ETV Bharat / bharat

ਕੋਰੋਨਾ ਟੈਸਟ ਕਰਨ ਵਿੱਚ ਭਾਰਤ ਪੱਛੜਿਆ

author img

By

Published : Apr 7, 2020, 10:17 AM IST

ਬ੍ਰਿਟੇਨ ਦੇ ਡਾਕਟਰ ਡਾ. ਰਾਜੇਸ਼ ਮੱਦੀਪਤੀ ਨੇ ਈਨਾਡੂ ਨਾਲ ਇੰਟਰਵਿਊ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਮੌਜੂਦਾ ਤਿਆਰੀ ਨਾਕਾਫ਼ੀ ਹੈ। ਹਲਕੇ ਲੱਛਣਾਂ ਵਾਲੇ ਲੋਕਾਂ ਦਾ ਵੀ ਟੈਸਟ ਕੀਤਾ ਜਾਣਾ ਚਾਹੀਦਾ ਹੈ। ਬ੍ਰਿਟੇਨ ਇੱਕ ਦਿਨ ਵਿੱਚ ਘੱਟ ਤੋਂ ਘੱਟ ਇੱਕ ਲੱਖ ਟੈਸਟ ਕਰਨ ਦੀ ਤਿਆਰੀ ਕਰ ਰਿਹਾ ਹੈ। ਕੋਰੋਨਾ ਦੇ ਪ੍ਰਕੋਪ ਨੂੰ ਸੰਭਾਲਣ ਵਿੱਚ ਸਾਡੇ ਸਾਹਮਣੇ ਦੱਖਣੀ ਕੋਰੀਆ ਅਤੇ ਜਰਮਨੀ ਦੀ ਆਦਰਸ਼ ਉਦਾਹਰਨ ਹੈ।

India lagging behind in Corona Tests
India lagging behind in Corona Tests

ਡਾ. ਰਾਜੇਸ਼ ਮੱਦੀਪਤੀ ਬ੍ਰਿਟੇਨ ਦੇ ਲਿਵਰਪੂਲ ਨੈਸ਼ਨਲ ਹੈਲਥ ਸਰਵਿਸ ਸਿਸਟਮ (ਐੱਨਐੱਚਐੱਸ) ਨਾਲ ਇੱਕ ਪਰਿਵਾਰਕ ਡਾਕਟਰ ਦੀ ਹੈਸੀਅਤ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਭਾਰਤ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਕੋਰੋਨਾਵਾਇਰਸ ਨਾਲ ਨਿਪਟਣ ਲਈ ਲੌਕਡਾਊਨ ਵਰਗੇ ਵੱਡੇ ਕਦਮ ਚੁੱਕ ਰਹੀਆਂ ਹਨ, ਪਰ ਇਹ ਚਿੰਤਾਜਨਕ ਹੈ ਕਿ ਇਸ ਵਾਇਰਸ ਦੇ ਸੰਕਰਮਣ ਦੀ ਪਛਾਣ ਲਈ ਵੱਡੇ ਪੱਧਰ ’ਤੇ ਟੈਸਟ ਨਹੀਂ ਕੀਤੇ ਜਾ ਰਹੇ ਹਨ।

