ETV Bharat / bharat

ਪਲਾਸਟਿਕ ਵੇਅਰਹਾਊਸ 'ਚ ਲੱਗੀ ਅੱਗ, 69 ਦੀ ਮੌਤ

author img

By

Published : Feb 21, 2019, 2:33 PM IST

ਰਾਜਧਾਨੀ ਢਾਕਾ ਦੇ ਚੌਕ ਬਾਜ਼ਾਰ ਇਲਾਕੇ 'ਚ ਕੈਮਮਿਕਲ ਤੇ ਪਲਾਸਟਿਕ ਵੇਅਰਹਾਊਸ 'ਚ ਲੱਗੀ ਅੱਗ। ਅੱਗ ਲੱਗਣ ਕਾਰਨ 69 ਲੋਕਾਂ ਦੀ ਹੋਈ ਮੌਤ।

ਫ਼ਾਇਲ ਫ਼ੋਟੋ

ਢਾਕਾ : ਬੀਤੀ ਰਾਤ ਰਾਜਧਾਨੀ 'ਚ ਸੰਘਣੀ ਆਬਾਦੀ ਵਾਲੇ ਚੌਕਬਾਜ਼ਾਰ ਵਾਲੇ ਇਲਾਕੇ 'ਚ ਕੈਮਮਿਕਲ ਤੇ ਪਲਾਸਟਿਕ ਵੇਅਰਹਾਊਸ 'ਚ ਅੱਗ ਲੱਗ ਗਈ ਜਿਸ ਕਾਰਨ ਲਗਭਗ 69 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਬੰਗਲਾਦੇਸ਼ ਦੇ ਫ਼ਾਇਰ ਸਰਵਿਸ ਦੇ ਮੁਖੀ ਅਲੀ ਅਹਿਮਦ ਨੇ ਦੱਸਿਆ ਕਿ ਹਾਲੇ ਤਕ ਅਸੀਂ 69 ਲਾਸ਼ਾਂ ਬਰਾਮਦ ਕੀਤੀਆਂ ਹਨ। ਲਾਸ਼ਾਂ ਨੂੰ ਲੱਭਣ ਦੇ ਨਾਲ-ਨਾਲ ਰਾਹਤ ਤੇ ਬਚਾਅ ਦਾ ਕਾਰਜ ਜਾਰੀ ਹੈ। ਇਸ ਸਬੰਧੀ ਹੋਰ ਅਧਿਕਾਰੀ ਨੇ ਦੱਸਿਆ ਕਿ ਅੱਗ ਬੁੱਧਵਾਰ ਦੀ ਰਾਤ ਕਰੀਬ 11 ਵਜੇ ਲੱਗੀ ਹੈ। ਅੱਗ 'ਤੇ ਕਾਬੂ ਪਾਉਣ ਲਈ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਿਨਾਸ਼ਕਾਰੀ ਅੱਗ ਹੈ। ਅਲੀ ਅਹਿਮਦ ਨੇ ਕਿਹਾ ਕਿ ਗੈਸ ਸਿਲੰਡਰ ਫਟਣ ਕਾਰਨ ਧਮਾਕਾ ਹੋਇਆ ਹੈ ਦੱਸਿਲਆ ਜਾ ਰਿਹਾ ਹੈ ਕਿ ਇਥੇ ਜ਼ਿਆਦਾਤਰ ਸੜਨ ਵਾਲੇ ਪਦਾਰਥ ਪਏ ਹਨ, ਜਿਸ ਕਾਰਨ ਅੱਗ ਬੜੀ ਤੇਜ਼ੀ ਨਾਲ ਫੈਲੀ।
ਇਸ ਤੋਂ ਬਾਅਦ ਅੱਗ ਇੰਨੀ ਵੱਧ ਗਈ ਕਿ ਉਸਦੀ ਲਪੇਟ 'ਚ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਆ ਗਈਆਂ। ਫਾਇਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਣ ਵਾਲਿਆਂ 'ਚ ਜ਼ਿਆਦਾ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

undefined

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.