ਪੰਜਾਬ

punjab

By

Published : Mar 24, 2021, 9:53 PM IST

ETV Bharat / videos

ਰਾਡ ਮਾਰ ਕੇ ਨੌਜਵਾਨ ਦਾ ਕਤਲ ਕਰਨ ਵਾਲਾ ਗ੍ਰਿਫ਼ਤਾਰ

ਜਲੰਧਰ: ਬੀਤੇ ਦਿਨੀਂ ਬਸਤੀ ਬਾਵਾ ਖੇਲ ਇਲਾਕੇ ਦੇ ਨਿਊ ਰਾਜ ਨਗਰ ਵਿੱਚ 17 ਸਾਲਾ ਧਰਮਪ੍ਰੀਤ ਦਾ ਲੋਹੇ ਦੀ ਰਾਡ ਮਾਰ ਕੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 302 ਦਾ ਪਰਚਾ ਦਰਜ ਕਰ ਲਿਆ ਹੈ। ਏਸੀਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਝਗੜੇ ਦੌਰਾਨ ਮੌਤ ਹੋ ਗਈ ਸੀ, ਨੌਜਵਾਨ ਦਾ ਕਤਲ ਅਜੈ ਕੁਮਾਰ ਨਾਂਅ ਦੇ ਵਿਅਕਤੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਅਜੈ ਕੁਮਾਰ ਦਾ ਆਪਣੇ ਸਾਲੇ ਰਾਜ ਕੁਮਾਰ ਦੇ ਨਾਲ ਕਿਸੇ ਕਾਰਨ ਝਗੜਾ ਹੋ ਗਿਆ ਤੇ ਰਾਜ ਕੁਮਾਰ ਨੇ ਇਸ ਝਗੜੇ ਵਿੱਚ ਆਪਣੇ ਕੁਝ ਦੋਸਤਾਂ ਨੂੰ ਬੁਲਾ ਲਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਧਰਮਪ੍ਰੀਤ ਵੀ ਸੀ ਤੇ ਅਜੈ ਕੁਮਾਰ ਨੇ ਇੱਕ ਲੋਹੇ ਦੀ ਰਾਡ ਘਰ ਦੀ ਛੱਤ ਤੋਂ ਥੱਲੇ ਸੁੱਟੀ, ਜੋ ਸਿੱਧੀ ਧਰਮਪ੍ਰੀਤ ਦੇ ਸਿਰ 'ਤੇ ਲੱਗੀ ਤੇ ਧਰਮਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ।

ABOUT THE AUTHOR

...view details