ਉਹ ਤੇਲਗੂ ਦੈਨਿਕ ‘ਈਨਾਡੂ’ ਦੇ ਪ੍ਰਤੀਨਿਧੀ ਨਾਲ ਫੋਨ ’ਤੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਬ੍ਰਿਟੇਨ ਵਰਗੇ ਦੇਸ਼, ਜਿਸ ਵਿੱਚ ਲਗਭਗ 6.70 ਕਰੋੜ ਆਬਾਦੀ ਹੈ, ਮੌਜੂਦਾ ਸਮੇਂ ਉਨ੍ਹਾਂ ਵਿੱਚੋਂ 10,000 ਦਾ ਕੋਰੋਨਾ ਸਬੰਧੀ ਟੈਸਟ ਕੀਤਾ ਗਿਆ ਹੈ। ਇਹ ਬਹੁਤ ਚਿੰਤਾਜਨਕ ਹੈ ਕਿ ਲਗਭਗ 130 ਕਰੋੜ ਦੀ ਆਬਾਦੀ ਵਾਲੇ ਭਾਰਤ ਵਿੱਚ ਹੁਣ ਤੱਕ ਬਹੁਤ ਘੱਟ ਟੈਸਟ ਕੀਤੇ ਗਏ ਹਨ ਜੋ ਪ੍ਰਤੀ ਦਿਨ ਲਗਭਗ 10,000 ਟੈਸਟ ਹਨ। ਉਨ੍ਹਾਂ ਅੱਗੇ ਕਿਹਾ ਕਿ ਬ੍ਰਿਟੇਨ ਮਹੀਨੇ ਦੇ ਅੰਤ ਤੱਕ ਰੋਜ਼ਾਨਾ ਦਸ ਲੱਖ ਟੈਸਟ ਕਰਨ ਦੀ ਸਮਰੱਥਾ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਦੇ ਸਿਰਫ਼ ਗੰਭੀਰ ਲੱਛਣਾਂ ਵਾਲੇ ਵਿਅਕਤੀਆਂ ਦਾ ਹੀ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰਭਾਵੀ ਰੂਪ ਨਾਲ ਵਾਇਰਸ ਦਾ ਮੁਕਾਬਲਾ ਕਰਨ ਵਿੱਚ ਨਾਕਾਫ਼ੀ ਹੈ। ਮੌਜੂਦਾ ਸਥਿਤੀ ਵਿੱਚ ਬੀਮਾਰੀ ਦੇ ਲੱਛਣਾਂ ਦਾ ਇੰਤਜ਼ਾਰ ਕੀਤੇ ਬਿਨਾਂ ਹਲਕੇ ਲੱਛਣਾਂ ਵਾਲੇ ਵਿਅਕਤੀਆਂ ਦਾ ਵੀ ਟੈਸਟ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਹਲਕੇ ਲੱਛਣਾਂ ਵਾਲੇ ਲੋਕ ਆਜ਼ਾਦ ਰੂਪ ਨਾਲ ਘੁੰਮ ਰਹੇ ਹੋਣਗੇ, ਜਿਸ ਕਾਰਨ ਸੰਕਰਮਣ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਵਾਇਰਸ ਤੇਜ਼ ਗਤੀ ਨਾਲ ਫੈਲਦਾ ਰਹੇਗਾ। ਸਿੱਟੇ ਵਜੋਂ ਪਰਿਸਥਿਤੀਆਂ ਪੂਰੇ ਦੇਸ਼ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਦੱਖਣੀ ਕੋਰੀਆ ਅਤੇ ਜਰਮਨੀ ਦੇ ਮਾਮਲੇ ਵਿੱਚ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਮੌਤ ਦਰ ਘੱਟ ਹੋਣ ਦਾ ਇੱਕਮਾਤਰ ਕਾਰਨ ਇਹ ਹੈ ਕਿ ਉਹ ਲੱਛਣਾਂ ਦੀ ਗੰਭੀਰਤਾ ਦੀ ਪਰਵਾਹ ਕੀਤੇ ਬਿਨਾਂ ਜ਼ਿਆਦਾਤਰ ਲੋਕਾਂ ਦਾ ਟੈਸਟ ਕਰ ਰਹੇ ਹਨ। ਇਹ ਸਰਕਾਰ ਨੂੰ ਹਲਕੇ ਲੱਛਣਾਂ ਵਾਲੇ ਲੋਕਾਂ ਨੂੰ ਵੀ ਅਲੱਗ ਕਰਨ ਅਤੇ ਉਨ੍ਹਾਂ ਨੂੰ ਸਹੀ ਸਮੇਂ ਇਲਾਜ ਕਰਨ ਵਿੱਚ ਮਦਦ ਕਰ ਰਿਹਾ ਹੈ ਜਿਸ ਨਾਲ ਦੇਸ਼ ਵਿੱਚ ਔਸਤ ਮੌਤ ਦਰ ਵਿੱਚ ਕਮੀ ਆਈ ਹੈ। ਜਰਮਨੀ ਜਿਸ ਦੀ ਜਨਸੰਖਿਆ 8.37 ਮਿਲੀਅਨ ਹੈ, ਉਸਨੇ ਮੌਜੂਦਾ ਸਮੇਂ ਵਿੱਚ ਰੋਜ਼ਾਨਾ 30,000 ਟੈਸਟ ਕਰਨ ਦੇ ਅੰਕੜੇ ਨੂੰ ਛੂਹਿਆ ਹੈ। ਅਧਿਕਾਰੀਆਂ ਅਮੁਸਾਰ ਜਲਦ ਹੀ ਇਨ੍ਹਾਂ ਨੂੰ ਵਧਾ ਕੇ 50,000 ਤੱਕ ਕਰ ਦਿੱਤਾ ਜਾਵੇਗਾ। ਦੱਖਣੀ ਕੋਰੀਆ ਜਿਸਦੀ ਆਬਾਦੀ ਲਗਭਗ 5.12 ਕਰੋੜ ਹੈ, ਨੇ ਕਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਲਗਭਗ ਸਾਢੇ ਚਾਰ ਲੱਖ ਲੋਕਾਂ ਦਾ ਟੈਸਟ ਕਰ ਚੁੱਕੇ ਹਨ ਅਤੇ ਮੌਜੂਦਾ ਸਮੇਂ ਰੋਜ਼ਾਨਾ ਔਸਤ 11,000 ਲੋਕਾਂ ਦਾ ਟੈਸਟ ਕਰ ਰਹੇ ਹਨ।

