ਹੈਦਰਾਬਾਦ: Xiaomi ਨੇ ਆਪਣੇ Redmi Note 12 4G ਅਤੇ Redmi 12 4G ਦੀਆ ਕੀਮਤਾ 'ਚ ਕਟੌਤੀ ਕਰ ਦਿੱਤੀ ਹੈ। ਹੁਣ ਤੁਸੀਂ ਇਨ੍ਹਾਂ ਦੋਨੋ ਫੋਨਾਂ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ। Redmi Note 12 4G ਅਤੇ Redmi 12 4G ਸਮਾਰਟਫੋਨਾਂ ਨਵੀਆਂ ਕੀਮਤਾਂ ਦੇ ਨਾਲ ਵਿਕਰੀ ਲਈ ਕੰਪਨੀ ਦੀ ਅਧਿਕਾਰਿਤ ਸਾਈਟ 'ਤੇ ਉਪਲਬਧ ਕਰਵਾ ਦਿੱਤੇ ਗਏ ਹਨ। ਇਨ੍ਹਾਂ ਦੋਨਾਂ ਸਮਾਰਟਫੋਨਾਂ 'ਚ ਸ਼ਾਨਦਾਰ ਫੀਚਰਸ ਵੀ ਮਿਲਦੇ ਹਨ।
Redmi Note 12 4G ਦੀਆ ਕੀਮਤਾਂ 'ਚ ਕਟੌਤੀ: Redmi Note 12 4G ਦੀ ਕੀਮਤ ਪਹਿਲਾ 13,999 ਰੁਪਏ ਸੀ, ਪਰ ਹੁਣ ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ Redmi Note 12 4G ਦੀ ਕੀਮਤ 12,999 ਰੁਪਏ ਹੋ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 'ਚ 1,000 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।
Redmi Note 12 4G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 685 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ Redmi Note 12 4G ਸਮਾਰਟਫੋਨ ਦੇ ਬੈਕ ਪੈਨਲ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP+8MP+2MP ਦੇ ਕੈਮਰੇ ਸ਼ਾਮਲ ਹਨ। ਸੈਲਫ਼ੀ ਲਈ ਇਸ ਸਮਾਰਟਫੋਨ 'ਚ 13MP ਦਾ ਸੈਂਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Redmi 12 4G ਦੀਆ ਕੀਮਤਾਂ 'ਚ ਹੋਈ ਕਟੌਤੀ: Redmi 12 4G ਸਮਾਰਟਫੋਨ ਪਹਿਲਾ 10,999 ਰੁਪਏ ਦੀ ਕੀਮਤ 'ਚ ਉਪਲਬਧ ਸੀ, ਪਰ ਹੁਣ ਕਟੌਤੀ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ 10,499 ਰੁਪਏ 'ਚ ਖਰੀਦ ਸਕੋਗੇ।
Redmi 12 4G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.79 ਇੰਚ ਦੀ FHD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ 'ਚ ਕਾਰਨਿੰਗ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ Redmi 12 4G ਸਮਾਰਟਫੋਨ 'ਚ ਮੀਡੀਆਟੇਕ Helio G88 ਚਿਪਸੈੱਟ ਦਿੱਤੀ ਗਈ ਹੈ। Redmi 12 4G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।