ਮਹਿਜ਼ ਬਿਆਨਬਾਜ਼ੀ ਨਾਲ ਕਾਂਗਰਸੀ ਵਿਧਾਇਕ ਡਰਾਮੇਬਾਜ਼ੀ ਕਰ ਰਹੇ ਹਨ-ਹਰਮਿੰਦਰ ਸਿੰਘ ਬਖਸ਼ੀ - ਬਿਆਨਬਾਜ਼ੀ
ਹੁਸ਼ਿਆਰਪੁਰ:ਕਾਂਗਰਸ ਸਰਕਾਰ ਦੇ ਵਿਧਾਇਕਾਂ ਵਿਚ ਆਪਸੀ ਚੱਲ ਰਹੇ ਵਿਵਾਦਾਂ ਨੂੰ ਲੈ ਕੇ ਆਪ ਆਗੂ ਡਾ.ਹਰਮਿੰਦਰ ਸਿੰਘ ਬਖਸ਼ੀ ਨੇ ਪੰਜਾਬ ਸਰਕਾਰ ਉਤੇ ਨਿਸ਼ਾਨੇ ਸਾਧੇ ਹਨ।ਆਪ ਆਗੂ ਡਾ. ਹਰਮਿੰਦਰ ਸਿੰਘ ਬਖਸ਼ੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਆਪਣੇ ਵਿਧਾਇਕ ਸਰਕਾਰ ਨੂੰ ਡਿੱਗਣ ਦੀ ਬਿਆਨਬਾਜ਼ੀ ਕਰਕੇ ਸਿਰਫ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।ਇਸ ਮੌਕੇ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਜਿੱਥੇ ਪੰਜਾਬ ਸਰਕਾਰ ਵੈਕਸੀਨ ਲਗਵਾਉਣ ਦੇ ਲਈ ਜਿੱਥੇ ਢਿੰਡੋਰਾ ਪਿਟ ਰਹੀ ਉੱਥੇ ਹੀ ਸੂਬੇ ਭਰ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਵੈਕਸੀਨ ਖਤਮ ਹੋਈ ਹੈ ਪਰ ਸਰਕਾਰ ਨੂੰ ਭੰਗ ਕਰਨ ਵਾਲੀਆਂ ਗੱਲਾਂ ਕਰਕੇ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।