ETV Bharat / bharat

ਰਵਨੀਤ ਬਿੱਟੂ ਨੇ ਸੰਭਾਲਿਆ ਰਾਜ ਮੰਤਰੀ ਦਾ ਅਹੁਦਾ- ਕਿਹਾ- ਮੈਂ ਮੋਦੀ ਜੀ ਦਾ ਸ਼ੁਕਰਗੁਜ਼ਾਰ ਹਾਂ, ਰੇਲਵੇ ਨੂੰ ਅੱਗੇ ਵਧਾਉਣ ਦੀ ਲਈ ਕਰਾਂਗਾ ਹਰ ਯਤਨ - Ravneet Bittu took over the post - RAVNEET BITTU TOOK OVER THE POST

Ravneet Bittu assumed the post of Minister of State: ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਰਵਨੀਤ ਸਿੰਘ ਬਿੱਟੂ ਨੇ ਅੱਜ ਦਿੱਲੀ ਵਿਖੇ ਰੇਲ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।

Ravneet Bittu assumed the post of Minister of State
ਰਵਨੀਤ ਬਿੱਟੂ ਨੇ ਸੰਭਾਲਿਆ ਰਾਜ ਮੰਤਰੀ ਦਾ ਅਹੁਦਾ (Etv Bharat Reporter)
author img

By ETV Bharat Punjabi Team

Published : Jun 11, 2024, 3:45 PM IST

Updated : Jun 11, 2024, 4:34 PM IST

ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਦਿੱਲੀ ਵਿਖੇ ਰੇਲ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਬਿੱਟੂ ਨੇ ਕਿਹਾ ਕਿ ਉਹ ਰੇਲਵੇ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਬਿੱਟੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਲ ਸਮਝ ਕੇ ਇਹ ਜ਼ਿੰਮੇਵਾਰੀ ਦਿੱਤੀ।

'ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੀਤਾ ਜਾਵੇਗਾ ਕੰਮ': ਇਸੇ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਕੇ ਰੇਲਵੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਸੇਵਾ ਇੱਕ ਅਜਿਹਾ ਕਾਰਜ ਹੈ, ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਿਆ ਹੋਇਆ ਹੈ। ਦਰਜਾ-4 ਦੇ ਮੁਲਾਜ਼ਮਾਂ ਤੋਂ ਲੈ ਕੇ ਅਫਸਰਾਂ ਤੱਕ ਸਾਰਿਆਂ ਨੂੰ ਬਰਾਬਰ ਸਨਮਾਨ ਦੇ ਕੇ ਰੇਲਵੇ ਨੂੰ ਵਿਕਾਸ ਦੇ ਰਾਹ 'ਤੇ ਲਿਜਾਇਆ ਜਾਵੇਗਾ।

ਬਿੱਟੂ ਰਾਜ ਮੰਤਰੀ ਬਣਨ ਨਾਲ ਅੰਮ੍ਰਿਤਸਰ-ਦਿੱਲੀ ਦਰਮਿਆਨ ਹਾਈ ਸਪੀਡ ਰੇਲ ਪ੍ਰਾਜੈਕਟ ਨੂੰ ਕੀਤਾ ਜਾ ਸਕਦਾ ਹੈ ਪੂਰਾ: ਜੇਕਰ ਬਿੱਟੂ ਰਾਜ ਮੰਤਰੀ ਬਣਦੇ ਹਨ ਤਾਂ ਅੰਮ੍ਰਿਤਸਰ-ਦਿੱਲੀ ਦਰਮਿਆਨ ਹਾਈ ਸਪੀਡ ਰੇਲ ਪ੍ਰਾਜੈਕਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਹ ਟ੍ਰੈਕ ਲਗਭਗ 465 ਕਿਲੋਮੀਟਰ ਲੰਬਾ ਹੈ। ਇਸ ਵਿੱਚ ਪੰਜਾਬ ਹੀ ਨਹੀਂ ਹਰਿਆਣਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਪ੍ਰਾਜੈਕਟ ਹੁਣੇ ਸ਼ੁਰੂ ਹੋਇਆ ਹੈ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਕੁਝ ਘੰਟਿਆਂ ਦਾ ਰਹਿ ਜਾਵੇਗਾ।

ਚੰਡੀਗੜ੍ਹ ਰਾਜਪੁਰਾ ਰੇਲਵੇ ਰੂਟ ਹੈ, ਜੋ ਕਿ 2016 ਵਿੱਚ ਮਨਜ਼ੂਰ ਹੋਇਆ ਸੀ, ਪਰ ਅਜੇ ਤੱਕ ਪੂਰਾ ਨਹੀਂ ਹੋਇਆ। ਇਸ ਦੇ ਲਈ 1000 ਰੁਪਏ ਦੀ ਟੋਕਨ ਮਨੀ ਮਨਜ਼ੂਰ ਕੀਤੀ ਗਈ ਸੀ। ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ ਤਾਂ ਇਸ ਨਾਲ ਹਰਿਆਣਾ ਅਤੇ ਟ੍ਰਾਈਸਿਟੀ ਸਮੇਤ ਹੋਰ ਕਈ ਰਾਜਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਸ ਤੋਂ ਇਲਾਵਾ ਪੰਜਾਬ ਵਿਚ ਰੇਲਵੇ 'ਤੇ ਆਧਾਰਿਤ ਕਾਫੀ ਉਦਯੋਗ ਹਨ। ਕਿਉਂਕਿ ਰੇਲਵੇ ਨਾਲ ਸਬੰਧਿਤ ਬਹੁਤ ਸਾਰੇ ਹਿੱਸੇ ਲੁਧਿਆਣਾ, ਮੋਹਾਲੀ ਅਤੇ ਜਲੰਧਰ ਵਿੱਚ ਤਿਆਰ ਹੁੰਦੇ ਹਨ। ਉਂਜ ਵੀ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਰੇਲਵੇ ਪ੍ਰਾਜੈਕਟ ਚੱਲ ਰਹੇ ਹਨ। ਸਾਬਕਾ ਕਾਂਗਰਸੀ ਆਗੂ ਪਵਨ ਬਾਂਸਲ ਤੋਂ ਬਾਅਦ ਇਹ ਵਿਭਾਗ ਪੰਜਾਬ ਜਾਂ ਚੰਡੀਗੜ੍ਹ ਆਇਆ ਹੈ।

Last Updated : Jun 11, 2024, 4:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.