ਹੈਦਰਾਬਾਦ: ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਭਰ ਵਿੱਚ ਹਾਹਾਕਾਰ ਮਚਾਈ ਹੋਈ ਹੈ। ਇਹ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਇਸ ਨੇ ਆਪਣਾ ਰੁਖ਼ ਭਾਰਤ ਵੱਲ ਕਰ ਲਿਆ ਹੈ। ਦਰਅਸਲ ਚੀਨ ਤੋਂ ਹੈਦਰਾਬਾਦ ਪਰਤੇ 3 ਵਿਅਕਤੀਆਂ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਖ਼ੂਨ ਸੈਂਪਲ ਨੂੰ ਪੁਣੇ ਦੇ ਵੀਰੂਲੋਜੀ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ।
ਹੋਰ ਪੜ੍ਹੋ: ਕੋਰੋਨਾ ਵਾਇਰਸ: ਚੀਨ ਵਿੱਚ ਫਸੇ 250 ਭਾਰਤੀ ਵਿਦਿਆਰਥੀ, ਭਾਰਤ ਸਾਰੇ ਵਿਕਲਪਾਂ 'ਤੇ ਕਰ ਰਿਹੈ ਵਿਚਾਰ
ਉਨ੍ਹਾਂ ਵਿਅਕਤੀਆਂ ਨੂੰ ਹੈਦਰਾਬਾਦ ਦੇ ਸਰਕਾਰੀ ਫੀਵਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਹੈਦਰਾਬਾਦ ਦੇ RGI ਏਅਰਪੋਰਟ ਦੇ ਅਧਿਕਾਰੀਆਂ ਨੇ ਚੀਨ ਤੋਂ ਆ ਰਹੇ ਮੁਸਾਫ਼ਰ ਦਾ ਸਪੈਸ਼ਲ ਚੈਕਅੱਪ ਕਰ ਰਹੇ ਹਨ।
ਦੇਸ਼-ਵਿਦੇਸ਼ ਦੇ ਹਾਲਾਤ
ਵਾਇਰਸ ਚੀਨ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਗਿਆ ਹੈ ਅਤੇ ਅਤੇ ਜਾਪਾਨ, ਥਾਈਲੈਂਡ, ਤਾਇਵਾਨ, ਦੱਖਣੀ ਕੋਰੀਆ ਤੇ ਅਮਰੀਕਾ ਤੋਂ ਇਲਾਵਾ ਵੀਅਤਨਾਮ ਅਤੇ ਸਿੰਗਾਪੁਰ ਵਿੱਚ ਇਸ ਦੇ ਮਾਮਲੇ ਮਿਲਣ ਦੀ ਪੁਸ਼ਟੀ ਹੋਈ ਹੈ। ਕਈ ਦੇਸ਼ਾਂ ਦੇ ਯਾਤਰਾ ਦੌਰਾਨ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਦੇ ਐਲਾਨ ਕੀਤੇ ਹਨ, ਜਿਨ੍ਹਾਂ ਵਿੱਚ ਦੁਬਈ, ਆਬੂ ਧਾਬੀ ਤੇ ਹੁਣ ਭਾਰਤ ਦੇ ਏਅਰਪੋਰਟ ਸ਼ਾਮਲ ਹਨ।
ਚੀਨ ਤੋਂ ਇਲਾਵਾ ਥਾਈਲੈਂਡ ਵਿੱਚ 7 ਮਾਮਲੇ, ਸਿੰਗਾਪੁਰ ਅਤੇ ਆਸਟਰੇਲੀਆ ਵਿੱਚ 4, ਜਪਾਨ, ਗਣਤੰਤਰ, ਕੋਰੀਆ, ਅਮਰੀਕਾ, ਮਲੇਸ਼ੀਆ ਅਤੇ ਫਰਾਂਸ ਵਿੱਚ 3, ਵਿਅਤਨਾਮ ਵਿੱਚ 2 ਅਤੇ ਨੇਪਾਲ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ।