ਬਰਨਾਲਾ: ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇਸ਼ ਭਰ ਵਿੱਚ ਭਖ਼ ਗਿਆ ਹੈ। ਉਥੇ ਪੰਜਾਬ ਵਿੱਚ ਵੀ ਵੱਖ-ਵੱਖ ਪਾਰਟੀਆਂ ਨੇ ਚੋਣ ਸਰਗਰਮੀ ਵਿੱਢ ਦਿੱਤੀਆਂ ਹਨ। ਉਥੇ ਲੋਕ ਸਭਾ ਹਲਕਾ ਸੰਗਰੂਰ ਤੋਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਉਹ ਇਸ ਹਲਕੇ ਤੋਂ ਸਭ ਤੋਂ ਵੱਧ ਵਾਰੀ ਲੜਨ ਵਾਲੇ ਉਮੀਦਵਾਰ ਹਨ। ਇਸ ਵਾਰ ਮਾਨ 8ਵੀਂ ਵਾਰ ਲੋਕ ਸਭਾ ਦੀ ਚੋਣ ਸੰਗਰੂਰ ਹਲਕੇ ਤੋਂ ਲੜਨਗੇ। ਇਸਤੋਂ ਪਹਿਲਾਂ 7 ਵਾਰ ਚੋਣ ਲੜਕੇ ਉਹਨਾਂ ਨੇ 3 ਵਾਰ ਜਿੱਤ ਹਾਸਿਲ ਕੀਤੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ 1999 ਵਿੱਚ ਸੰਗਰੂਰ ਤੋਂ ਚੋਣ ਜਿੱਤੀ ਸੀ। ਹੁਣ ਤਕ ਦੋ ਵਾਰ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਹਾਰ ਨਾ ਮੰਨੀ ਅਤੇ 2022 ਦੀ ਜ਼ਿਮਨੀ ਚੋਣ ਵਿੱਚ ਮੁੜ ਜਿੱਤ ਹਾਸਿਲ ਕੀਤੀ। ਇਸ ਹਲਕੇ ਵਿਚ ਪੈਰ ਧਰਨ ਤੋਂ ਪਹਿਲਾਂ ਉਹ 1989 ਵਿਚ ਸਭ ਤੋਂ ਪਹਿਲਾਂ ਤਰਨਤਾਰਨ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।
ਸਿਮਰਨਜੀਤ ਸਿੰਘ ਮਾਨ ਦਾ ਸਿਆਸੀ ਸਫ਼ਰ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਹਲਕੇ ਵਿੱਚ ਪਹਿਲੀ ਵਾਰ 1996 ਵਿੱਚ ਪੈਰ ਧਰਿਆ। ਸੰਨ 1996 ਅਤੇ 1998 ਵਿੱਚ ਸਿਮਰਨਜੀਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੋਂ ਹਾਰ ਗਏ। ਜਦਕਿ 1999 ਵਿੱਚ ਉਹਨਾਂ ਸੁਰਜੀਤ ਬਰਨਾਲਾ ਨੂੰ ਹਰਾ ਕੇ ਦੂਜੀ ਵਾਰ ਪਾਰਲੀਮੈਂਟ ਵਿੱਚ ਪੈਰ ਰੱਖਿਆ। 1996 ਅਤੇ 1998 ਵਿੱਚ ਕੇਂਦਰ ਵਿੱਚ ਸਰਕਾਰਾਂ ਭੰਗ ਹੋਣ ਕਾਰਨ ਛੇਤੀ ਚੋਣਾਂ ਹੋਈਆਂ, ਜਿਸ ਦਾ ਫ਼ਾਇਦਾ ਸਿਮਰਨਜੀਤ ਸਿੰਘ ਮਾਨ ਨੂੰ ਹੋਇਆ।
ਇਸੇ ਤਰ੍ਹਾਂ 2004 ਵਿੱਚ ਉਹ ਸੁਖਦੇਵ ਸਿੰਘ ਢੀਂਡਸਾ ਤੋਂ ਚੋਣ ਹਾਰ ਗਏ ਅਤੇ 25 ਫ਼ੀਸਦੀ ਵੋਟਾਂ ਨਾਲ ਤੀਜੇ ਨੰਬਰ ਤੇ ਰਹੇ। ਜਦਕਿ 2009 ਵਿੱਚ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇ ਅਤੇ ਸਿਮਰਨਜੀਤ ਮਾਨ ਦੀ ਜ਼ਮਾਨਤ ਮੁੜ ਜ਼ਬਤ ਹੋ ਗਈ। 2014 ਵਿੱਚ ਇਹ ਹਲਕਾ ਛੱਡ ਕੇ ਖਡੂਰ ਸਾਹਿਬ ਚਲੇ ਗਏ ਅਤੇ ਬੁਰੀ ਤਰ੍ਹਾਂ ਹਾਰੇ। 2019 ਵਿੱਚ ਸਿਮਰਨਜੀਤ ਸਿੰਘ ਮਾਨ ਮੁੜ ਸੰਗਰੂਰ ਹਲਕੇ ਤੋਂ ਚੋਣ ਲੜਨ ਆ ਗਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਐਮਪੀ ਚੋਣ ਜਿੱਤੇ, ਜਦਕਿ ਸਿਮਰਨਜੀਤ ਸਿੰਘ ਮਾਨ ਦੀ ਮੁੜ ਜਮਾਨਤ ਜ਼ਬਰ ਹੋ ਗਈ।
