱਚ ਦੇਖਣ ਨੂੰ ਮਿਲਿਆ। ਪਾਕਿਸਤਾਨ ਵੱਲੋਂ ਕਸ਼ਮੀਰ ਦਾ ਮੁੱਦਾ ਚੁੱਕਣ 'ਤੇ ਰਾਜ ਸਭਾ ਦੇ ਉਪਸਭਾਪਤੀ ਹਰਿਵੰਸ਼ ਵੱਲੋਂ ਵਿਰੋਧ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਲਦੀਵ ਵਿੱਚ ਦੱਖਣ ਏਸ਼ੀਆ ਦੇ ਸਾਂਸਦਾਂ ਦੀ ਬੈਠਕ ਚੱਲ ਰਹੀ ਹੈ, ਜਿਥੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਵਿਦਵਾਨ ਨੇ ਧਾਰਾ 370 ਹਟਾਉਣ ਤੇ ਕਸ਼ਮੀਰ ਨਾਲ ਜੁੜੇ ਮੁੱਦੇ ਚੁੱਕੇ। ਇਸ ਗੱਲਬਾਤ ਦਾ ਰਾਜ ਸਭਾ ਦੇ ਉਪਸਭਾਪਤੀ ਹਰਿਵੰਸ਼ ਵੱਲੋਂ ਕਸ਼ਮੀਰ 'ਤੇ ਬੋਲਣ ਵਾਲੇ ਪਾਕਿਸਤਾਨੀ ਸਪੀਕਰ ਨੂੰ ਰੋਕ ਦਿੱਤਾ ਤੇ ਕਿਹਾ ਕਿ ਕਸ਼ਮੀਰ ਭਾਰਤ ਦਾ ਆਪਣਾ ਮਾਸਲਾ ਹੈ। ਇਸ ਲਈ ਇਸ 'ਤੇ ਕਿਸੇ ਨੂੰ ਵੀ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।
-
#WATCH Harivansh, Dy Chairman of Rajya Sabha, in Maldives Parliament after Dy Speaker of Pakistan National Assembly raised Kashmir issue: We strongly object raising of internal matter of India in the forum.There's need for Pak to end cross-border terrorism for regional peace... pic.twitter.com/vN2MwWhAEM
— ANI (@ANI) September 1, 2019 " class="align-text-top noRightClick twitterSection" data="
">#WATCH Harivansh, Dy Chairman of Rajya Sabha, in Maldives Parliament after Dy Speaker of Pakistan National Assembly raised Kashmir issue: We strongly object raising of internal matter of India in the forum.There's need for Pak to end cross-border terrorism for regional peace... pic.twitter.com/vN2MwWhAEM
— ANI (@ANI) September 1, 2019#WATCH Harivansh, Dy Chairman of Rajya Sabha, in Maldives Parliament after Dy Speaker of Pakistan National Assembly raised Kashmir issue: We strongly object raising of internal matter of India in the forum.There's need for Pak to end cross-border terrorism for regional peace... pic.twitter.com/vN2MwWhAEM
