ਔਰਤਾਂ ਨੇ ਛੇੜਛਾੜ ਕਰਨ ਵਾਲੇ ਬਦਮਾਸ਼ਾਂ ਨਾਲ ਕੀਤੀ ਕੁੱਟਮਾਰ
ਅਲੀਗੜ੍ਹ ਜ਼ਿਲ੍ਹੇ ਵਿੱਚ ਨੌਜਵਾਨ ਨੂੰ ਔਰਤਾਂ ਨਾਲ ਛੇੜਛਾੜ ਕਰਨਾ ਮਹਿੰਗਾ ਪੈ ਗਿਆ। ਛੇੜਛਾੜ ਕਰਨ ਉੱਤੇ ਔਰਤਾਂ ਨੇ ਨੌਜਵਾਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸੇ ਸਮੇਂ ਕਿਸੇ ਨੇ ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੋ ਔਰਤਾਂ ਚੱਪਲਾਂ ਨਾਲ ਨੌਜਵਾਨਾਂ ਦੀ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਵਾਇਰਲ ਵੀਡੀਓ ਵੀਰਵਾਰ ਸ਼ਾਮ ਇਗਲਾਸ ਥਾਣਾ ਖੇਤਰ ਦੇ ਵੇਸਵਾਨ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Aug 13, 2022, 2:00 PM IST