ਰੋਪੜ 'ਚ ਖੜ੍ਹੀ ਫ਼ਸਲ ਵਾਲੀ ਜ਼ਮੀਨ 'ਤੇ ਹੋਏ ਕਬਜ਼ੇ ਹਟਾਉਣ ਦੇ ਹੁਕਮਾਂ 'ਤੇ ਹਾਈਕੋਰਟ ਨੇ ਲਗਾਈ ਰੋਕ
ਚੰਡੀਗੜ੍ਹ: ਰੋਪੜ ਵਿੱਚ ਸਥਿਤ ਆਈਆਈਟੀ ਦੇ ਨਾਲ ਲੱਗਦੇ ਪਿੰਡ ਵੱਡਾ ਫੁੱਲ ਵਿੱਚ ਬਾਰਾਂ ਏਕੜ ਜ਼ਮੀਨ 'ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਜੁਆਇੰਟ ਡੈਵਲਪਮੈਂਟ ਕਮਿਸ਼ਨਰ ਮੋਹਾਲੀ ਦੇ ਆਦੇਸ਼ਾਂ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਰੋਕ ਲਗਾਉਂਦੇ ਹੋਏ ਅੰਤਰਿਮ ਆਦੇਸ਼ ਦਿੱਤੇ ਹਨ। ਜਸਟਿਸ ਜਸਵੰਤ ਸਿੰਘ 'ਤੇ ਅਧਾਰਿਤ ਡਵੀਜ਼ਨ ਬੈਂਚ ਨੇ ਰੋਪੜ ਦੇ ਡੀਸੀ ਨੂੰ ਨੋਟਿਸ ਜਾਰੀ ਕਰਦੇ ਹੋਏ 21 ਦਸੰਬਰ ਨੂੰ ਹੋਣ ਵਾਲੀ ਆਗਲੀ ਸੁਣਵਾਈ 'ਚ ਸ਼ਾਮਲ ਹੋਣ ਲਈ ਕਿਹਾ ਹੈ। ਪਿੰਡ ਦਾ 12 ਏਕੜ ਜ਼ਮੀਨ ਨੂੰ ਪਚੰਇਤੀ ਜ਼ਮੀਨੀ ਦੱਸਦੇ ਹੋਏ ਜੁਆਇੰਟ ਡੈਵਲਪਮੈਂਟ ਕਮਿਸ਼ਨਰ ਅਤੇ ਬੀ.ਡੀ.ਪੀ.ਓ. ਨੇ ਉੱਥੇ ਹੋਏ ਕਬਜ਼ੇ ਹੋਈ ਜ਼ਮੀਨ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਰਕੇ ਪੀੜਤਾ ਨੇ ਹਾਈ ਕੋਰਟ ਪਟੀਸ਼ਨ ਦਾਖ਼ਲ ਕਰਕੇ ਗੁਹਾਰ ਲਗਾਈ ਹੈ। ਪੰਜਾਬ ਵਿਲੇਜ ਕੋਮਣ ਲੈਂਡ ਰੈਗੋਲੇਸ਼ਨ ਐਕਟ ਦੀ ਧਾਰਾ 2 ਜੀ ਦੇ ਤਹਿਤ ਜੇਕਰ 26 ਜਨਵਰੀ 1950 ਤੋਂ ਪਹਿਲਾ ਜ਼ਮੀਨ 'ਤੇ ਕਿਸੇ ਵੀ ਪਰਿਵਾਰ ਦਾ ਕਬਜ਼ਾ ਹੈ ਤਾਂ ਉਹ ਜ਼ਮੀਨ ਉਸ ਪਰਿਵਾਰ ਦੀ ਹੋਵੇਗੀ।