ਹੈਦਰਾਬਾਦ ਡੈਸਕ: ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਏ ਨੌਜਵਾਨਾਂ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ। ਇਸੇ ਮਾਮਲੇ 'ਚ ਹੁਣ ਭਾਜਪਾ ਦੇ ਸੀਨੀਅਰ ਲੀਡਰ ਦੇ ਬਿਆਨ ਨੇ ਇੱਕ ਬਾਰ ਮੁੜ ਤੋਂ ਸਿਆਸਤ ਗਰਮਾ ਦਿੱਤੀ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਜਪਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਮਨੋਹਰ ਲਾਲ ਖੱਟਰ 'ਤੇ ਨੌਜਵਾਨ ਵਿਰੋਧੀ ਅਤੇ ਦੇਸ਼ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ ਕਿ "ਹਰਿਆਣਾ ਸਮੇਤ ਦੇਸ਼ ਦੇ ਨੌਜਵਾਨਾਂ ਨੂੰ ਅਮਰੀਕਾ ਤੋਂ ਪਸ਼ੂਆਂ ਵਾਂਗ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਵਾਪਸ ਭੇਜੇ ਜਾਣ ਬਾਰੇ ਬਿਆਨ ਨਾ ਸਿਰਫ਼ ਅਣਮਨੁੱਖੀ ਹੈ, ਸਗੋਂ ਭਾਜਪਾ ਆਗੂਆਂ ਦੇ ਅਜਿਹੇ ਬਿਆਨ ਸਾਡੇ ਨੌਜਵਾਨਾਂ ਦੇ ਸੁਫ਼ਨਿਆਂ ਦਾ ਅਪਮਾਨ ਅਤੇ ਮਜ਼ਾਕ ਉਡਾਉਂਦੇ ਹਨ, ਜੋ ਆਪਣਾ ਸਭ ਕੁਝ ਵੇਚ ਕੇ ਰੋਟੀ-ਰੋਜ਼ੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਚਲੇ ਗਏ ਸਨ।"
ਮਨੋਹਰ ਲਾਲ ਖੱਟਰ ਨੇ ਕੀ ਕਿਹਾ?
"ਡੰਕੀ ਲਾ ਕੇ ਵੀ ਕਿਸੇ ਦੇਸ਼ ਵਿਚ ਜਾਣਾ ਨਸ਼ਿਆਂ ਵਰਗੀ ਖ਼ਤਰਨਾਕ ਬੀਮਾਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਨੇ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਰ ਇਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਤੇ ਡੰਕੀ ਲਗਾ ਕੇ ਜਾਣ ਵਾਲੇ ਲੋਕ ਉਸ ਦੇਸ਼ ਦੇ ਅਪਰਾਧੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਲੋਕਾਂ ਨੂੰ ਛੱਡ ਤਾਂ ਗਿਆ ਭਾਵੇਂ ਕਿਵੇਂ ਵੀ ਛੱਡ ਕੇ ਗਿਆ। ਇਸ ਬਾਰੇ ਜ਼ਿਆਦਾ ਚਰਚਾ ਨਹੀਂ ਹੋਣੀ ਚਾਹੀਦੀ।"
अमेरिका से हथकड़ी लगाकर, बेड़ियों में बाँध कर, जानवरों की तरह जबरन वापस भेजे जा रहे हरियाणा सहित देश के युवाओं के बारे मोदी सरकार के वरिष्ठ मंत्री व करनाल से सांसद, श्रीमान मनोहर लाल खट्टर का ब्यान अमानवीय तो है ही, भाजपा नेताओं के ऐसे ब्यान हमारे युवाओं के सपनों का अपमान कर… pic.twitter.com/ig6JKR3gcR
— Randeep Singh Surjewala (@rssurjewala) February 27, 2025
'ਭਾਜਪਾ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ'
1. ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਸਾਡੇ ਬੱਚੇ ਅਪਰਾਧੀ ਨਹੀਂ ਹਨ। ਇਹ ਉਹ ਇਮਾਨਦਾਰ ਨੌਜਵਾਨ ਹਨ, ਜਿਨ੍ਹਾਂ ਨੇ ਸੂਬੇ ਅਤੇ ਦੇਸ਼ ਵਿਚ ਕੰਮ ਨਾ ਮਿਲਣ 'ਤੇ ਹਿੰਮਤ ਨਾਲ ਸੱਤ ਸਮੁੰਦਰ ਪਾਰ ਕਰ ਦਿੱਤੇ ਤਾਂ ਜੋ ਉਹ ਇੱਜ਼ਤ ਦੀ ਜ਼ਿੰਦਗੀ ਬਤੀਤ ਕਰ ਸਕਣ।
2. ਵਿਦੇਸ਼ ਗਏ ਸਾਡੇ ਨੌਜਵਾਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਕੀ ਭਾਜਪਾ ਵਾਲਿਆਂ ਨੂੰ ਇਹ ਨਹੀਂ ਪਤਾ ਕਿ 'ਰੈੱਡ ਇੰਡੀਅਨਾਂ' ਨੂੰ ਛੱਡ ਕੇ ਅਮਰੀਕਾ ਵਿਚ ਕੋਈ ਵੀ ਅਸਲੀ ਨਾਗਰਿਕ ਨਹੀਂ ਹੈ, ਸਗੋਂ ਹਰ ਕੋਈ ਦੂਜੇ ਦੇਸ਼ਾਂ ਤੋਂ ਆ ਕੇ ਉਥੇ ਵਸਿਆ ਹੈ? ਫਿਰ ਸਾਡੇ ਬੱਚੇ ਗਲਤ ਕਿਉਂ ਹਨ?
