ETV Bharat / state

ਮੋਗਾ 'ਚ ਭਾਜਪਾ ਆਗੂਆਂ ਦੇ ਸਮਰਥਨ ਨਾਲ ਮਨਰੇਗਾ ਕਾਮਿਆਂ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ, ਰੱਖੀਆਂ ਇਹ ਮੰਗਾਂ - MNREGA workers staged dharna

author img

By ETV Bharat Punjabi Team

Published : Jun 18, 2024, 3:57 PM IST

ਮੋਗਾ ਵਿਖੇ ਭਾਜਪਾ ਦੇ ਸਾਥ ਦੇ ਨਾਲ ਮਨਰੇਗਾ ਕਰਮਚਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਅੱਗੇ ਧਰਨਾ ਲਾਇਆ ਗਿਆ। ਮਨਰੇਗਾ ਵਾਲਿਆਂ ਨੇ ਕਿਹਾ ਕਿ ਸਾਨੂੰ ਕੇਂਦਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ ਉਹ ਸਾਨੂ ਸੂਬੇ ਦੀ ਸਰਕਾਰ ਵੱਲੋਂ ਦਿੱਤੀਆਂ ਨਹੀਂ ਜਾ ਰਹੀਆਂ।

With the support of BJP leaders in Moga, MNREGA workers staged a dharna in front of the DC office and demanded
ਮੋਗਾ 'ਚ ਭਾਜਪਾ ਆਗੂਆਂ ਦੇ ਸਮਰਥਨ ਨਾਲ ਮਨਰੇਗਾ ਕਾਮਿਆਂ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ, ਰੱਖੀਆਂ ਇਹ ਮੰਗਾ (ਰਿਪੋਰਟ (ਪੱਤਰਕਾਰ-ਮੋਗਾ))
ਮਨਰੇਗਾ ਕਾਮਿਆਂ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ (ਰਿਪੋਰਟ (ਪੱਤਰਕਾਰ-ਮੋਗਾ))

ਮੋਗਾ : ਮੋਗਾ ਵਿਖੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਵਿਰੁੱਧ ਮਨਰੇਗਾ ਕੰਮੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਜਿੱਥੇ ਉਹਨਾਂ ਦਾ ਸਮਰਥਨ ਕਰਨ ਲਈ ਭਾਜਪਾ ਆਗੂ ਵੀ ਮੌਜੂਦ ਰਹੇ। ਇਸ ਤਹਿਤ ਦੇ ਵਿੱਚ ਬੀਜੇਪੀ ਆਗੂਆਂ ਨੇ ਸਮਰਥਨ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਲੰਟੀਅਰ ਮਨਰੇਗਾ ਕਾਮਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਸੂਬਾ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰ ਪਿੰਡ ਦਾ ਇਹੀ ਹਾਲ ਹੈ ਜਿੱਥੇ ਕਿ ਲੋਕਾਂ ਨੂੰ ਮੰਗਾਂ ਮਨਵਾਉਣ ਲਈ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਹਾਰ ਤੋਂ ਬੌਖਲਾਈ 'ਆਪ' : ਇਸ ਮੌਕੇ ਗੱਲਬਾਤ ਕਰਦਿਆਂ ਮਨਰੇਗਾ ਕਰਮਚਾਰੀਆਂ ਨੇ ਆਖਿਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ 'ਆਪ' ਪਾਰਟੀ ਪੰਜਾਬ ਵਿੱਚ ਸਿਰਫ 3 ਸੀਟਾਂ ਮਿਲੀਆਂ, ਜਿਸ ਤੋਂ ਬਾਅਦ ਆਪ ਪਾਰਟੀ ਪੂਰੀ ਤਰਾਂ ਬੌਖਲਾਹਟ ਵਿੱਚ ਨਜ਼ਰ ਆਈ। ਜਿਸ ਤੋਂ ਬਾਅਦ ਆਪ ਪਾਰਟੀ ਦੇ ਵਲੰਟੀਅਰ ਪਿੰਡਾ ਵਿੱਚ ਮਨਰੇਗਾ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਆਪ ਪਾਰਟੀ ਦੇ ਵਲੰਟੀਅਰ ਆਪਣੀ ਮਰਜੀ ਨਾਲ ਪਿੰਡਾ 'ਚ ਮਨਰੇਗਾ ਕਰਮਚਾਰੀਆਂ ਦੇ ਨਾਮ ਲਿਸਟ ਵਿੱਚੋਂ ਕਢਵਾ ਰਹੇ ਹਨ। ਮਨਰੇਗਾ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਸਰਕਾਰ ਨਾਲ ਮਿਲਕੇ ਨਾ ਚੱਲੇ ਤਾਂ ਉਹਨਾਂ ਦੇ ਪੈਸੇ ਅਤੇ ਦਿਹਾੜੀ ਕੱਟ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਆਪ ਪਾਰਟੀ ਦੀ ਇਸ ਧੱਕੇਸ਼ਾਹੀ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।

ਵਲੰਟੀਅਰ ਦਿੰਦੇ ਧਮਕੀਆਂ : ਉਹਨਾਂ ਕਿਹਾ ਕਿ ਮਨਰੇਗਾ ਕਰਮਚਾਰੀਆਂ ਨੂੰ ਪੈਸੇ ਕੇਂਦਰ ਸਰਕਾਰ ਵੱਲੋਂ ਆਉਂਦੇ ਹਨ ਅਤੇ ਪੰਜਾਬ ਸਰਕਾਰ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਪੰਜਾਬ ਸਰਕਾਰ ਦੇ ਵਲੰਟੀਅਰ ਆਪਣੀ ਮਰਜੀ ਨਾਲ ਮੇਟ ਲਗਾਉਣ ਦੀ ਧਮਕੀ ਦੇ ਨਾਲ ਉਹਨਾਂ ਦੇ ਪੈਸੇ ਬੰਦ ਕਰਨ ਦੀ ਗੱਲ ਕਰਦੇ ਹਨ। ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚ ਅਤੇ ਮਨਰੇਗਾ ਕਮਰਚਾਰੀਆਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਉਹਨਾਂ ਦੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮੌਕੇ ਪਿੰਡ ਸਲੀਣਾ, ਧੂੜਕੋਟ ਟਾਹਲੀ ਵਾਲੇ, ਨਿਧਾ ਵਾਲਾ, ਕਾਲੀਏ ਵਾਲਾ, ਦੌਲਤਪੁਰਾ ਉੱਚਾ, ਦੌਲਤਪੁਰਾ ਨੀਵਾ ਤੇ ਵੱਖ ਵੱਖ ਪਿੰਡਾਂ ਤੋਂ ਮਨਰੇਗਾ ਕਰਮਚਾਰੀ ਅਤੇ ਸਰਪੰਚ, ਪੰਚ ਹਾਜਿਰ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.