ETV Bharat / state

ਸਪੇਨ 'ਚ ਪਾਇਲਟ ਬਣਿਆ ਪਹਿਲਾ ਸਿੱਖ ਨੌਜਵਾਨ, ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਣ 'ਤੇ SGPC ਨੇ ਕੀਤਾ ਸਨਮਾਨਿਤ - SIKH YOUTH BECOMES PILOT IN SPAIN

ਜ਼ਿਲਾ ਕਪੂਰਥਲਾ ਦੇ ਨੌਜਵਾਨ ਦੇ ਪਾਇਲਟ ਬਣਨ 'ਤੇ ਐਸਜੀਪੀਸੀ ਵੱਲੋਂ ਕੀਤਾ ਗਿਆ ਸਨਮਾਨ।

SIKH YOUTH BECOMES PILOT IN SPAIN
SIKH YOUTH BECOMES PILOT IN SPAIN (Etv Bharat)
author img

By ETV Bharat Punjabi Team

Published : Feb 27, 2025, 8:00 PM IST

ਅੰਮ੍ਰਿਤਸਰ: ਪੂਰੀ ਦੁਨੀਆ ਦੇ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਹੀ ਸਪੇਨ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਨੇ ਰੇਨਏਅਰ ਏਅਰਲਾਈਨ ਵਿੱਚ ਪਾਇਲਟ ਬਣ ਕੇ ਨਾਮਣਾ ਖੱਟਿਆ ਹੈ। ਸਪੇਨ ਰੇਨ ਏਅਰਲਾਈਨਜ਼ ਦੇ ਵਿੱਚ ਇਹ ਪਹਿਲਾ ਸਿੱਖ ਨੌਜਵਾਨ ਹੈ, ਜੋ ਘੱਟ ਉਮਰ ਦੇ ਵਿੱਚ ਪਾਇਲਟ ਬਣਿਆ ਹੈ। ਜੋ ਅੱਜ ਆਪਣੇ ਪਰਿਵਾਰ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਦਰਬਾਰ ਸਾਹਿਬ ਸੂਚਨਾ ਕੇਂਦਰ ਵਿੱਚ ਐਸਜੀਪੀਸੀ ਅਧਿਕਾਰੀ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਪਾਇਲਟ ਬਣੇ ਨੌਜਵਾਨ ਨੂੰ ਐਸਜੀਪੀਸੀ ਨੇ ਕੀਤਾ ਸਨਮਾਨਿਤ (Etv Bharat)

18 ਸਾਲ ਦੀ ਉਮਰ ਦੇ ਵਿੱਚ ਪਾਇਲਟ ਦੀ ਪੜ੍ਹਾਈ ਕੀਤੀ ਸੀ ਸ਼ੁਰੂ

ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹਨ। 18 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਨੇ ਪਾਇਲਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਤਿੰਨ ਸਾਲਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਰੇਨਏਅਰ ਏਅਰਲਾਈਨ ਦੇ ਵਿੱਚ ਪਹਿਲੇ ਸਿੱਖ ਵਜੋਂ ਪਾਇਲਟ ਬਣੇ ਹਨ। ਉਨ੍ਹਾਂ ਦੱਸਿਆ ਕਿ ਯੂਰਪ ਦੀ ਸਭ ਤੋਂ ਵੱਡੀ ਏਅਰਲਾਈਨ ਹੈ, ਜਿਸ ਵਿੱਚ ਉਨ੍ਹਾਂ ਨੂੰ ਬਤੌਰ ਪਾਇਲਟ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ।

ਪਿਤਾ ਨੇ ਖੁਸ਼ੀ ਕੀਤੀ ਸਾਂਝੀ

ਜਿਸ ਨੂੰ ਲੈ ਕੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਭਾਰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਇਸ ਦੌਰਾਨ ਸਿੱਖ ਨੌਜਵਾਨ ਮਨਰਾਜ ਸਿੰਘ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਉਹ ਸਪੇਨ ਦੇ ਵਿੱਚ ਰੇਨਏਅਰ ਏਅਰਲਾਈਨ ਦੇ ਵਿੱਚ ਪਹਿਲੇ ਸਿੱਖ ਨੌਜਵਾਨ ਦੇ ਤੌਰ 'ਤੇ ਪਾਇਲਟ ਤੈਨਾਤ ਹੋਏ ਹਨ। ਜਿਸ ਨਾਲ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ, ਜਿਸ ਕਾਰਨ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.