3. ਸਾਡੇ ਨੌਜਵਾਨ ਜੋ ਵਿਦੇਸ਼ ਗਏ ਹਨ ਅਤੇ ਜਬਰੀ ਵਾਪਸ ਭੇਜੇ ਜਾ ਰਹੇ ਹਨ, ਉਨ੍ਹਾਂ ਨੂੰ ਵੀ ਸਾਡੀ ਹਮਦਰਦੀ ਦੀ ਲੋੜ ਹੈ, ਪਰ ਇਸ ਤੋਂ ਵੀ ਵੱਧ ਉਨ੍ਹਾਂ ਨੂੰ ਸਾਡੀ ਸਰਕਾਰ ਅਤੇ ਇਸ ਦੇ ਨੁਮਾਇੰਦਿਆਂ ਦੀ ਮਦਦ ਦੀ ਲੋੜ ਹੈ।
4. ਮੋਦੀ ਸਰਕਾਰ ਆਪਣੇ ਨਾਗਰਿਕਾਂ ਦੀ ਬੇਇੱਜ਼ਤੀ ਵਿਰੁੱਧ ਦਲੇਰੀ ਨਾਲ ਬੋਲਣ ਦੇ ਯੋਗ ਕਿਉਂ ਨਹੀਂ ਹੈ, ਜਦੋਂ ਕਿ ਕੋਲੰਬੀਆ ਵਰਗੇ ਛੋਟੇ ਦੇਸ਼ ਨੇ ਵੀ ਆਪਣੇ ਨਾਗਰਿਕਾਂ ਨੂੰ ਹੱਥਕੜੀ ਨਹੀਂ ਲੱਗਣ ਦਿੱਤੀ ਅਤੇ ਅਮਰੀਕੀ ਜਹਾਜ਼ ਨੂੰ ਵਾਪਸ ਭੇਜਿਆ? ਅਮਰੀਕਾ ਚੀਨ ਅਤੇ ਰੂਸ ਦੇ ਨਾਗਰਿਕਾਂ ਨਾਲ ਅਜਿਹਾ ਕਿਉਂ ਨਹੀਂ ਕਰ ਰਿਹਾ - ਕਿਉਂਕਿ ਉਨ੍ਹਾਂ ਦੇ ਨੇਤਾ ਅਮਰੀਕਾ ਤੱਕ ਆਪਣੇ ਵਿਚਾਰਾਂ ਨੂੰ ਜ਼ੋਰਦਾਰ ਢੰਗ ਨਾਲ ਪਹੁੰਚਾ ਰਹੇ ਹਨ।
5. ਨਸ਼ੇ ਦੀ ਆਦਤ ਤੋਂ ਲੜਨ ਲਈ ਨੌਕਰੀ ਦੀ ਤਲਾਸ਼ ਵਿੱਚ ਵਿਦੇਸ਼ ਜਾਣਾ ਆਪਣੇ ਆਪ ਵਿੱਚ ਹਰਿਆਣਾ ਦੇ ਸੱਭਿਆਚਾਰ ਦਾ ਅਪਮਾਨ ਹੈ ਅਤੇ ਦੇਸ਼ ਦੀਆਂ ਪਰੰਪਰਾਵਾਂ ਦਾ ਵੀ। ਜਦੋਂ ਸਰਕਾਰ ਨੌਕਰੀਆਂ ਦੇਣ ਤੋਂ ਅਸਮਰੱਥ ਹੈ ਅਤੇ ਬੱਚੇ ਸਭ ਕੁਝ ਵੇਚ ਕੇ ਬਾਹਰ ਚਲੇ ਜਾਂਦੇ ਹਨ, ਤੁਸੀਂ ਉਨ੍ਹਾਂ ਨੂੰ ਨਸ਼ੇੜੀ ਕਹਿੰਦੇ ਹੋ। ਇਹ ਕਿਹੋ ਜਿਹਾ ਇਨਸਾਫ਼ ਹੈ?
