ਵਾਇਰਲ ਸਟੰਟਮੈਨ ਅਨੂਪ ਸਿੰਘ ਨੇ ਫਿਰ ਕੀਤਾ ਇਹ ਸਟੰਟ
ਗੁਰਦਾਸਪੁਰ: 60 ਸਾਲ ਦਾ ਅਨੂਪ ਸਿੰਘ ਸਟੰਟ ਮੈਨ ਅਤੇ ਸੋਸ਼ਲ ਮੀਡੀਆ ਦਾ ਸਟਾਰ ਲੋਕਾਂ ਨੂੰ ਰਾਹ ਚਲਦੇ ਆਪਣੇ ਕਰਤੱਵ ਨਾਲ ਹੈਰਾਨ ਕਰ ਰਿਹਾ ਹੈ | ਹੱਥ ਛੱਡ ਕੇ ਮੋਟਰਸਾਇਕਲ ਨੂੰ ਚਲਾਉਣਾ ਅਤੇ ਉੱਥੇ ਹੀ ਹੋਰ ਖ਼ਤਰਨਾਕ ਸਟੰਟ ਵੀ ਕਰਨ ਵਾਲੇ ਅਨੂਪ ਸਿੰਘ ਦਾ ਕਹਿਣਾ ਹੈ ਕਿ 20 ਸਾਲ ਦਾ ਤਜ਼ਰਬਾ ਹੈ। ਇਸ ਦੇ ਨਾਲ ਹੀ ਅਨੂਪ ਲੋਕਾਂ ਨੂੰ ਅਤੇ ਖਾਸ ਕਰ ਨੌਜਵਾਨਾਂ ਨੂੰ ਅਪੀਲ ਕਰਦਾ ਹੈ ਕਿ ਮੇਰੇ ਵੱਲ ਦੇਖ ਤੁਸੀਂ ਇੰਝ ਨਾ ਕਰਿਓ ਕਰੋ ਅਤੇ ਨਾ ਹੀ ਕਦੇ ਕੋਸ਼ਿਸ਼ ਕਰਿਓ ਕਿਉਂਕਿ ਜਾਨ ਬੁਹਤ ਕੀਮਤੀ ਹੈ| ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਸ ਸਟੰਟ ਕਰਦੇ ਮੌਤ ਤੋਂ ਡਰ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਉਹ ਸਿਰਫ ਸ਼ੌਂਕ ਲਈ ਅਤੇ ਗਰੀਬ ਲੋਕਾਂ ਦੀ ਖੁਸ਼ੀ ਵਾਸਤੇ ਕਰਦਾ ਹੈ ਕਿਉਂਕਿ ਜੋ ਲੋਕ ਸਿਨੇਮਾ ਨਹੀਂ ਦੇਖ ਸਕਦੇ ਉਨ੍ਹਾਂ ਨੂੰ ਕਰਕੇ ਦਿਖਉਦਾ ਹਾਂ ਬਿਨਾਂ ਪੈਸੇ ਲਏ ਅਤੇ ਮਨ ਨੂੰ ਇੱਕ-ਵੱਖਰੀ ਖੁਸ਼ੀ ਮਿਲਦੀ ਹੈ ਜਦ ਲੋਕ ਮੇਰਾ ਕਰਤੱਬ ਦੇਖ ਹੱਸਦੇ ਹਨ।