ETV Bharat / entertainment

ਬਾਲੀਵੁੱਡ ਸਿਤਾਰਿਆਂ ਨਾਲ ਸਜੀ ਪੰਜਾਬੀ ਫਿਲਮ 'ਮੇਹਰ' ਦਾ ਹਿੱਸਾ ਬਣਿਆ ਇਹ ਪੰਜਾਬੀ ਅਦਾਕਾਰ, ਲੀਡਿੰਗ ਰੋਲ 'ਚ ਆਏਗਾ ਨਜ਼ਰ - PUNJABI ACTOR

ਗੀਤਾ ਬਸਰਾ ਦੀ ਨਵੀਂ ਪੰਜਾਬੀ ਫਿਲਮ ਦਾ ਹਿੱਸਾ ਪੰਜਾਬੀ ਅਦਾਕਾਰ ਸਿਮਰਪਾਲ ਸਿੰਘ ਵੀ ਬਣੇ ਹਨ।

Punjabi film mehr
Punjabi film mehr (Photo: ETV Bharat)
author img

By ETV Bharat Entertainment Team

Published : Feb 27, 2025, 3:10 PM IST

ਚੰਡੀਗੜ੍ਹ: ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਇੰਨੀ ਦਿਨੀਂ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬੀ ਫਿਲਮ 'ਮੇਹਰ', ਜਿਸ ਦੇ ਆਨ ਫਲੌਰ ਪੜਾਅ ਦਾ ਮਸ਼ਹੂਰ ਪੰਜਾਬੀ ਅਦਾਕਾਰ ਸਿਮਰਪਾਲ ਸਿੰਘ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ, ਜੋ ਇਸ ਬਿੱਗ ਸੈੱਟਅੱਪ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

'ਡਿਜੀਟੇਨਮੈਂਟ' ਅਤੇ 'ਦਿਵਿਆ ਭਟਨਾਗਰ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਤੇ ਵਿਵਾਦਿਤ ਅਦਾਕਾਰ ਰਾਜ ਕੁੰਦਰਾ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮਾਸਟਰ ਅਗਮਬੀਰ ਸਿੰਘ, ਬਨਿੰਦਰ ਬਿੰਨੀ, ਕੁਮਾਰ ਅਜੇ ਦੇ ਨਾਲ ਅਦਾਕਾਰ ਸਿਮਰਪਾਲ ਸਿੰਘ ਵੀ ਇਸ ਵਿੱਚ ਕਾਫ਼ੀ ਪ੍ਰਭਾਵੀ ਭੂਮਿਕਾਵਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੇ ਹਿੱਸੇ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਅਦਾਕਾਰ ਸਿਮਰਪਾਲ ਸਿੰਘ
ਅਦਾਕਾਰ ਸਿਮਰਪਾਲ ਸਿੰਘ (Photo: ETV Bharat)

ਹਾਲ ਹੀ ਵਿੱਚ ਸਾਹਮਣੇ ਆਏ ਕਈ ਵੱਡੇ ਪੰਜਾਬੀ ਪ੍ਰੋਜੈਕਟਸ ਦਾ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਸਿਮਰਪਾਲ ਸਿੰਘ, ਜਿੰਨ੍ਹਾਂ ਅਨੁਸਾਰ ਬਾਲੀਵੁੱਡ ਦੀਆਂ ਮੰਝੀਆਂ ਹੋਈਆਂ ਅਤੇ ਨਾਮੀ ਗਿਰਾਮੀ ਸ਼ਖਸੀਅਤਾਂ ਨਾਲ ਇਸ ਫਿਲਮ ਲਈ ਕੰਮ ਕਰਨਾ ਉਨ੍ਹਾਂ ਲਈ ਕਾਫ਼ੀ ਯਾਦਗਾਰੀ ਅਨੁਭਵ ਸਾਬਿਤ ਹੋ ਰਿਹਾ ਹੈ, ਜੋ ਕਾਫੀ ਵਧੀਆ ਸੁਮੇਲਤਾ ਬਣਾ ਖੁਸ਼ਗਵਾਰ ਮਾਹੌਲ ਵਿੱਚ ਉਨ੍ਹਾਂ ਸਮੇਤ ਸਾਰੇ ਪੰਜਾਬੀ ਕਲਾਕਾਰਾਂ ਨਾਲ ਕੰਮ ਕਰਨਾ ਪਸੰਦ ਕਰ ਰਹੇ ਹਨ।

ਅਦਾਕਾਰ ਸਿਮਰਪਾਲ ਸਿੰਘ
ਅਦਾਕਾਰ ਸਿਮਰਪਾਲ ਸਿੰਘ (Photo: ETV Bharat)

ਚੰਡੀਗੜ੍ਹ ਲਾਗਲੇ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਅਤੇ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਉਕਤ ਫਿਲਮ ਵਿੱਚ ਆਪਣੇ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਬਹੁ-ਪੱਖੀ ਅਦਾਕਾਰ ਸਿਮਰਪਾਲ ਸਿੰਘ, ਜਿੰਨ੍ਹਾਂ ਅਨੁਸਾਰ ਮੇਨ ਸਟ੍ਰੀਮ ਸਿਨੇਮਾ ਅਤੇ ਫਾਰਮੂਲਾ ਫਿਲਮਾਂ ਤੋਂ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਉਨ੍ਹਾਂ ਨੂੰ ਕਾਫ਼ੀ ਚੁਣੌਤੀਪੂਰਨ ਰੋਲ ਅਦਾ ਕਰਨ ਦਾ ਅਵਸਰ ਮਿਲਿਆ ਹੈ, ਜਿਸ ਵਿੱਚ ਦਰਸ਼ਕ ਉਨ੍ਹਾਂ ਨੂੰ ਇੱਕ ਵੱਖਰੇ ਅੰਦਾਜ਼ ਅਤੇ ਸ਼ੇਡਜ਼ ਵਿੱਚ ਵੇਖਣਗੇ।

ਆਗਾਮੀ ਪ੍ਰੋਜੈਕਟਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਇੰਨ੍ਹਾਂ ਵਿੱਚ ਬਲਜੀਤ ਨੂਰ ਦੀ ਵੈੱਬ ਸੀਰੀਜ਼ 'ਚਿਹਰੇ' ਤੋਂ ਇਲਾਵਾ 'ਰੋਲ ਕੈਮਰਾ ਐਕਸ਼ਨ', 'ਕਾਤਿਲ ਇਸ਼ਕ', 'ਭਾਜੜਾਂ' ਆਦਿ ਸ਼ੁਮਾਰ ਹਨ, ਜਿੰਨ੍ਹਾਂ ਵਿੱਚ ਵੀ ਵੱਖੋ-ਵੱਖਰੇ ਰੰਗਾਂ ਦੇ ਰੋਲ ਪਲੇਅ ਕਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.