6. ਮੋਦੀ ਸਰਕਾਰ ਦੇ ਮੰਤਰੀਆਂ ਨੂੰ ਅਮਰੀਕਾ ਵੱਲੋਂ ਸਾਡੇ ਲੋਕਾਂ ਨੂੰ ਹੱਥਕੜੀ ਲਾਉਣ ਨੂੰ ਜਾਇਜ਼ ਠਹਿਰਾਉਣਾ ਠੀਕ ਨਹੀਂ ਲੱਗਦਾ, ਸਗੋਂ ਰਾਜਧਰਮ ਕਹਿੰਦਾ ਹੈ ਕਿ ਉਹ ਤਾਕਤ ਦਿਖਾਉਣ ਅਤੇ ਭਾਰਤੀਆਂ ਦੇ ਸਨਮਾਨ ਦੀ ਰਾਖੀ ਕਰਨ।
ਕਾਬਲੇਜ਼ਿਕਰ ਹੈ ਕਿ ਬੀਤੇ ਦਿਨਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਪਣਾਈ ਗਈ ਪ੍ਰਵਾਸੀਆਂ ਪ੍ਰਤੀ ਨੀਤੀ ਤਹਿਤ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਵਿਚੋਂ ਕੱਢ ਦਿੱਤਾ ਗਿਆ। ਇਸ ਮੁਹਿੰਮ ਵਿਚ ਕਈ ਭਾਰਤੀ ਵੀ ਸ਼ਿਕਾਰ ਬਣੇ। ਖਾਸ ਕਰਕੇ ਪੰਜਾਬੀ, ਹਰਿਆਣਾ ਦੇ ਨੌਜਵਾਨ ਵੀ ਇਸ ਦੀ ਲਪੇਟ ਵਿਚ ਆ ਗਏ। ਬੀਤੇ ਦਿਨੀਂ ਅਮਰੀਕਾ ਦੇ ਤਿੰਨ ਫ਼ੌਜੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉੱਤਰੇ। ਜਦੋਂ ਇਹ ਨੌਜਵਾਨ ਹਵਾਈ ਅੱਡੇ 'ਤੇ ਉਤਾਰੇ ਗਏ ਤਾਂ ਉਨ੍ਹਾਂ ਦੀ ਹਾਲਤ ਵੇਖ ਕੇ ਹਰ ਵਿਅਕਤੀ ਨੂੰ ਦੁੱਖ ਲੱਗਿਆ ਕਿਉਂਕਿ ਉਨ੍ਹਾਂ ਨੂੰ ਜਦੋਂ ਅਮਰੀਕਾ ਵਿਚੋਂ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਪਹਿਨਾਈਆਂ ਗਈਆਂ ਸਨ, ਕਈਆਂ ਦੇ ਸਿਰ 'ਤੇ ਦਸਤਾਰ ਵੀ ਨਹੀਂ ਸੀ। ਉਨ੍ਹਾਂ ਨਾਲ ਆਮ ਲੋਕਾਂ ਨੂੰ ਇਸ ਕਰਕੇ ਵੀ ਹਮਦਰਦੀ ਜਾਗੀ ਕਿਉਂਕਿ ਉਹ ਲੋਕ ਲੱਖਾਂ ਰੁਪਏ ਖ਼ਰਚ ਕੇ, ਜਾਨ ਨੂੰ ਖ਼ਤਰੇ 'ਚ ਪਾ ਕੇ ਅਮਰੀਕਾ ਪਹੁੰਚੇ ਸਨ ਤੇ ਅੱਜ ਉਨ੍ਹਾਂ ਪੱਲੇ ਕੁਝ ਵੀ ਨਹੀਂ ਹੈ। ਇਸ ਲਈ ਇਹ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਇਨਸਾਫ਼ ਦੀ ਸਰਕਾਰਾਂ ਤੋਂ ਉਮੀਦ ਲਗਾ ਰਹੇ ਹਨ।
- ਡਿਪੋਰਟ ਹੋਏ ਪੰਜਾਬੀਆਂ ਨੂੰ 50 ਹਜ਼ਾਰ ਰੁਪਏ ਰਾਹਤ ਰਾਸ਼ੀ ਦਾ ਐਲਾਨ, ਵਿਧਾਇਕ ਅਸ਼ੋਕ ਪਰਾਸ਼ਰ ਨੇ ਦੱਸਿਆ ਐਲਾਨ ਦਾ ਕਾਰਣ
- ਡਿਪੋਰਟ ਹੋ ਕੇ ਆਏ ਪਿੰਡ ਪੰਡੋਰੀ ਅਰਾਈਆ ਦੇ ਨੌਜਵਾਨ ਨੇ ਦੱਸੀ ਆਪਣੀ ਹੱਡਬੀਤੀ, ਘਰ ਦੇ ਹਾਲਾਤ ਦੱਸਦੇ ਹੋਏ ਰੋਣ ਲੱਗੇ ਜਸਵਿੰਦਰ ਦੇ ਪਿਤਾ...
- ਛੋਟੀ ਜਿਹੀ ਕਿਸਤੀ ਰਾਹੀਂ ਖੌਫਨਾਕ ਜੰਗਲ ਕੀਤਾ ਪਾਰ, ਚਿਪਸ ਖਾ ਕੇ ਕੀਤਾ ਗੁਜਾਰਾ, ਬਿਨ੍ਹਾਂ ਕੱਪੜਿਆਂ ਤੋਂ ਏਸੀ ਵਾਲੇ ਕਮਰੇ 'ਚ ਰੱਖਿਆ, ਦਿਲ ਕੰਬ ਜਾਵੇਗਾ ਸੁਣ ਕੇ ...