ਸਿਹਤਮੰਦ ਰਹਿਣ ਲਈ ਸਹੀਂ ਖੁਰਾਕ ਨੂੰ ਜੀਵਨਸ਼ੈਲੀ 'ਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਗਲਤ ਖੁਰਾਕ ਖਾਣ ਕਰਕੇ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਚੀਜ਼ਾਂ ਨੂੰ ਇਕੱਠੇ ਖਾਣਾ ਨੁਕਸਾਨਦੇਹ ਹੋ ਸਕਦਾ ਹੈ? ਜੀ ਹਾਂ...ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਹੜੇ ਭੋਜਨਾਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਹੈ। ਆਯੁਰਵੇਦ ਅਨੁਸਾਰ 10 ਅਜਿਹੇ ਭੋਜਨਾਂ ਨੂੰ ਇਕੱਠੇ ਖਾਣ ਨਾਲ ਪੇਟ ਨਾਲ ਜੁੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ।
ਇਨ੍ਹਾਂ ਭੋਜਨਾਂ ਨੂੰ ਨਾ ਖਾਓ ਇਕੱਠੇ
- ਦੁੱਧ ਅਤੇ ਮੱਛੀ: ਦੁੱਧ ਅਤੇ ਮੱਛੀ ਨੂੰ ਇਕੱਠੇ ਖਾਣ ਨਾਲ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਹੋ ਸਕਦੇ ਹਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
- ਘਿਓ ਅਤੇ ਸ਼ਹਿਦ: ਘਿਓ ਅਤੇ ਸ਼ਹਿਦ ਦਾ ਇਕੱਠੇ ਇਸਤੇਮਾਲ ਕਰਨ ਨਾਲ ਇੱਕ ਜ਼ਹਿਰੀਲਾ ਪਦਾਰਥ ਬਣ ਸਕਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਦੁੱਧ ਅਤੇ ਖੱਟੇ ਫਲ: ਖੱਟੇ ਫਲਾਂ ਜਿਵੇਂ ਕਿ ਨਿੰਬੂ ਜਾਂ ਟਮਾਟਰਾਂ ਨਾਲ ਦੁੱਧ ਦੀ ਵਰਤੋ ਕਰਨ ਨਾਲ ਦੁੱਧ ਖਰਾਬ ਹੋ ਸਕਦਾ ਹੈ ਅਤੇ ਦਹੀਂ ਬਣ ਸਕਦਾ ਹੈ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
- ਗਰਮ ਅਤੇ ਠੰਢੇ ਭੋਜਨ: ਗਰਮ ਅਤੇ ਠੰਢੇ ਭੋਜਨ ਇਕੱਠੇ ਖਾਣ ਨਾਲ ਪਾਚਨ ਕਿਰਿਆ ਵਿੱਚ ਵਿਘਨ ਪੈ ਸਕਦਾ ਹੈ ਅਤੇ ਪੇਟ ਨਾਲ ਜੁੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
- ਦੁੱਧ ਅਤੇ ਲੂਣ: ਦੁੱਧ ਨੂੰ ਲੂਣ ਨਾਲ ਮਿਲਾਉਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ ਅਤੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਹੋ ਸਕਦੇ ਹਨ।
- ਫਲ ਅਤੇ ਡੇਅਰੀ: ਡੇਅਰੀ ਉਤਪਾਦਾਂ ਦੇ ਨਾਲ ਫਲ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਫਲ ਅਤੇ ਡੇਅਰੀ ਉਤਪਾਦਾਂ ਦਾ ਇਸਤੇਮਾਲ ਕਰਨ ਤੋਂ ਬਚੋ।
- ਮਾਸ ਅਤੇ ਦੁੱਧ: ਮਾਸ ਅਤੇ ਦੁੱਧ ਨੂੰ ਇਕੱਠੇ ਖਾਣ ਨਾਲ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਹੋ ਸਕਦੇ ਹਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
- ਮੱਛੀ ਅਤੇ ਘਿਓ: ਮੱਛੀ ਨੂੰ ਘਿਓ ਨਾਲ ਮਿਲਾਉਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ ਅਤੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਹੋ ਸਕਦੇ ਹਨ।
- ਸ਼ਹਿਦ ਅਤੇ ਸਰ੍ਹੋਂ: ਸ਼ਹਿਦ ਨੂੰ ਸਰ੍ਹੋਂ 'ਚ ਮਿਲਾਉਣ ਨਾਲ ਇੱਕ ਜ਼ਹਿਰੀਲਾ ਪਦਾਰਥ ਬਣ ਸਕਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਕੇਲਾ ਅਤੇ ਦੁੱਧ: ਕੇਲਾ ਅਤੇ ਦੁੱਧ ਨੂੰ ਮਿਲਾਉਣ ਨਾਲ ਦੋਵਾਂ ਭੋਜਨਾਂ ਦੇ ਵਿਰੋਧੀ ਗੁਣਾਂ ਦੇ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ, ਸਾਹ ਸੰਬੰਧੀ ਸਮੱਸਿਆਵਾਂ ਅਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ:-