ਪੁਣੇ: ਪੁਣੇ ਪੁਲਿਸ ਨੇ ਐਮਐਸਆਰਟੀਸੀ ਦੀ ਬੱਸ ਵਿੱਚ 26 ਸਾਲਾ ਔਰਤ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਕਰਨ ਵਾਲੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਘਟਨਾ ਮੰਗਲਵਾਰ ਸਵੇਰੇ ਪੁਣੇ ਦੇ ਸਵਾਰਗੇਟ ਬੱਸ ਸਟੇਸ਼ਨ 'ਤੇ ਵਾਪਰੀ। ਉਕਤ ਔਰਤ ਫਲਟਨ ਜਾ ਰਹੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਇਕ ਵਿਅਕਤੀ ਉਸ ਕੋਲ ਆਇਆ ਅਤੇ ਉਸ ਨੂੰ ਖਾਲੀ ਬੱਸ ਵਿੱਚ ਬਿਠਾ ਕੇ ਲੈ ਗਿਆ। ਔਰਤ ਮੁਤਾਬਿਕ ਵਿਅਕਤੀ ਨੇ ਬੱਸ 'ਚ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਭੱਜ ਗਿਆ। ਪੁਲਿਸ ਨੇ ਮੁਲਜ਼ਮ ਦੀ ਫੋਟੋ ਜਾਰੀ ਕਰ ਦਿੱਤੀ ਹੈ।
#BREAKING: A reward of ₹1 lakh has been announced for information leading to the arrest of Dattatray Gade, the accused in the Pune bus rape case. Pune Police issued the reward as the accused remains absconding for the past 48 hours pic.twitter.com/EE1lNE8bBp
— IANS (@ians_india) February 27, 2025
ਪੁਲਿਸ ਨੇ 1 ਲੱਖ ਰੁਪਏ ਦਾ ਐਲਾਨਿਆ ਇਨਾਮ
ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਉਹ 2019 ਤੋਂ ਜ਼ਮਾਨਤ 'ਤੇ ਹੈ। ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ, ਅਤੇ ਉਹ ਮੁਲਜ਼ਮ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ ਜਿਸ ਨਾਲ ਦੋਸ਼ੀਆਂ ਨੂੰ ਫੜਨ ਵਿੱਚ ਮਦਦ ਮਿਲੇਗੀ।
#WATCH | Maharashtra | Leaders and party workers of NCP-SCP staged a protest outside Swargate police station against the Pune Swargate bus depot rape incident pic.twitter.com/YMclZ8OtQY
— ANI (@ANI) February 27, 2025
ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਪੁਲਿਸ ਦੀ ਡਿਪਟੀ ਕਮਿਸ਼ਨਰ ਸਮਾਰਟਨਾ ਪਾਟਿਲ ਨੇ ਕਿਹਾ, "13 ਟੀਮਾਂ ਮੁਲਜ਼ਮ ਦੱਤਾ ਗਾਡੇ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ। ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਉਸਦੀ ਤਲਾਸ਼ੀ ਲਈ ਜਾ ਰਹੀ ਹੈ। ਬੁੱਧਵਾਰ ਨੂੰ ਉਸ ਦੇ ਕਈ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਗਈ। ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਸਬੰਧੀ ਬੁੱਧਵਾਰ ਨੂੰ ਆਰਟੀਓ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਸਾਨੂੰ ਪੀੜਤ ਲੜਕੀ ਦੀ ਮੈਡੀਕਲ ਰਿਪੋਰਟ ਵੀ ਮਿਲ ਗਈ ਹੈ, ਪਰ ਇਸ ਬਾਰੇ ਗੱਲ ਕਰਨਾ ਉਚਿਤ ਨਹੀਂ ਹੈ।"
#WATCH | On Pune bus rape case, Smartana Patil, Pune DCP Zone II, says " a total of 13 teams are on the ground to nab the accused. investigation is underway. teams have also been sent to the bus stand, railway stations and other nearby locations. we are interrogating his family… pic.twitter.com/KwdvTDeHh6
— ANI (@ANI) February 27, 2025
ਪੀੜਤਾ ਦੀ ਮੈਡੀਕਲ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਿਨਸੀ ਸ਼ੋਸ਼ਣ ਹੋਇਆ ਸੀ। ਸਾਸੂਨ ਹਸਪਤਾਲ ਨੇ ਬੁੱਧਵਾਰ ਸ਼ਾਮ ਨੂੰ ਪੁਲਿਸ ਨੂੰ ਮੈਡੀਕਲ ਰਿਪੋਰਟ ਸੌਂਪ ਦਿੱਤੀ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਦੱਤਾ ਗਾਡੇ ਨੇ ਪੀੜਤਾ ਨਾਲ 2 ਵਾਰ ਬਲਾਤਕਾਰ ਕੀਤਾ।