2022 ਵਿੱਚ ਜ਼ਿਮਨੀ ਚੋਣ ਦੌਰਾਨ ਸਿਮਰਨਜੀਤ ਮਾਨ ਨੇ ਕੀਤੀ ਵਾਪਸੀ: ਨਗਾਤਾਰ 6 ਵਾਰ ਸੰਗਰੂਰ ਤੋਂ ਚੋਣ ਲੜਦਿਆਂ ਅਤੇ ਜ਼ਮਾਨਤ ਜ਼ਬਤ ਹੋਣ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਨੇ ਹਾਰ ਨਹੀਂ ਮੰਨੀ ਅਤੇ 2022 ਦੀ ਜ਼ਿਮਨੀ ਚੋਣ ਪੂਰੇ ਜੋਸ਼ ਨਾਲ ਲੜੀ। ਜਿਸ ਦਾ ਫ਼ਾਇਦਾ ਸਿਮਰਨਜੀਤ ਸਿੰਘ ਨੂੰ ਹੋਇਆ ਅਤੇ ਉਹਨਾਂ ਨੇ ਕਰੀਬ 5 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ ਚੋਣ ਜਿੱਤ ਗਏ ਅਤੇ ਇੱਕ ਵਾਰ ਫਿਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਗਏ। ਇਹ ਸੀਟ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਭਰ ਵਿੱਚ ਕਿਰਕਰੀ ਵੀ ਹੋਈ ਕਿਉਂਕਿ ਆਪ ਇਸ ਨੂੰ ਆਪਣੀ ਰਾਜਧਾਨੀ ਸਮਝਦੀ ਰਹੀ ਹੈ।
ਸੰਗਰੂਰ ਹਲਕੇ ਦੀਆਂ ਵਿਧਾਨ ਸਭਾ ਚੋਣ ਲੜ ਕੇ ਵੀ ਹਾਰੇ ਮਾਨ: ਲੋਕ ਰਿਕਾਰਡ ਲੋਕ ਸਭਾ ਚੋਣਾਂ ਲੜਨ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਇਸ ਸੀਟ ਅਧੀਨ ਦੋ ਵਿਧਾਨ ਸਭਾ ਹਲਕਿਆਂ ਤੋਂ ਵੀ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਕਿਸਮਤ ਅਜ਼ਮਾਈ, ਪਰ ਅਸਫ਼ਲ ਰਹੇ। ਉਹਨਾਂ 2007 ਵਿੱਚ ਧਨੌਲਾ ਅਤੇ 2017 ਵਿੱਚ ਬਰਨਾਲਾ ਤੋਂ ਵਿਧਾਨ ਸਭਾ ਦੀ ਚੋਣ ਲੜੀ, ਪਰ ਹਾਰ ਗਏ।
- ਪੁਲਿਸ ਵਲੋਂ ਗੈਂਗਸਟਰ ਗੋਪੀ ਨੰਬਰਦਾਰ ਸਣੇ ਦੋ ਮੁਲਜ਼ਮ ਕਾਬੂ, ਹੋਰੋਇਨ ਅਤੇ ਨਾਜਾਇਜ਼ ਅਸਲਾ ਵੀ ਬਰਾਮਦ - gangster arrested by Police
- ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ, ਮਜ਼ਦੁਰ ਬੀਬੀਆਂ ਦਾ ਜੱਥਾ ਸ਼ੰਭੂ ਬਾਰਡਰ ਲਈ ਹੋਇਆ ਰਵਾਨਾ - Departed From Kisan Railway Station
- ਰਵਨੀਤ ਸਿੰਘ ਬਿੱਟੂ ਨੂੰ ਵਾਪਸ ਲਿਆਉਣ ਦੀ ਮੈਂ ਕਰਾਂਗਾ ਪੂਰੀ ਕੋਸ਼ਿਸ਼ : ਗੁਰਜੀਤ ਔਜਲਾ - BJP Leader Ravneet Bittu
8ਵੀਂ ਵਾਰ ਪੂਰੇ ਉਤਸ਼ਾਹ ਨਾ ਚੋਣ ਮੁਹਿੰਮ ਭਖ਼ਾਈ: ਸਿਮਰਨਜੀਤ ਸਿੰਘ ਮਾਨ ਇਸ ਵਾਰ 8ਵੀਂ ਵਾਰ ਲੋਕ ਸਭਾ ਦੀ ਚੋਣ ਸੰਗਰੂਰ ਸੀਟ ਤੋਂ ਲੜ ਰਹੇ ਹਨ। ਮੁੱਖ ਮੰਤਰੀ ਦਾ ਹਲਕਾ ਹੋਣ ਕਰਕੇ ਇਹ ਸੀਟ ਪੰਜਾਬ ਭਰ ਵਿੱਚ ਚਰਚਾ ਵਿੱਚ ਹੈ। ਸਿਮਰਨਜੀਤ ਮਾਨ ਤੀਜੀ ਜਿੱਤ ਦੀ ਉਮੀਦ ਨਾਲ ਸੰਗਰੂਰ ਹਲਕੇ ਤੋਂ ਚੋਣ ਅਖਾੜੇ ਚ ਸਰਗਰਮ ਹਨ ਅਤੇ ਜਿੱਤ ਦਾ ਦਾਅਵਾ ਕਰ ਰਹੇ ਹਨ। ਉਹਨਾਂ ਦੀ ਪਾਰਟੀ ਨੇ ਹਾਲ ਹੀ ਬੀਤੇ ਕੱਲ੍ਹ ਉਹਨਾਂ ਨੂੰ ਮੁੜ ਇਸ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਆਪਣੀ ਜਿੱਤ ਲਈ ਪੂਰੀ ਤਰ੍ਹਾਂ ਆਸਵੰਦ ਹਨ, ਪਰ ਜਿੱਤ ਤੇ ਹਾਰ ਦਾ ਫ਼ੈਸਲਾ ਹਲਕੇ ਦੇ ਵੋਟਰ ਤੈਅ ਕਰਨਗੇ।