ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ
ਫ਼ਿਰੋਜ਼ਪੁਰ: ਸੂਬੇ ਅੰਦਰ ਕਾਂਗਰਸ ਅਤੇ ਅਕਾਲੀ ਦਲ (Congress and Akali Dal) ਨੂੰ ਕਨੂੰਨ ਵਿਵਸਥਾ ਨੂੰ ਲੈਕੇ ਗੱਲ ਗੱਲ ‘ਤੇ ਘੇਰਨ ਵਾਲੀ ਮਾਨ ਸਰਕਾਰ (Mann Government) ਹੁਣ ਪੰਜਾਬ ਦੀ ਕਨੂੰਨ ਵਿਵਸਥਾ ਨੂੰ ਲੈਕੇ ਖੁਦ ਘਿਰਦੀ ਨਜ਼ਰ ਆ ਰਹੀ ਹੈ। ਜਿਸ ਦੀਆਂ ਤਸਵੀਰਾਂ ਫ਼ਿਰੋਜ਼ਪੁਰ (Ferozepur) ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਪਰਿਵਾਰ ਨੇ ਪੁਲਿਸ (Police) ਨੇ ਉਨ੍ਹਾਂ ਦੇ ਪੁੱਤਰ ਨੂੰ ਕਤਲ ਕਰਨ ਵਾਲੇ ਮੁਲਜ਼ਮਾਂ ‘ਤੇ ਨਾ ਕਾਰਵਾਈ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੁਲਿਸ (Police) ਮੁਲਜ਼ਮਾਂ ਤੋਂ ਪੈਸੇ ਲੈਕੇ ਕੇਸ ਨੂੰ ਰਫਾ-ਦਫਾ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹੇ ਦੇ ਭਾਣਜੇ ਦਾ 2 ਅਪ੍ਰੈਲ ਨੂੰ ਕਤਲ ਹੋਇਆ ਸੀ, ਪਰ ਪੁਲਿਸ (Police) ਹੁਣ ਤੱਕ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ।