ਚੰਡੀਗੜ੍ਹ: ਸਮਾਜ ਸੇਵੀ ਭਾਨਾ ਸਿੱਧੂ ਨੂੰ ਅੱਜ ਹੀ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਤੋਂ ਵੱਡੀ ਰਾਹਤ ਮਿਲੀ ਸੀ। ਉਸ ਨੂੰ ਅਦਾਲਤ ਨੇ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ ਅਤੇ ਇਸ ਤੋਂ ਬਾਅਦ ਭਾਨਾ ਸਿੱਧੂ ਨੂੰ ਜੇਲ੍ਹ ਤੋਂ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਮੁੜ ਤੋਂ ਪਟਿਆਲਾ ਜ਼ਿਲ੍ਹੇ ਦੀ ਸਦਰ ਪੁਲਿਸ ਵੱਲੋਂ ਭਾਨਾ ਸੁਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਨਾ ਸਿੱਧੂ ਨੂੰ ਕਿਸੇ ਪੁਰਾਣੇ ਝਗੜੇ ਦੇ ਕੇਸ ਵਿੱਚ ਦਰਜ ਐੱਫਆਈਆਰ ਤਹਿਤ ਦਰਜ ਕੀਤਾ ਗਿਆ ਹੈ।
29 ਜਨਵਰੀ ਤੱਕ ਰਿਮਾਂਡ: ਦੱਸ ਦਈਏ ਪਹਿਲਾਂ ਭਾਨਾ ਸਿੱਧੂ ਨੂੰ ਲੁਧਿਆਣਾ ਦੀ ਅਦਾਲਤਨੇ ਜ਼ਮਾਨਤ ਦੇ ਦਿੱਤੀ ਪਰ ਹੁਣ ਨਾਟਕੀ ਢੰਗ ਨਾਲ ਭਾਨਾ ਸਿੱਧੂ ਨੂੰ ਮੁੜ ਤੋਂ ਪਟਿਆਲਾ ਪੁਲਿਸ ਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਅਤੇ ਫਿਰ ਨਾਲ ਦੀ ਨਾਲ ਅਦਾਲਤ ਵਿੱਚ ਪੇਸ਼ ਕਰਕੇ 29 ਤਰੀਕ ਤੱਕ ਦਾ ਰਿਮਾਂਡ ਵੀ ਹਾਸਿਲ ਕੀਤਾ ਗਿਆ ਹੈ। ਭਾਨਾ ਸਿੱਧੂ ਖ਼ਿਲਾਫ਼ ਕੀਤੀ ਕਾਰਵਾਈ ਨੂੰ ਵਿਰੋਧੀ ਧਿਰਾਂ ਸਿਆਸੀ ਬਦਲਾਖੋਰੀ ਕਰਾਰ ਦੇ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਰਜ਼ੀ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਦੀ ਭਾਨਾ ਸਿੱਧੂ ਅਵਾਜ਼ ਬਣ ਰਿਹਾ ਹੈ ਅਤੇ ਇਹ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਿਹਾ।
- ਸੀਐੱਮ ਮਾਨ ਨੇ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਕੀਤਾ ਸਨਮਾਨ
- ਗਣਤੰਤਰ ਦਿਹਾੜੇ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ, ਨਿੱਜੀਕਰਣ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਕੀਤਾ ਵਿਰੋਧ
- ਮਾਰਚ ਮਹੀਨੇ ਪਿਤਾ ਬਣਨ ਜਾ ਰਹੇ ਹਨ ਸੀਐਮ ਮਾਨ, ਪਤਨੀ ਡਾ. ਗੁਰਪ੍ਰੀਤ ਕੌਰ ਨੇ ਗਰਭਵਤੀ
ਇਸ ਤੋਂ ਪਹਿਲਾਂ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਭਾਨਾ ਸਿੱਧੂ ਨੂੰ ਰਾਹਤ ਦਿੱਤੀ ਗਈ ਸੀ। 50 ਹਜਾਰ ਰੁਪਏ ਦੇ ਨਿੱਜੀ ਮੁਚਲਕੇ ਤੋਂ ਬਾਅਦ ਉਸ ਨੂੰ ਇਹ ਰਾਹਤ ਦਿੱਤੀ ਗਈ ਸੀ। ਇਸ ਦੀ ਪੁਸ਼ਟੀ ਭਾਨੇ ਸਿੱਧੂ ਦੇ ਵਕੀਲ ਨੇ ਕੀਤੀ ਸੀ। ਉਹਨਾਂ ਨੇ ਦੱਸਿਆ ਸੀ ਕਿ ਸੱਚ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਭਾਨੇ ਸਿੱਧੂ ਦੇ ਸਮਰਥਕਾਂ ਨੇ ਵੀ ਉਸ ਦਾ ਸਾਥ ਦਿੱਤਾ ਹੈ। ਵਕੀਲ ਨੇ ਕਿਹਾ ਕਿ ਅਸੀਂ ਉਹਨਾਂ ਲੋਕਾਂ ਦੇ ਬੋਂਡ ਵੀ ਨਾਲ ਲਗਾਏ ਸਨ, ਜਿਨਾਂ ਦੇ ਪੈਸੇ ਭਾਨੇ ਸਿੱਧੂ ਨੇ ਵਾਪਸ ਕਰਵਾਏ ਸਨ। ਉਹਨਾਂ ਕਿਹਾ ਕਿ ਇੱਕ ਕਰੋੜ ਰੁਪਏ ਤੋਂ ਜਿਆਦਾ ਦੇ ਪੈਸੇ ਭਾਨਾ ਸਿੱਧੂ ਲੋਕਾਂ ਦੇ ਵਾਪਿਸ ਕਰਵਾ ਚੁੱਕਾ ਹੈ। ਉਹਨਾਂ ਕਿਹਾ ਕਿ ਉਹ ਲੋਕ ਅੱਜ ਭਾਨੇ ਦੇ ਨਾਲ ਖੜੇ ਹੋਏ। ਇਸ ਕਰਕੇ ਅਦਾਲਤ ਨੇ ਫੈਸਲਾ ਕਰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਦੀ ਜਿੱਤ ਹੋਈ ਹੈ, ਇਹ ਕਾਨੂੰਨੀ ਲੜਾਈ ਦੀ ਜਿੱਤ ਹੋਈ ਹੈ।