ਪੰਜਾਬ

punjab

ETV Bharat / videos

2022 ਲਈ ਅਮਲੋਹ ਦੇ ਵਸਨੀਕ ਨੂੰ ਹੀ ਟਿਕਟ ਦਿੱਤੀ ਜਾਵੇ:ਗੁਰਦਿਆਲ ਸਿੰਘ - Aam Aadmi Party

🎬 Watch Now: Feature Video

By

Published : Jun 27, 2021, 4:40 PM IST

ਸ੍ਰੀ ਫਤਿਹਗੜ੍ਹ ਸਾਹਿਬ:ਹਲਕਾ ਅਮਲੋਹ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਵਰਕਰਾਂ ਨੇ ਹਾਈਕਮਾਂਡ ਤੋਂ ਮੰਗ ਕੀਤੀ ਕਿ ਹਲਕਾ ਅਮਲੋਹ ਨੂੰ ਲੋਕਲ ਕੈਂਡੀਡੇਟ (Local Candidate)ਹੀ ਦਿੱਤਾ ਜਾਵੇ।ਇਸ ਬਾਰੇ ਆਪ ਆਗੂ ਗੁਰਦਿਆਲ ਸਿੰਘ ਘੱਲੂਮਾਜਰਾ ਨੇ ਕਿਹਾ ਹੈ ਕਿ ਹਲਕਾ ਅਮਲੋਹ ਦੇ ਵਿਚ ਲੋਕਲ ਉਮੀਦਵਾਰ ਹੀ ਉਤਾਰਿਆ ਜਾਵੇ ਤਾਂ ਜੋ ਆਪ ਦੀ ਜਿੱਤ ਹੋ ਸਕੇ।ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੇ ਦੌਰਾਨ ਆਪ ਨੇ ਹਲਕੇ ਤੋਂ ਬਾਹਰਲੇ ਉਮੀਦਵਾਰ ਉਤਾਰੇ ਗਏ ਸੀ ਤਾਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਆਪ ਦੇ ਸਾਰੇ ਵਰਕਰਾਂ ਦੀ ਮੰਗ ਹੈ ਕਿ ਅਮਲੋਹ ਦੇ ਵਸਨੀਕਾਂ ਵਿਚੋਂ ਕਿਸੇ ਇਕ ਨੂੰ ਟਿਕਟ ਦਿੱਤੀ ਜਾਵੇ ਤਾਂ ਵੱਡੀ ਜਿੱਤ ਹਾਸਲ ਕੀਤੀ ਜਾ ਸਕੇ।

ABOUT THE AUTHOR

...view details