ETV Bharat / bharat

ਕੇਰਲ ਹਵਾਈ ਹਾਦਸਾ: ਡੀਜੀਸੀਏ ਨੂੂੰ 2011 'ਚ ਹੀ ਮਿਲੀ ਸੀ ਹਾਦਸੇ ਦੀ ਚਿਤਾਵਨੀ

author img

By

Published : Aug 9, 2020, 5:01 AM IST

ਕੋਜ਼ੀਕੋਡ ਜਹਾਜ਼ ਦੇ ਹਾਦਸੇ ਬਾਰੇ, ਮਾਹਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ, ਜੇਕਰ ਉਸ ਸਮੇਂ ਦੇ ਸ਼ਹਿਰੀ ਹਵਾਬਾਜ਼ੀ ਸਕੱਤਰ ਨਸੀਮ ਜ਼ੈਦੀ ਅਤੇ ਡੀਜੀਸੀਏ ਮੁਖੀ ਭਾਰਤ ਭੂਸ਼ਣ ਨੂੰ 2011 ਵਿੱਚ ਹਵਾਬਾਜ਼ੀ ਸੁਰੱਖਿਆ ਮਾਹਰ ਕੈਪਟਨ ਮੋਹਨ ਰੰਗਾਨਾਥਨ ਦੁਆਰਾ ਲਿਖੀ ਚਿੱਠੀ ਭੇਜੀ ਤੋਂ ਸਬਕ ਸਿੱਖਿਆ ਹੁੰਦਾ ਤਾਂ ਇਸ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਸਾਡੇ ਪੱਤਰਕਾਰ ਤੌਸੀਫ ਅਹਿਮਦ ਦੀ ਇੱਕ ਰਿਪੋਰਟ ਪੜ੍ਹੋ ...

DGCA WAS TOLD ABOUT DANGERS ON RUNWAY 10 BUT NO STEPS TAKEN SAY EXPERTS
ਕੇਰਲ ਹਵਾਈ ਹਾਦਸਾ: ਡੀਜੀਸੀਏ ਨੂੂੰ 2011 'ਚ ਹੀ ਮਿਲੀ ਸੀ ਹਾਦਸੇ ਦੀ ਚਿਤਾਵਨੀ

ਨਵੀਂ ਦਿੱਲੀ: ਦੁਬਈ ਤੋਂ 191 ਯਾਤਰੀਆਂ ਨੂੰ ਲੈ ਕੇ ਜਾ ਰਹੀ ਏਅਰ ਇੰਡੀਆ ਦੀ ਇੱਕ ਉਢਾਣ ਸ਼ੁੱਕਰਵਾਰ ਨੂੰ ਕੇਰਲਾ ਦੇ ਕੋਜ਼ੀਕੋਡ 'ਚ ਲੈਂਡਿੰਗ ਕਰਨ ਵੇਲੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਪੂਰਾ ਦੇਸ਼ ਇਸ ਘਟਨਾ ਤੋਂ ਬਆਦ ਸਦਮੇ ਵਿੱਚ ਹੈ। ਮਾਹਰ ਕਹਿੰਦੇ ਹਨ ਕਿ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਜੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਹਵਾਈ ਅੱਡੇ ਦੇ ਵਲੋਂ 2010 ਵਿੱਚ ਹਵਾਈ ਅੱਡੇ ਦੇ ਰੱਨਵੇਅ 10 'ਤੇ ਟੇਲਵਿੰਡ ਹਾਲਤਾਂ ਵਿੱਚ ਲੈਂਡਿੰਗ ਦੀ ਚਿਤਾਵਨੀ ਤੋਂ ਸਬਕ ਸਿੱਖਿਆ ਲਿਆ ਜਾਂਦਾ।

ਵੈੱਟ (ਗਿੱਲੇ) ਆਪ੍ਰੇਸ਼ਨ ਟ੍ਰੇਨਿੰਗ, ਹਵਾਬਾਜ਼ੀ ਸੁਰੱਖਿਆ ਮਾਹਰ ਕੈਪਟਨ ਮੋਹਨ ਰੰਗਾਨਾਥਨ ਨੇ 17 ਜੂਨ, 2011 ਨੂੰ ਮੌਜੂਦਾ ਸ਼ਹਿਰੀ ਹਵਾਬਾਜ਼ੀ ਸੱਕਤਰ ਨਸੀਮ ਜ਼ੈਦੀ ਅਤੇ ਡੀਜੀਸੀਏ ਮੁਖੀ ਭਾਰਤ ਭੂਸ਼ਣ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਰੱਨਵਅੇ 10 'ਤੇ ਉਤਰਣ ਵਾਲੀਆਂ ਸਾਰੀਆਂ ਉਡਾਣਾਂ ਟੇਲਵਿੰਡ ਹਾਲਤਾਂ ਵਿੱਚ ਹਨ। ਸਾਰੇ ਜਹਾਜ਼ਾਂ ਦੇ ਮੀਂਹ ਦੇ ਦੌਰਾਨ ਕ੍ਰੈਸ਼ ਹੋਣ ਦਾ ਖ਼ਤਰਾ ਹੈ।

