ਤਰਨ ਤਾਰਨ: ਆਪਣੇ ਪਰਿਵਾਰ ਦੇ ਚੰਗੇ ਤੇ ਸੁਨਹਿਰੇ ਭਵਿੱਖ ਵਾਸਤੇ ਵਿਦੇਸ਼ ਗਏ ਨੌਜਵਾਨਾਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਪੱਟੀ ਤੋਂ ਜਿੱਥੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਕਤਰ ਗਏ ਨੌਜਵਾਨ ਨੂੰ ਉਥੇ ਵਾਪਰੇ ਇੱਕ ਐਕਸੀਡੈਂਟ ਦੀ ਸਜ਼ਾ ਵੱਜੋਂ ਦੋ ਸਾਲ ਦੀ ਕੈਦ ਅਤੇ 55 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਕਤਰ ਦੀ ਅਦਾਲਤ ਦੇ ਵੱਲੋਂ ਸਜ਼ਾ ਸੁਣਾਏ ਜਾਣ ਦੀ ਖਬਰ ਜਦੋਂ ਤੋਂ ਮਿਲੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ। ਕਿਉਂਕਿ ਪਰਿਵਾਰ 55 ਲੱਖ ਰੁਪਏ ਦੇਣ ਤੋਂ ਅਸਮਰਥ ਹੈ। ਪਹਿਲਾਂ ਹੀ ਪਰਿਵਾਰ ਵੱਲੋਂ ਪੁਤੱਰ ਨੂੰ ਮੁਸ਼ਕਿਲਾਂ ਦੇ ਨਾਲ ਬਾਹਰ ਭੇਜਿਆ ਗਿਆ ਸੀ ਅਤੇ ਹੁਣ ਉਸ 'ਤੇ ਪਈ ਮੁਸੀਬਤ ਨੇ ਹਾਲਤ ਖਰਾਬ ਕਰ ਦਿੱਤੀ ਹੈ।
ਨੌਜਵਾਨ ਦੇ ਟਰੱਕ ਨਾਲ ਹੋਈ ਸੀ ਵਿਅਕਤੀ ਦੀ ਮੌਤ: ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਕਰੀਬ 15 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਘਰ ਦੇ ਹਾਲਾਤ ਸੁਖਾਲੇ ਬਣਾਉਣ ਲਈ ਵਿਦੇਸ਼ (ਕਤਰ) ਭੇਜਿਆ ਸੀ, ਜੋ ਕਿ ਉੱਥੇ ਟਰੱਕ ਚਲਾਉਣ ਦਾ ਕੰਮ ਕਰ मी। 14 ਮਾਰਚ 2024 ਨੂੰ ਟਰਾਲਾ ਚਲਾਉਂਦੇ ਸਮੇਂ ਹਾਦਸੇ ਵਿੱਚ ਇੱਕ ਵਿਅਕਤੀ ਮੌਤ ਹੋ ਗਈ ਸੀ ਤੇ ਪੁਲਿਸ ਵੱਲੋਂ ਸਾਹਿਲਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਅਦਾਲਤ ਪੇਸ਼ ਕੀਤਾ ਗਿਆ।
ਜਿੱਥੇ ਅਦਾਲਤ ਨੇ ਉਸ ਨੂੰ ਦੋ ਸਾਲ ਦੀ ਕੈਦ 55 ਲੱਖ ਰੁਪਏ ਦੀ ਬਲੱਡ ਮਨੀ ਦੇਣ ਦੀ ਸਜ਼ਾ ਸੁਣਾਈ ਹੈ। ਉਹਨਾਂ ਦੱਸਿਆ ਕਿ ਉਹ ਪਹਿਲਾਂ ਕਰਜ਼ੇ ਦੀ ਮਾਰ ਹੇਠ ਹੈ, ਪਤੀ ਦੀ ਮੌਤ ਹੋ ਚੁੱਕੀ ਹੈ। ਇੱਕ ਲੜਕੀ ਇੱਕ ਲੜਕਾ ਸਾਹਿਲਪ੍ਰੀਤ ਸਿੰਘ ਹੈ। ਜਿਸ ਨੂੰ ਵਿਦੇਸ਼ ਵਿੱਚ ਸੜਕ ਹਾਦਸੇ ਕਾਰਨ ਸਜ਼ਾ ਸੁਣਾ ਗਈ ਹੈ ਤੇ 55 ਲੱਖ ਰੁਪਏ ਦੀ ਬਲੱਡ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ। ਉਸ ਕੋਲ ਵਾਹੀਯੋਗ ਕੋਈ ਜ਼ਮੀਨ ਨਹੀਂ ਹੈ। ਉਹ ਇਹ ਰਕਮ ਭਰਨ ਵਿੱਚ ਅਸਮਰਥ ਹੈ।
- ਕੋਟਕਪੂਰਾ ਇਲਾਕੇ ਦੇ ਖੇਤਾਂ 'ਚ ਚੋਰੀਆਂ ਕਰਨ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕੀਤਾ ਪੁਲਿਸ ਹਵਾਲੇ - Kotakpura police
- ਸਲਾਨਾ 10 ਹਜ਼ਾਰ ਨੌਜਵਾਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਹੁਨਰ ਸਿਖਲਾਈ, ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਮਾਈਕ੍ਰੋਸਾਫਟ ਦਾ ਹੋਇਆ ਸਮਝੌਤਾ
- ਸੱਚਖੰਡ ਵਿਖੇ ਮਨਾਇਆ ਜਾ ਰਿਹਾ ਸ੍ਰੀ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ, ਸੀਐੱਮ ਮਾਨ ਨੇ ਸੰਗਤ ਨੂੰ ਦਿੱਤੀ ਵਧਾਈ
ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ : ਇਸ ਮੌਕੇ ਵਿਧਵਾ ਮਾਂ ਨੇ ਐਨ ਆਰ ਆਈ ਵੀਰਾਂ,ਭਾਰਤ ਸਰਕਾਰ,ਤੇ ਪੰਜਾਬ ਸਰਕਾਰ ਦੇ ਨਾਲ ਨਾਲ ਸਰਬੱਤ ਦਾ ਭਲਾ ਚੈਰੀਟੇ ਟਰਸੱਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਪਾਸੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਉਹਨਾਂ ਦੇ ਪੁੱਤਰ ਨੂੰ ਰਿਹਾਅ ਕਰਵਾ ਕੇ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।