ਹੈਦਰਾਬਾਦ: Redmi ਦੇ ਸਮਾਰਟਫੋਨਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਵੰਬਰ 2023 'ਚ Redmi ਨੇ Redmi K70 ਸੀਰੀਜ਼ ਨੂੰ ਪੇਸ਼ ਕੀਤਾ ਸੀ। ਇਸ ਸੀਰੀਜ਼ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। Redmi K70 ਸੀਰੀਜ਼ 'ਚ Redmi K70e, Redmi K70 ਅਤੇ Redmi K70 ਪ੍ਰੋ ਸਮਾਰਟਫੋਨ ਸ਼ਾਮਲ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi K70 ਸੀਰੀਜ਼ ਦੀ ਸੇਲ 1 ਦਸੰਬਰ ਨੂੰ ਸ਼ੁਰੂ ਹੋਈ ਸੀ। ਕੰਪਨੀ ਨੇ Redmi K70 ਸੀਰੀਜ਼ ਦੇ 60 ਦਿਨਾਂ ਅੰਦਰ 20 ਲੱਖ ਤੋਂ ਜ਼ਿਆਦਾ ਫੋਨ ਵੇਚ ਦਿੱਤੇ ਹਨ।
Redmi K70 ਸੀਰੀਜ਼ ਨੇ ਬਣਾਇਆ ਰਿਕਾਰਡ: Redmi K70 ਸੀਰੀਜ਼ ਨੂੰ ਲੋਕਾਂ ਦੀ ਵਧੀਆ ਪ੍ਰਤੀਕਿਰੀਆ ਮਿਲ ਰਹੀ ਹੈ। 15 ਦਸੰਬਰ ਤੋਂ 30 ਜਨਵਰੀ ਦੇ ਵਿਚਕਾਰ ਕੁੱਲ 46 ਦਿਨਾਂ 'ਚ Redmi K70 ਸੀਰੀਜ਼ ਦੇ 1 ਮਿਲੀਅਨ ਸਮਾਰਟਫੋਨ ਵੇਚੇ ਗਏ ਹਨ। ਇਸਦਾ ਮਤਲਬ ਹੈ ਕਿ ਕੰਪਨੀ ਨੇ ਲਗਭਗ 22,000 ਸਮਾਰਟਫੋਨ 1 ਦਿਨ 'ਚ ਵੇਚੇ ਹਨ।
Redmi K70 ਅਤੇ Redmi K70 ਪ੍ਰੋ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi K70 ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 29,700 ਰੁਪਏ, 16GB ਰੈਮ ਅਤੇ 256GB ਸਟੋਰੇਜ ਦੀ ਕੀਮਤ 32,100 ਰੁਪਏ, 16GB+512GB ਵਾਲੇ ਮਾਡਲ ਦੀ ਕੀਮਤ 35,300 ਰੁਪਏ ਅਤੇ 16GB+1TB ਸਟੋਰੇਜ ਵਾਲੇ ਮਾਡਲ ਦੀ ਕੀਮਤ 40,000 ਰੁਪਏ ਹੈ। ਦੂਜੇ ਪਾਸੇ, Redmi K70 ਪ੍ਰੋ ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਦੀ ਕੀਮਤ 39,300 ਰੁਪਏ ਰੱਖੀ ਗਈ ਹੈ। Redmi K70 ਅਤੇ Redmi K70 ਪ੍ਰੋ ਸਮਾਰਟਫੋਨ ਬਲੈਕ, ਸਿਲਵਰ, ਬਲੂ ਅਤੇ ਪਰਪਲ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ।
Redmi K70 ਅਤੇ Redmi K70 ਪ੍ਰੋ ਸਮਾਰਟਫੋਨ ਦੇ ਫੀਚਰਸ: Redmi K70 ਅਤੇ Redmi K70 ਪ੍ਰੋ 'ਚ 6.67 ਇੰਚ ਦੀ 2K ਡਿਸਪਲੇ ਮਿਲਦੀ ਹੈ, ਜੋ ਕਿ 120Hz ਅਤੇ 4,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਡਿਸਪਲੇ 'ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ। Redmi K70 ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 8 ਜੇਨ 2 SoC ਚਿਪਸੈੱਟ ਦਿੱਤੀ ਗਈ ਹੈ, ਜਦਕਿ Redmi K70 ਪ੍ਰੋ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲਦੀ ਹੈ। ਇਨ੍ਹਾਂ ਦੋਨੋ ਸਮਾਰਟਫੋਨਾਂ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਦੋਨੋ ਸਮਾਰਟਫੋਨਾਂ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 50MP ਦਾ ਮੇਨ ਕੈਮਰਾ OIS ਦੇ ਨਾਲ, Redmi K70 'ਚ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਸ਼ਾਮਲ ਹੈ, ਜਦਕਿ Redmi K70 ਪ੍ਰੋ ਸਮਾਰਟਫੋਨ 'ਚ 50MP ਦਾ ਟੈਲੀਫੋਟੋ ਲੈਂਸ ਅਤੇ 12MP ਦਾ ਅਲਟ੍ਰਾਵਾਈਡ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਦੋਨੋ ਹੀ ਫੋਨਾਂ 'ਚ 16MP ਦਾ ਕੈਮਰਾ ਮਿਲਦਾ ਹੈ।