ਉਨ੍ਹਾਂ ਨੇ ਕਿਹਾ ਕਿ ਕੋਜ਼ੀਕੋਡ ਰੱਨਵੇਅ 10 ਵਿੱਚ ਇੱਕ ਸਿਰੇ ਤੇ ਘੱਟੋ-ਘੱਟ ਆਰਈਐਸਏ (ਰੱਨਵੇਅ ਅਤੇ ਸੇਫਟੀ ਏਰੀਆ) ਅਤੇ ਦੂਜੇ ਸਿਰੇ ਤੇ ਰੇਸਾ ਨਹੀਂ ਹੈ। ਰੱਨਵੇਅ ਸਿਟ੍ਰਪ ਆਈਸੀਏਓ ਅੰਨੇਕਸ 14 ਵਿੱਚ ਘੱਟੋ-ਘੱਟ ਚੌੜਾਈ ਦਾ ਅੱਧ ਹੈ।

ਇਹ ਤੱਥ ਡੀਜੀਸੀਏ ਟੀਮ ਨੂੰ ਪਤਾ ਸੀ, ਜੋ ਪਿਛਲੇ ਕਈ ਸਾਲਾਂ ਤੋਂ ਜਾਂਚ ਅਤੇ ਸੁਰੱਖਿਆ ਮੁਲਾਂਕਣ ਕਰ ਰਹੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਇਸ ਚਿੱਠੀ ਵਿੱਚ ਮੰਗਲੌਰੂ ਵਿੱਚ 2010 ਵਿੱਚ ਹੋਈ ਏਅਰ ਇੰਡੀਆ ਐਕਸੋਪ੍ਰੈਸ ਦੀ ਦੁਰਘਟਨਾ ਦਾ ਵੀ ਜ਼ਿਕਰ ਹੈ।

ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਐਵੀਏਸ਼ਨ ਏਰੋਸਪੇਸ ਐਂਡ ਡਰੋਨਜ਼ ਦੇ ਚੇਅਰਮੈਨ ਸਨਤ ਕੌਲ ਨੇ ਕਿਹਾ, "ਸ਼ੁੱਕਰਵਾਰ ਨੂੰ ਲੈਂਡਿੰਗ ਲਈ ਮੌਸਮ ਦੀ ਸਥਿਤੀ ਖਰਾਬ ਸੀ ਅਤੇ ਲੈਂਡਿੰਗ ਦੌਰਾਨ ਇੱਕ ਟੇਲਵਿੰਡ ਵੀ ਸੀ, ਜਿਸ ਕਾਰਨ ਜਹਾਜ਼ ਕਰੈਸ਼ ਹੋ ਗਿਆ।

ਉਨ੍ਹਾਂ ਕਿਹਾ ਕਿ " ਮੈਂ ਕਹਾਂਗਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡੀਜੀਸੀਏ ਨੇ ਮੰਗਲੌਰ ਹਾਦਸੇ ਤੋਂ ਕੁਝ ਨਹੀਂ ਸਿੱਖਿਆ ਹੈ।"

ਡੀਜੀਸੀਏ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਜ਼ੀਕੋਡ ਹਵਾਈ ਅੱਡੇ 'ਤੇ ਸ਼ੁੱਕਰਵਾਰ ਰਾਤ ਨੂੰ ਕਰੈਸ਼ ਹੋਇਆ ਏਅਰ ਇੰਡੀਆ ਦਾ ਜਹਾਜ਼ ਟੇਬਲਟੌਪ ਰੱਨਵੇਅ ਦੀ ਲੰਬਾਈ ਤੋਂ ਇੱਕ ਕਿਲੋਮੀਟਰ ਹੇਠਾਂ ਉਤਰਿਆ।

