ਚੰਡੀਗੜ੍ਹ: ਮਹਾਕੁੰਭ 2025 ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਸਮਾਪਤ ਹੋ ਗਿਆ ਹੈ। ਮਹਾਕੁੰਭ 2025 ਵਿੱਚ 66 ਕਰੋੜ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ। ਹੁਣ ਵੀ ਹਜ਼ਾਰਾਂ ਲੋਕ ਮਹਾਂਕੁੰਭ ਖੇਤਰ ਵਿੱਚ ਇਸ਼ਨਾਨ ਕਰ ਰਹੇ ਹਨ। ਹੁਣ ਇਸ ਸਭ ਦੇ ਵਿਚਕਾਰ ਪੰਜਾਬੀ ਲੇਖਕ ਅਤੇ ਅਦਾਕਾਰ ਨਰੇਸ਼ ਕਥੂਰੀਆ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਾਫੀ ਖਾਸ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਅਦਾਕਾਰ-ਲੇਖਕ ਨਰੇਸ਼ ਕਥੂਰੀਆ ਨੇ ਕਿਹਾ, 'ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ...ਅੱਜਕੱਲ੍ਹ ਸੋਸ਼ਲ ਮੀਡੀਆ ਉਤੇ ਬਹੁਤ ਹੀ ਅਜੀਬ ਜਿਹੀ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਮਹਾਕੁੰਭ ਯਾਨੀ ਕਿ ਸੰਗਮ ਦੇ ਪਾਣੀ ਵਿੱਚ ਗਟਰ ਅਤੇ ਟਾਇਲਟ ਦਾ ਪਾਣੀ ਮਿਕਸ ਹੈ। ਮੈਂ ਆਹ ਪਾਣੀ ਕੱਢਿਆ ਹੈ, ਕਿਸੇ ਨੂੰ ਦੇਣ ਲਈ...ਇਸ ਪਾਣੀ ਦੀ ਸ਼ੁੱਧਤਾ ਦੇਖੋ, ਤੁਹਾਨੂੰ ਲੱਗਦਾ ਹੈ ਕਿ ਇਸ ਪਾਣੀ ਵਿੱਚ ਕੋਈ ਗਟਰ ਅਤੇ ਟਾਇਲਟ ਦਾ ਪਾਣੀ ਮਿਕਸ ਹੋਣਾ ਹੈ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਤੁਹਾਨੂੰ ਇਸ ਪਾਣੀ ਨੂੰ ਕੱਚ ਦੇ ਗਲਾਸ ਵਿੱਚ ਪਾ ਕੇ ਦਿਖਾਉਂਦਾ ਹਾਂ।' ਇਸ ਤੋਂ ਬਾਅਦ ਅਦਾਕਾਰ ਪਾਣੀ ਨੂੰ ਕੱਚ ਦੇ ਗਲਾਸ ਵਿੱਚ ਪਾ ਕੇ ਦਿਖਾਉਂਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਓ।
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਲੇਖਕ ਅਤੇ ਅਦਾਕਾਰ ਨੇ ਵੀ ਆਪਣੇ ਪਰਿਵਾਰ ਨਾਲ ਮਹਾਕੁੰਭ ਦੇ ਮੇਲੇ ਵਿੱਚ ਸ਼ਿਰਕਤ ਕੀਤੀ ਸੀ, ਜਿਸਦੀਆਂ ਤਸਵੀਰਾਂ ਅਤੇ ਵੀਡੀਓਜ਼ ਅਦਾਕਾਰ ਨੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਸਨ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਦੇ ਜਾ ਰਹੇ ਇਹ ਬਿਹਤਰੀਨ ਲੇਖਕ ਕਾਮਯਾਬੀ ਹਾਸਿਲ ਕਰਨ ਵਾਲੀ ਹਿੰਦੀ ਫਿਲਮ 'ਡ੍ਰੀਮ ਗਰਲ' ਦੇ ਲੇਖਨ ਦਾ ਵੀ ਹਿੱਸਾ ਰਹੇ ਹਨ, ਜਿਸ ਵਿੱਚ ਆਯੂਸ਼ਮਾਨ ਖੁਰਾਣਾ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਹੈ।
ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਤੋਂ ਚੱਲ ਕੇ ਮੁੰਬਈ ਗਲਿਆਰਿਆਂ ਤੱਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਹ ਹੋਣਹਾਰ ਅਦਾਕਾਰ ਅਤੇ ਲੇਖਕ ਸਭ ਤੋਂ ਵੱਧ ਲੇਖਨ ਫੀਸ ਲੈਣ ਵਾਲੇ ਸਟੋਰੀ ਲੇਖਕ ਹੋਣ ਦਾ ਮਾਣ ਵੀ ਅਪਣੇ ਹਿੱਸੇ ਕਰ ਚੁੱਕੇ ਹਨ।
ਇਹ ਵੀ ਪੜ੍ਹੋ: