ਪੰਜਾਬ

punjab

ਬੁੱਧ ਧਰਮ ਦੇ ਦਰੀਕੁੰਗ ਲੜੀ ਦੇ 37ਵੇਂ ਮੁਖੀ ਦਰੀਕੁੰਗ ਚੇਤਸਾਂਗ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

By

Published : Jul 24, 2022, 7:34 PM IST

ਅੰਮ੍ਰਿਤਸਰ: ਬੁੱਧ ਧਰਮ ਦੇ ਦਰੀਕੁੰਗ ਲੜੀ ਦੇ 37ਵੇਂ ਗੱਦੀ ਨਸ਼ੀਨ ਦਰੀਕੁੰਗ ਚੇਤਸਾਂਗ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ। ਪੱਤਰਕਾਰਾਂ ਨਾਲ ਆਪਣੀ ਸੰਖੇਪ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਈ ਚਿਰਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਦੀ ਇੱਛਾ ਰੱਖਦੇ ਸਨ ਪਰ ਅੱਜ ਪਹੁੰਚ ਪਾਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਉਨ੍ਹਾਂ ਨੇ ਮਹਾਨ ਸ਼ਕਤੀ ਦਾ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵੱਖ ਵੱਖ ਧਰਮਾਂ ਦਾ ਵੱਖ ਵੱਖ ਫਲਸਫ਼ਾ ਅਤੇ ਉਹਨਾਂ ਦਾ ਸੱਭਿਆਚਾਰ ਵੱਖ ਵੱਖ ਹੋ ਸਕਦਾ ਹੈ ਪਰ ਸਾਰੇ ਧਰਮਾਂ ਦੀ ਸਿੱਖਿਆ ਹੰਕਾਰ ਨੂੰ ਮੁਕਾਉਣ ਦਾ ਸੰਦੇਸ਼ ਦਿੰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਨੁੱਖ ਹੰਕਾਰ ਰਹਿਤ ਹੋਵੇਗਾ ਉਨ੍ਹਾਂ ਹੀ ਰੱਬ ਦੇ ਨਜ਼ਦੀਕ ਮੰਨਿਆ ਜਾ ਸਕਦਾ ਹੈ।

For All Latest Updates

ABOUT THE AUTHOR

...view details