ਇਕ ਹੋਰ ਮਾਹਰ ਮਾਰਕ ਮਾਰਟਿਨ ਨੇ ਕਿਹਾ ਕਿ ਕੋਜ਼ੀਕੋਡ ਵਿੱਚ ਜਹਾਜ਼ ਦਾ ਕਰੈਸ਼ ਹੋਣਾ ਪਹਿਲਾਂ ਤੋਂ ਤੈਅ ਹੋਇਆ ਸੀ ਕਿਉਂਕਿ ਕਰੈਸ਼ ਹੋਣ ਦੀ ਸਭ ਤੋਂ ਮੁਸ਼ਕਲ ਸਥਿਤੀ ਸੀ। ਖਰਾਬ ਮੌਸਮ ਕਾਰਨ ਉਡਾਣ ਨੂੰ ਹੋਰ ਕਿਸੇ ਹਵਾਈ ਅੱਡੇ 'ਤੇ ਉੱਤਰਣ ਲਈ ਮੋੜਿਆ ਜਾ ਸਕਦਾ ਸੀ।

ਕਰੂ ਜਹਾਜ਼ ਨੂੰ ਉੱਤਰਣ ਦੀ ਪਹਿਲੀ ਕੋਸ਼ਿਸ਼ ਤੋਂ ਬਾਅਦ ਮੁੰਬਈ, ਬੰਗਲੁਰੂ ਜਾਂ ਹੈਦਰਾਬਾਦ ਲੈ ਜਾ ਸਕਦੇ ਸਨ, ਪਰ ਸਮੱਸਿਆ ਇਹ ਸੀ ਕਿ ਉਹ ਉੱਥੇ ਨਹੀਂ ਲੈ ਜਾ ਸਕਦੇ ਸਨ, ਕਿਉਂਕਿ ਉਹ ਅੰਤਰਰਾਸ਼ਟਰੀ ਯਾਤਰੀ ਸਨ ਅਤੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਵਿੱਚੋਂ ਕਿੰਨੇ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ?

ਮਾਰਕ ਮਾਰਟਿਨ ਨੇ ਸੁਝਾਅ ਦਿੱਤਾ ਕਿ ਸਾਰੇ ਤੱਟਵਰਤੀ ਹਵਾਈ ਅੱਡਿਆਂ, ਖ਼ਾਸਕਰ ਪੱਛਮੀ ਖੇਤਰ ਦੇ ਹਵਾਈ ਅੱਡਿਆਂ ਨੂੰ ਮੁੜ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਹਵਾਈ ਅੱਡਿਆਂ ਨਾਲ ਉੱਚੀਆਂ ਇਮਾਰਤਾਂ ਨਹੀਂ ਹੋਣੀਆਂ ਚਾਹੀਦੀਆਂ।

ਦੱਸ ਦੇਈਏ ਕਿ ਕੇਰਲਾ ਦੇ ਕੋਜ਼ੀਕੋਡ ਦੇ ਕਰੀਪੁਰ ਹਵਾਈ ਅੱਡੇ 'ਤੇ ਲੈਂਡ ਕਰਦੇ ਸਮੇਂ ਏਅਰ ਇੰਡੀਆ ਦਾ ਬੋਇੰਗ 737 ਜਹਾਜ਼ ਡਿੱਗ ਗਿਆ ਸੀ। ਇਸ ਹਾਦਸੇ ਵਿੱਚ ਪਾਇਲਟ ਕਪਤਾਨ ਡੀਵੀ ਸਾਠੇ ਅਤੇ ਸਹਿ ਪਾਇਲਟ ਸਣੇ 19 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 120 ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ 17 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਹਾਜ਼ ਦਾ ਕਰੈਸ਼ ਸ਼ੁੱਕਰਵਾਰ ਰਾਤ ਨੂੰ 7.45 ਵਜੇ ਦੇ ਕਰੀਬ ਕਰੀਪੁਰ ਵਿੱਚ ਵਾਪਰਿਆ।

ਇਹ ਏਅਰ ਇੰਡੀਆ ਦਾ ਜਹਾਜ਼ (ਆਈਐਕਸ-1344) ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਕੋਜ਼ੀਕੋਡ ਆ ਰਿਹਾ ਸੀ। ਕਰੀਪੁਰ ਹਵਾਈ ਅੱਡੇ 'ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਤਿਲਕ ਗਿਆ। ਜਹਾਜ਼ 'ਚ ਸਵਾਰ ਹੋ ਕੇ ਲਗਭਗ 185 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦਾ ਅਗਲਾ ਹਿੱਸਾ ਦੋ ਹਿੱਸਿਆਂ ਵਿਚ ਟੁੱਟ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.