— ANI (@ANI) September 1, 2019
ਮਾਲਦੀਵ ਦਾ ਭਾਰਤ ਨੂੰ ਸਮਰਥਨ, ਪਾਕਿ ਨੂੰ ਲਤਾੜ
ਇਸ ਸਰਗਰਮ ਮੁੱਦੇ 'ਤੇ ਮਾਲਦੀਵ ਨੇ ਵੀ ਭਾਰਤ ਦੇ ਪੱਖ ਦੀ ਗੱਲ ਕੀਤੀ ਹੈ। ਮਾਲਦੀਵ ਦੇ ਸੰਸਦ ਸਪੀਕਰ ਨੇ ਭਾਰਤ ਨੂੰ ਭਰੋਸਾ ਜਤਾਇਆ ਹੈ ਕਿ ਕਸ਼ਮੀਰ 'ਤੇ ਦਿੱਤੇ ਗਏ ਸਾਰੇ ਬਿਆਨਾਂ ਨੂੰ ਰਿਕਾਰਡ ਵਿੱਚੋਂ ਹਟਾ ਦਿੱਤਾ ਜਾਵੇਗਾ। ਇਸ ਦੌਰਾਨ ਹਰਿਵੰਸ਼ ਨੇ ਪਾਕਿਸਤਾਨ ਨੂੰ ਲਤਾੜਦਿਆਂ ਕਿਹਾ ਕਿ ਆਪਣੇ ਨਾਗਰਿਕਾਂ 'ਤੇ ਜ਼ੁਲਮ ਕਰਨ ਵਾਲਾ ਦੇਸ਼ ਲੋਕ ਅਧੀਕਾਰਾਂ ਦੀ ਗੱਲ ਨਾ ਕਰੇ। ਹਰਿਵੰਸ਼ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਨੂੰ ਭਾਰਤ ਦਾ ਹਿੱਸਾ ਦੱਸਦਿਆਂ ਕਿਹਾ ਕਿ ਪਾਕਿਸਤਾਨ ਲਈ ਜ਼ਰੂਰੀ ਹੈ ਕਿ ਉਹ ਸੀਮਾ ਪਾਰ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਕਰੇ। ਅੱਤਵਾਦ ਸਮੁੱਚੀ ਮਨੁੱਖਤਾ ਤੇ ਦੁਨੀਆਂ ਲਈ ਸਭ ਤੋਂ ਵੱਡਾ ਖ਼ਤਰਾ ਹੈ।
ਦੋ ਦਿਨ ਪਹਿਲਾਂ ਤੱਕ ਜੰਗ ਦੀ ਧਮਕੀ ਦੇਣ ਵਾਲੇ ਪਾਕਿਸਤਾਨ ਦਾ ਰਵੱਈਆ ਹੋਇਆ ਨਰਮ
ਦੱਸਣਯੋਗ ਹੈ ਕਿ ਬਿਤੇ ਦਿਨੀਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਇੰਟਰਵਿਊ ਵਿੱਚ ਭਾਰਤ ਨਾਲ ਮੁੜ ਸੰਬਧ ਜੋੜਣ ਦੀ ਗੱਲ ਕਹੀ ਹੈ। ਕੁਰੈਸ਼ੀ ਨੇ ਕਿਹਾ, "ਪਾਕਿਸਤਾਨ ਨੇ ਕਦੀ ਵੀ ਹਮਲਾਵਰ ਨੀਤੀ ਦਾ ਪਾਲਣ ਨਹੀਂ ਕੀਤਾ ਅਤੇ ਹਮੇਸ਼ਾ ਸ਼ਾਂਤੀ ਨੂੰ ਤਰਜੀਹ ਦਿੱਤੀ ਹੈ।" ਲੰਮੇ ਸਮੇਂ ਤੋਂ ਚੱਲ ਰਹੇ ਭਾਰਤ ਪਾਕਿ ਤਣਾਅ ਨੂੰ ਕਸ਼ਮੀਰ ਮੁੱਦੇ ਨੇ ਹੋਰ ਗੰਭੀਰ ਬਣਾ ਦਿੱਤਾ ਹੈ। ਅੱਜ ਪਾਕਿ ਭਾਰਤ ਨਾਲ ਆਪਣੇ ਸਾਰੇ ਵਪਾਰਕ ਰਿਸ਼ਤੇ ਖ਼ਤਮ ਕਰ ਚੁੱਕਿਆ ਹੈ। ਇਨ੍ਹਾਂ ਰਿਸ਼ਤਿਆਂ ਦੇ ਖ਼ਤਮ ਹੋਣ ਤੋਂ ਬਾਅਦ ਆਏ ਵਿਦੇਸ਼ ਮੰਤਰੀ ਦੇ ਇਸ ਬਿਆਨ ਤੋਂ ਵਪਾਰੀਆਂ ਨੂੰ ਕੁੱਝ ਆਸ ਬੱਝੀ ਹੈ। ਪਾਕਿ ਦੇ ਇਸ ਬਿਆਨ 'ਤੇ ਭਾਰਤ ਸਰਕਾਰ ਨੇ ਅਜੇ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਕਾਸ ਪੱਖੀ ਇਸ ਬੈਠਕ ਵਿੱਚ ਭਾਰਤ ਵੱਲੋਂ ਰਾਜ ਸਭਾ ਦੇ ਉਪ-ਪ੍ਰਧਾਨ ਹਰਵੰਸ਼ ਪ੍ਰਸਾਦ ਤੇ ਲੋਕਸਭਾ ਸਪੀਕਰ ਓਮ ਬਿਰਲਾ ਨੇ ਹਿੱਸਾ ਲਿਆ। ਮਾਲਦੀਵ ਵਿੱਚ ਚੱਲ ਰਹੇ ਇਸ ਚੌਥੇ ਸਿਖਰ ਸਮੇਲਨ ਵਿੱਚ ਦੱਖਣ ਏਸ਼ੀਆਈ ਦੇਸ਼ਾਂ ਦੇ ਸੰਸਦ ਦੇ ਮੈਂਬਰਾਂ ਨੇ ਹਿਸਾ ਲਿਆ।