ETV Bharat / entertainment

ਪੂਰੀ ਦੁਨੀਆਂ ਵਿੱਚ ਆਖ਼ਰ ਕਿਉਂ ਸੁਣੇ ਜਾਂਦੇ ਨੇ ਪੰਜਾਬੀ ਗੀਤ, ਅਦਾਕਾਰ ਅਮਨ ਸੁਤਧਾਰ ਨੇ ਦੱਸਿਆ ਵੱਡਾ ਕਾਰਨ - AMAN SUTDHAR

ਹਾਲ ਹੀ ਵਿੱਚ ਈਟੀਵੀ ਭਾਰਤ ਨੇ ਸ਼ਾਨਦਾਰ ਅਦਾਕਾਰ ਅਮਨ ਸੁਤਧਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

Aman Sutdhar
Aman Sutdhar (Photo: ETV Bharat)
author img

By ETV Bharat Entertainment Team

Published : Feb 27, 2025, 4:26 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਹੋਵੇ ਜਾਂ ਫਿਰ ਟੈਲੀਵਿਜ਼ਨ, ਦੋਹਾਂ ਹੀ ਖੇਤਰਾਂ ਵਿੱਚ ਨਵੇਂ ਦਿਸਹਿੱਦੇ ਸਿਰਜ ਰਹੇ ਹਨ ਅਦਾਕਾਰ ਅਮਨ ਸੁਤਧਾਰ, ਜਿੰਨ੍ਹਾਂ ਦੇ ਉਤਰਾਅ ਚੜਾਅ ਭਰੇ ਰਹੇ ਹੁਣ ਤੱਕ ਦੇ ਸਫ਼ਰ ਅਤੇ ਅਗਾਮੀ ਪ੍ਰੋਜੈਕਟਸ ਉਤੇ ਕੇਂਦਰਿਤ ਹੈ ਈਟੀਵੀ ਭਾਰਤ ਦੀ ਉਨ੍ਹਾਂ ਨਾਲ ਕੀਤੀ ਗਈ ਇਹ ਵਿਸ਼ੇਸ਼ ਗੱਲਬਾਤ:

ਪੰਜਾਬੀ ਫਿਲਮ ਉਦਯੋਗ ਵਿੱਚ 18 ਸਾਲਾਂ ਦਾ ਮਾਣ ਭਰਿਆ ਸਿਨੇਮਾ ਸਫ਼ਰ ਹੰਢਾਂ ਚੁੱਕੇ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਦਾ ਜਨਮ ਮਾਲਵਾ ਦੇ ਜਿਲ੍ਹੇ ਮੋਗਾ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਉਦਯੋਗਿਕ ਸ਼ਹਿਰ ਮੰਨੇ ਜਾਂਦੇ ਲੁਧਿਆਣਾ ਵਿੱਚ ਹੋਇਆ। 'ਝੂਠੀ ਹੈ ਤੂੰ ਝੂਠੀ ਸੱਚੀ ਨਹੀਂ' ਅਤੇ 'ਮੈਂ ਕਿਹਾ ਚੰਨ ਜੀ ਸਲਾਮ' ਵਰਗੇ ਸੰਗੀਤਕ ਵੀਡੀਓਜ਼ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ, ਉਨ੍ਹਾਂ 'ਖਾੜਕੂਵਾਦ', 'ਨਿੱਧੀ ਸਿੰਘ' ਅਤੇ 'ਆਸ਼ਿਕੀ ਨਾਟ ਅਲਾਊਡ', 'ਜ਼ਖਮੀ' ਅਤੇ 'ਜ਼ੋਰਾ 10 ਨੰਬਰੀਆ' ਵਰਗੀਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਇਆ ਹੈ।

ਅਦਾਕਾਰ ਅਮਨ ਸੁਤਧਾਰ (Video: ETV Bharat)

ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਸ਼ਰੀਕ 2' ਵਿੱਚ ਪ੍ਰਭਾਵੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਮਨ ਸੁਤਧਾਰ ਅੱਜ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕੀਤੇ ਸੀਰੀਅਲਜ਼ ਨੇ ਉਨ੍ਹਾਂ ਦੇ ਅਦਾਕਾਰੀ ਦਾਇਰੇ ਨੂੰ ਵਿਸ਼ਾਲਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ਕਲਰਜ ਚੈੱਨਲ ਦੇ ਜਨੂੰਨੀਅਤ ਤੋਂ ਇਲਾਵਾ 'ਬਾਦਲ ਪੇ ਪਾਂਵ ਹੈ', ਜਿੰਨ੍ਹਾਂ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਵੱਲੋਂ ਕੀਤਾ ਗਿਆ।

ਛੋਟੇ ਅਤੇ ਵੱਡੇ ਪਰਦੇ ਦੇ ਅਦਾਕਾਰੀ ਫ਼ਰਕ ਨੂੰ ਲੈ ਕੇ ਪੁੱਛੇ ਇੱਕ ਸਵਾਲ ਦਿੰਦਿਆਂ ਇਸ ਪ੍ਰਤਿਭਾਵਾਨ ਅਦਾਕਾਰ ਨੇ ਦੱਸਿਆ ਕਿ ਟੈਲੀਵਿਜ਼ਨ ਦੀਆਂ ਕੁਝ ਸੀਮਾਵਾਂ ਤੈਅ ਹੁੰਦੀਆਂ ਹਰ ਅਦਾਕਾਰ ਲਈ, ਪਰ ਵੱਡੇ ਪਰਦੇ ਉਤੇ ਤੁਸੀਂ ਅਪਣੇ ਰੋਲ ਨੂੰ ਲੈ ਕੇ ਅਜ਼ਾਦੀ ਲੈ ਸਕਦੇ ਹੋ, ਜਿਸ ਤੋਂ ਇਲਾਵਾ ਸਿਲਵਰ ਸਕਰੀਨ ਲਈ ਸਮਾਂ ਹੱਦ ਸੀਮਿਤ ਰਹਿੰਦੀ ਹੈ, ਜਦਕਿ ਟੀਵੀ ਲਈ ਲੰਮਾਂ ਸਮਾਂ ਦੇਣਾ ਪੈਂਦਾ ਹੈ, ਜੋ ਕਈ ਵਾਰ ਕੁਝ ਵੱਖਰਾ ਅਤੇ ਵੱਡਾ ਕਰਨ ਦੀ ਤਾਂਘ ਰੱਖਦੇ ਅਦਾਕਾਰ ਲਈ ਕਰੀਅਰ ਪੱਖੋਂ ਨੁਕਸਾਨਦੇਹ ਵੀ ਸਾਬਿਤ ਹੋ ਜਾਂਦਾ ਹੈ।

ਕਿਉਂ ਸੁਣੇ ਜਾਂਦੇ ਨੇ ਪੂਰੀ ਦੁਨੀਆਂ ਵਿੱਚ ਪੰਜਾਬੀ ਗੀਤ

ਇਸ ਦੇ ਨਾਲ ਹੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਕਿਹਾ ਕਿ ਪੰਜਾਬੀ ਗੀਤਾਂ ਵਿੱਚ ਇੱਕ ਅਲੱਗ ਤਰ੍ਹਾਂ ਦੀ ਊਰਜਾ ਹੈ, ਇਸ ਊਰਜਾ ਕਰਕੇ ਹੀ ਪੰਜਾਬੀ ਸੰਗੀਤ ਕਾਫੀ ਦੂਰ ਤੱਕ ਖਿੱਚਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਵਾਲਿਆਂ ਨੂੰ ਅਜਿਹਾ ਲੱਗਦਾ ਹੈ ਕਿ ਪੰਜਾਬੀ ਗੀਤਾਂ ਬਿਨ੍ਹਾਂ ਉਨ੍ਹਾਂ ਦੀ ਫਿਲਮ ਅਧੂਰੀ ਹੈ, ਇਸ ਲ਼ਈ ਹਰ ਦੂਜੀ ਬਾਲੀਵੁੱਡ ਫਿਲਮ ਵਿੱਚ ਤੁਹਾਨੂੰ ਪੰਜਾਬੀ ਗੀਤ ਸੁਣਨ ਨੂੰ ਮਿਲੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.