ਜਰਮਨੀ ਵਿੱਚ ਚੁੱਕੇ ਗਏ ਇਹਤਿਆਤੀ ਕਦਮ
ਚਾਰ ਚੁਫੇਰੇ ਫੈਲੇ ਹੋਏ ਇਸ ਕੋਰੋਨਾ ਨਾਂ ਦੇ ਵਾਇਰਸ ਨੇ ਜਦੋਂ ਮੱਧ ਚੀਨ ਵਿੱਚ ਪੈਰ ਪਸਾਰੇ ਸਨ, ਉਦੋਂ ਤੋਂ ਹੀ ਜਰਮਨੀ ਦੇ ਵਿਗਿਆਨਕਾਂ ਅਤੇ ਖੋਜਕਰਤਾ ਕਿੱਟ ਵਿਕਸਤ ਕਰਨ ਦੇ ਕੰਮ ਵਿੱਚ ਲੱਗ ਗਏ ਸਨ ਤਾਂ ਜੋ ਸੰਕਰਮਿਤ ਹੋਏ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਜਨਵਰੀ ਦੇ ਅੰਤ ਤੱਕ ਅਧਿਕਾਰੀਆਂ ਵੱਲੋਂ ਪਹਿਲੀ ਮਾਡਲ ਕਿੱਟ ਤਿਆਰ ਕੀਤੀ ਗਈ, ਅਤੇ ਕੁਝ ਹਫ਼ਤਿਆਂ ਵੱਚ ਹੀ ਉਸ ਨੂੰ ਹੋਰ ਵਿਕਸਤ ਕਰਕੇ ਦੇਸ਼ ਭਰ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਵੰਡਿਆ ਗਿਆ ਸੀ। ਦੇਸ਼ ਵਿੱਚ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਪਹਿਲਾਂ ਹੀ ਸਰਕਾਰ ਨੇ ਅੱਗੇ ਹੋ ਕੇ ਇਸ ਬੀਮਾਰੀ ਨੂੰ ਮੈਡੀਕਲ ਬੀਮਾ ਪਾਲਸੀਆਂ ਵਿੱਚ ਸ਼ਾਮਲ ਕਰ ਲਿਆ। ਜੇਕਰ ਸ਼ੁਰੂਆਤੀ ਪੜਾਅ ਵਿੱਚ ਹੀ ਸੰਕਰਮਣ ਦਾ ਪਤਾ ਲਗਾ ਲਿਆ ਜਾਵੇ ਤਾਂ ਮਰੀਜ਼ ਦਾ ਸਫਲਤਾਪੂਰਬਕ ਇਲਾਜ ਕਰਨ ਦੀਆਂ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ। ਇਹ ਸਰਕਾਰ ਦਾ ਅੰਤਿਮ ਟੀਚਾ ਸੀ ਜੋ ਲਾਜ਼ਮੀ ਇਤਹਿਆਤ ਅਨੁਸਾਰ ਕਾਰਜ ਕਰਦਾ ਸੀ। ਅਜਿਹਾ ਹੋਣ ਦਾ ਮੁੱਖ ਕਾਰਨ ਹੈ ਕਿ ਕੁੱਲ 91,159 ਸੰਕਰਮਣ ਦੇ ਮਾਮਲਿਆਂ ਵਿੱਚੋਂ ਜਰਮਨੀ ਵਿੱਚ ਸਿਰਫ਼ 1275 ਮੌਤਾਂ ਹੋਈਆਂ ਹਨ। ਜਦੋਂਕਿ ਫਰਾਂਸ ਵਿੱਚ ਜੋ ਇਸ ਮਹਾਂਮਾਰੀ ਲਈ ਤਿਆਰ ਨਹੀਂ ਸੀ, ਉੱਥੇ 82165 ਸੰਕਰਮਣ ਦੇ ਮਾਮਲਿਆਂ ਵਿੱਚੋਂ 6507 ਮੌਤਾਂ ਹੋਈਆਂ ਹਨ।

ਦੂਜੇ ਦੇਸ਼ਾਂ ਨੂੰ ਇਲਾਜ ਦੀਆਂ ਸੇਵਾਵਾਂ ਦੇਣੀਆਂ
ਡਾ. ਰਾਜੇਸ਼ ਨੇ ਕਿਹਾ ਕਿ ਜਰਮਨੀ ਕੋਲ ਮਨੁੱਖੀ ਸਰੋਤ, ਬੁਨਿਆਦੀ ਢਾਂਚੇ ਅਤੇ ਹੋਰਾਂ ਵਿੱਚ ਮੈਡੀਕਲ ਪ੍ਰਾਵਧਾਨਾਂ ਦੀ ਇੱਕ ਮਜ਼ਬੂਤ ਪ੍ਰਣਾਲੀ ਹੋਣ ਕਾਰਨ, ਇਸ ਦੇਸ਼ ਕੋਲ ਫਰਾਂਸ, ਇਟਲੀ ਅਤੇ ਹੋਰ ਯੂਰੋਪੀਅਨ ਦੇਸ਼ਾਂ ਦੇ ਮਰੀਜ਼ਾਂ ਤੱਕ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨਾ ਆਸਾਨ ਹੋ ਗਿਆ ਹੈ। ਜਰਮਨੀ ਦੇ ਹਸਪਤਾਲਾਂ ਵਿੱਚ ਇਲਾਜ ਕਰਨ ਲਈ ਇਟਲੀ ਅਤੇ ਹੋਰ ਦੇਸ਼ਾਂ ਤੋਂ ਮਰੀਜ਼ਾਂ ਨੂੰ ਇਲਾਜ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਟਲੀ ਵਿੱਚ ਆਈਸੀਯੂ ਬੈੱਡਾਂ ਦੀ ਸੰਖਿਆ 8.6 ਮਿਲੀਅਨ ਪ੍ਰਤੀ ਵਿਅਕਤੀ ਹੈ, ਜਦੋਂਕਿ ਜਰਮਨੀ ਵਿੱਚ ਇਹ 33.9 ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਰਮਨੀ ਇਸ ਸਥਿਤੀ ਦਾ ਪ੍ਰਭਾਵੀ ਢੰਗ ਨਾਲ ਟਾਕਰਾ ਕਰਨ ਲਈ ਮੌਜੂਦਾ ਬੁਨਿਆਦੀ ਢਾਂਚੇ ਨੂੰ ਦੁੱਗਣਾ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਬ੍ਰਿਟੇਨ ਵਿੱਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਭਾਰੀ ਜੁਰਮਾਨਾ
ਬ੍ਰਿਟੇਨ ਲੰਬੀਆਂ ਸਰਦੀਆਂ ਤੋਂ ਬਾਅਦ ਬਹਾਰ ਦੀ ਰੁੱਤ ਵਿੱਚ ਕਦਮ ਰੱਖ ਰਿਹਾ ਹੈ।’ ਦਿਨ ਦਾ ਤਾਪਮਾਨ ਲਗਭਗ 20 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਇਸ ਮਾਹੌਲ ਵਿੱਚ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣਾ ਮੁਸ਼ਕਿਲ ਹੈ। ਸਰਕਾਰ ਨੇ ਇਸ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਭਾਰੀ ਜੁਰਮਾਨਾ ਲਗਾਇਆ ਹੈ। ਮੁੱਖ ਹਸਪਤਾਲਾਂ ’ਤੇ ਦਬਾਅ ਨੂੰ ਘੱਟ ਕਰਨ ਲਈ ਸਰਕਾਰ ਨੇ ਦੇਸ਼ ਦੇ ਹਰ ਕੋਨੇ ਵਿੱਚ ਮੁੱਢਲੇ ਜਾਂਚ ਕੇਂਦਰ ਸਥਾਪਿਤ ਕਰਨ ’ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਆਪਣੇ ਬਜਟ ਦਾ ਲਗਭਗ 15 ਪ੍ਰਤੀਸ਼ਤ ਹਿੱਸਾ ਜਨਤਕ ਸਿਹਤ ’ਤੇ ਖਰਚ ਕਰ ਰਿਹਾ ਹੈ ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਇੱਕ ਹੀ ਇਲਾਜ ਪ੍ਰਾਪਤ ਹੋਵੇਗਾ, ਭਾਵੇਂ ਉਹ ਕੋਈ ਰਾਜਕੁਮਾਰ ਹੋਵੇ ਜਾਂ ਫਿਰ ਕੰਗਾਲ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਰਹਿੰਦਾ ਤੇਲਗੂ ਸਮੁਦਾਇ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਲਈ ਮਿਲ ਕੇ ਕੰਮ ਕਰ ਰਿਹਾ ਹੈ ਜੋ ਕੋਰੋਨਾ ਦੇ ਮੌਜੂਦਾ ਪ੍ਰਭਾਵ ਵਿੱਚ ਬ੍ਰਿਟੇਨ ਵਿੱਚ ਪੜ੍ਹ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.