ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ 'ਚ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਕਤਲ ਕਰਨ ਵਾਲੇ ਦੋਸ਼ੀ ਨਾਜਿਲ ਨੂੰ ਪੋਸਕੋ ਐਕਟ ਦੇ ਅਧੀਨ ਫਾਂਸੀ ਦੀ ਸ਼ਜਾ ਸੁਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਬੱਚੀ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ ਪਰ ਜਦੋਂ ਡੇਢ ਮਹੀਨੇ ਬਾਅਦ ਬੱਚੀ ਦੀ ਲਾਸ਼ ਮਿਲੀ ਤਾਂ ਪੁਲਿਸ ਨੇ ਲਾਸ਼ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਤਾਂ ਪਤਾ ਲੱਗਾ ਕਿ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ।
ਇਸ 'ਤੇ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਮਾਮਲਾ ਵਿਸ਼ੇਸ਼ ਪੋਸਕੋ ਅਦਾਲਤ ਦਾ ਹੈ। ਉਨ੍ਹਾਂ ਨੇ ਕਿਹਾ ਕਿ 5 ਸਤੰਬਰ ਨੂੰ ਬੱਚੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਜਾਂਚ ਜਾਰੀ ਸੀ। ਉਨ੍ਹਾਂ ਦੱਸਿਆ ਜਦੋਂ ਪੁਲਿਸ ਨੂੰ ਉਸ ਬੱਚੀ ਦੀ ਲਾਸ਼ ਮਿਲੀ ਤਾਂ ਉਹ ਸੜੀ ਹੋਈ ਸੀ ਜਦੋਂ ਉਸ ਦੀ ਫੋਰੈਂਸਿਕ ਜਾਂਚ ਕੀਤੀ ਗਈ ਤਾਂ ਪਤਾ ਲਗਾ ਕਿ ਉਸ ਨਾਲ ਜਬਰ ਜਨਾਹ ਕੀਤਾ ਗਿਆ ਹੈ।
ਇਸ ਦੌਰਾਨ ਪੁਲਿਸ ਨੇ ਮੁਠਭੇੜ 'ਚ ਨਾਜਿਲ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਕੁੱਝ ਨਿਸ਼ਾਨਦੇਹੀ ਦਾ ਕੁੱਝ ਸਮਾਨ ਬਰਾਮਦ ਹੋਇਆ, ਜਿਸ 'ਤੇ ਉਸ ਦੇ ਫਿੰਗਰਪ੍ਰਿੰਟ ਸਨ ਤੇ ਜਦ ਉਸ ਦੀ ਡੀ ਐਨ ਏ ਰਿਪੋਰਟ ਆਈ ਤਾਂ ਉਸ ਦੀ ਰਿਪੋਰਟ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਕੇਸ ਨੂੰ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ 13 ਦਸੰਬਰ ਨੂੰ ਨਾਜਿਲ ਦੀ ਗਿਲਟੀ ਹੋਲਡ ਕੀਤੀ ਗਈ। ਬੱਚੀ ਦੀ ਕਤਲ ਅਤੇ ਬਲਾਤਕਾਰ ਦੇ ਦੋਸ਼ ਵਿੱਚ ਉਸ ਤੇ ਕਾਰਵਾਈ ਕੀਤੀ ਗਈ। ਨਾਲ ਹੀ 25000 ਦਾ ਜੁਰਮਾਨਾ ਲਾਇਆ ਗਿਆ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਪਹਿਲਾ ਇਸ ਮਾਮਲੇ ਦੀ ਪੈਰਵੀ ਕੀਤੀ ਗਈ ਸੀ ਜਿਸ ਦੌਰਾਨ ਨਾਜਿਲ ਨੂੰ ਮੁਠਭੇੜ 'ਚ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਸ ਕੇਸ ਦਾ ਟ੍ਰਾਇਲ ਚੱਲ ਰਿਹਾ ਸੀ। ਜਿਸ ਮਗਰੋਂ ਜਾਂਚ ਪੜਤਾਲ ਹੋਣ ਤੋ ਬਾਅਦ ਨਾਜਿਲ ਨੂੰ 18 ਦਸੰਬਰ 2019 ਨੂੰ ਕਤਲੇਆਮ ਅਤੇ ਜਬਰ ਜਨਾਹ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।